ਮਾਨਸਾ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੀ ਯੂਨੀਅਨ ਨੇ ਅਹਿ ਮਫੈਸਲਾ ਲਿਆ ਹੈ। ਬੈਠਕ ਵਿਚ ਨਸ਼ੇ ਦੀ ਵਿਕਰੀ ਦੇ ਨਸ਼ੇ ਦੀ ਗ੍ਰਿਫਤ ਵਿਚ ਜਾ ਰਹੀ ਨੌਜਵਾਨ ਪੀੜ੍ਹੀ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਬੈਠਕ ਵਿਚ ਫੈਸਲਾ ਲਿਆ ਗਿਆ ਕਿ ਨਸ਼ਾ ਵੇਚ ਕੇ ਲੋਕਾਂ ਦੇ ਧੀਆਂ-ਪੁੱਤਾਂ ਨੂੰ ਬਰਬਾਦ ਕਰਨ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਹ ਐਲਾਨ ਕੀਤਾ ਗਿਆ ਕਿ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿਚ ਸ਼ਾਮਲ ਵਿਅਕਤੀਆਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਦਾਖਲਾ ਨਹੀਂ ਦਿੱਤਾ ਜਾਵੇਗਾ। ਕਿਸੇ ਵੀ ਪ੍ਰਾਈਵੇਟ ਸੂਕਲ ਵਿਚ ਪੜ੍ਹਨ ਵਾਲੇ ਨਸ਼ਾ ਵੇਚਣ ਵਾਲਿਆਂ ਦੇ ਬੱਚਿਆਂ ਦੇ ਨਾਂ ਕੱਟੇ ਜਾਣਗੇ।
ਸੰਸਥਾ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਨਸ਼ਾ ਵੇਚਣ ਦੇ ਮੁਲਜ਼ਮ ਵਿਅਕਤੀ ਦੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵਿਅਕਤੀਗਤ ਤੌਰ ਤੋਂ ਉਨ੍ਹਾਂ ਕੋਲ ਲਿਜਾਇਆ ਜਾਵੇਗਾ ਤੇ ਸਬੰਧਤ ਵਿਅਕਤੀ ਤੋਂ ਤਤਕਾਲ ਨਸ਼ਾ ਵੇਚਣ ਤੋਂ ਰੋਕਣ ਦੀ ਅਪੀਲ ਕੀਤੀ ਜਾਵੇਗੀ। ਅਪੀਲ ਦੇ ਬਾਵਜੂਦ ਜੇਕਰ ਉਹ ਗੁਪਤ ਤੌਰ ‘ਤੇ ਜਾਂ ਖੁੱਲ੍ਹੇਆਮ ਨਸ਼ਾ ਵੇਚਣਾ ਜਾਰੀ ਰੱਖਦਾ ਹੈ ਤਾਂ ਸਕੂਲ 15 ਦਿਨ ਦਾ ਲਿਖਿਤ ਨੋਟਿਸ ਦੇ ਕੇ ਵਿਦਿਆਰਥੀ ਦਾ ਨਾਂ ਸਕੂਲ ਤੋਂ ਕੱਟ ਦੇਵਗਾ।
ਸੰਗਠਨ ਦੇ ਨੇਤਾਵਾਂ ਨੇ ਆਮ ਲੋਕਾਂ ਤੇ ਨਸ਼ਾ ਮੁਕਤ ਸਮਾਜ ਬਣਾਉਣ ਵਿਚ ਲੱਗੇ ਸਮਾਜ ਸੇਵੀ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਤਸਕਰਾਂ ਬਾਰੇ ਸਕੂਲਾਂ ਨੂੰ ਲਿਖਿਤ ਤੌਰ ‘ਤੇ ਸੂਚਿਤ ਕਰੇ। ਜਿਥੇ ਵੀ ਅਸਮਾਜਿਕ ਲੋਕਾਂ ਦੇ ਬੱਚੇ ਪੜ੍ਹ ਰਹੇ ਹਨ, ਉਹ ਤੁਰੰਤ ਕਾਰਵਾਈ ਕਰਨਗੇ। ਨੇਤਾਵਾਂ ਨੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਤੋਂ ਵੀ ਨਸ਼ਾ ਵੇਚਣ ਵਿਚ ਸ਼ਾਮਲ ਲੋਕਾਂ ਨੂੰ ਚੇਤਾਵਨੀ ਦੇਣਨੂੰ ਕਿਹਾ ਹੈ। ਨਾ ਮੰਨਣ ਦੀ ਸੂਰਤ ਵਿਚ ਉਨ੍ਹਾਂ ਦੇ ਬੱਚਿਆਂ ਦੇ ਨਾਂ ਕੱਟਣ ਦਾ ਫਰਮਾਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਨੂਰਾਂ ਸਿਸਟਰ, ਸਾਥੀਆਂ ‘ਤੇ ਲੱਗਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼
ਪ੍ਰਾਈਵੇਟ ਸਕੂਲ ਯੂਨੀਅਨ ਦੇ ਇਸ ਫੈਸਲੇ ਦੀ ਤਾਰੀਫ ਕਰਦੇ ਹੋਏ ਲਿਬਰੇਸ਼ਨ ਪਾਰਟੀ ਦੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਐਲਾਨ ਨਾਲ ਨਸ਼ਾ ਵੇਚ ਕੇ ਲੋਕਾਂ ਦੀਆਂ ਧੀਆਂ-ਪੁੱਤ ਨੂੰ ਬਰਬਾਦ ਕਰਨ ਵਾਲਿਆਂ ਦੀ ਨੀਂਦ ਖੁੱਲ੍ਹ ਜਾਵੇਗੀ ਕਿ ਜੇਕਰ ਉਹ ਨਹੀਂ ਸੁਧਰੇ ਤਾਂ ਉਨ੍ਹਾਂ ਦੇ ਆਪਣੇ ਬੱਚੇ ਵੀ ਬਰਬਾਦ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: