ਲੁਧਿਆਣਾ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਨਿਰਮਾਣ ਕਾਰਜ ਸ਼ੁਰੂ ਹੋਣ ਕਾਰਨ ਅੱਪ ਅਤੇ ਡਾਊਨ ਜਾਣ ਵਾਲੀਆਂ 22 ਯਾਤਰੀ ਟਰੇਨਾਂ ਦੇ ਸਟਾਪੇਜ ਨੂੰ ਬਦਲਿਆ ਜਾਵੇਗਾ। ਇਨ੍ਹਾਂ ਗੱਡੀਆਂ ਨੂੰ ਲੁਧਿਆਣਾ ਸਟੇਸ਼ਨ ਦੀ ਬਜਾਏ ਢੰਡਾਰੀ ਸਟੇਸ਼ਨ ’ਤੇ ਰੋਕਣ ਦੀ ਯੋਜਨਾ ਹੈ। ਉੱਤਰੀ ਰੇਲਵੇ ਨੇ ਸਟਾਪੇਜ ਬਦਲਣ ਦੇ ਕੰਮ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਹੈ। ਇਸ ਨਾਲ ਸਟੇਸ਼ਨ ‘ਤੇ ਯਾਤਰੀਆਂ ਦੀ ਭੀੜ ਘੱਟ ਹੋਵੇਗੀ।
ਪਹਿਲੇ ਪੜਾਅ ‘ਚ 15 ਜੂਨ ਤੋਂ ਪੰਜ, ਦੂਜੇ ਪੜਾਅ ‘ਚ 20 ਜੂਨ ਤੋਂ ਪੰਜ ਅਤੇ ਤੀਜੇ ਪੜਾਅ ‘ਚ 1 ਜੁਲਾਈ ਤੋਂ 12 ਯਾਤਰੀ ਰੇਲ ਗੱਡੀਆਂ ਨੂੰ ਲੁਧਿਆਣਾ ਦੀ ਬਜਾਏ ਢੰਡਾਰੀ ਸਟੇਸ਼ਨ ‘ਤੇ ਰੋਕਿਆ ਜਾਣਾ ਹੈ। ਰੇਲ ਗੱਡੀਆਂ ਦੇ ਸਟਾਪੇਜ ਅਤੇ ਸਮਾਂ ਸਾਰਣੀ ਵਿੱਚ ਬਦਲਾਅ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਢੰਡਾਰੀ ਸਟੇਸ਼ਨ ‘ਤੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਹ ਟਰੇਨਾਂ 15 ਜੂਨ ਤੋਂ ਸ਼ਿਫਟ ਹੋਣਗੀਆਂ
12054 ਜਨਵਰੀ ਸ਼ਤਾਬਦੀ ਐਕਸਪ੍ਰੈੱਸ
14618 ਜਨਸੇਵਾ ਐਕਸਪ੍ਰੈਸ
22552 ਅੰਤਯੋਦਯਾ ਐਕਸਪ੍ਰੈਸ
12408 ਕਰਮਭੂਮੀ ਐਕਸਪ੍ਰੈਸ
15212 ਜਨਨਾਇਕ ਐਕਸਪ੍ਰੈਸ
ਇਹ ਟਰੇਨਾਂ 20 ਜੂਨ ਤੋਂ ਸ਼ਿਫਟ ਹੋਣਗੀਆਂ
12204 ਗਰੀਬ ਰਥ ਐਕਸਪ੍ਰੈਸ
12498 ਸ਼ਾਨ-ਏ-ਪੰਜਾਬ ਐਕਸਪ੍ਰੈੱਸ
22430 ਪਠਾਨਕੋਟ-ਦਿੱਲੀ ਐਕਸਪ੍ਰੈਸ
14650 ਸਰਯੂ-ਯਮੁਨਾ ਐਕਸਪ੍ਰੈਸ
14674 ਸ਼ਹੀਦ ਐਕਸਪ੍ਰੈਸ
ਇਹ ਵੀ ਪੜ੍ਹੋ : CBI ਕਰੇਗੀ ਓਡੀਸ਼ਾ ਟ੍ਰੇਨ ਹਾਦਸੇ ਦੀ ਜਾਂਚ, ਰੇਲ ਮੰਤਰੀ ਨੇ ਕੀਤਾ ਐਲਾਨ
ਇਹ ਟਰੇਨਾਂ 1 ਜੁਲਾਈ ਤੋਂ ਸ਼ਿਫਟ ਹੋਣਗੀਆਂ
12460 ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈਸ
18102 ਜੰਮੂ ਤਵੀ- ਟਾਟਾਨਗਰ ਐਕਸਪ੍ਰੈਸ
19326 ਅੰਮ੍ਰਿਤਸਰ-ਇੰਦੌਰ ਐਕਸਪ੍ਰੈਸ
18104 ਜਲ੍ਹਿਆਂਵਾਲਾ ਬਾਗ ਐਕਸਪ੍ਰੈਸ
13308 ਗੰਗਾ ਸਤਲੁਜ ਐਕਸਪ੍ਰੈਸ
18238 ਛੱਤੀਸਗੜ੍ਹ ਐਕਸਪ੍ਰੈਸ
13006 ਅੰਮ੍ਰਿਤਸਰ – ਹਾਵੜਾ ਮੇਲ
15708 ਕਟਿਹਾਰ ਐਕਸਪ੍ਰੈਸ
15656 ਕੇਵਾਈਕਿਊ ਐਕਸਪ੍ਰੈਸ
12332 ਹਿਮਗਿਰੀ ਐਕਸਪ੍ਰੈਸ
13152 ਕੋਲਕਾਤਾ ਐਕਸਪ੍ਰੈਸ
12238 ਬੇਗਮਪੁਰਾ ਐਕਸਪ੍ਰੈਸ
ਵੀਡੀਓ ਲਈ ਕਲਿੱਕ ਕਰੋ -: