ਮੂਸੇਵਾਲਾ ਦੇ ਕਤਲ ਦੇ ਇਕ ਸਾਲ ਬਾਅਦ ਪਰਿਵਾਰ ਨੂੰ ਉਸ ਦੀ ਪਿਸਤੌਲ ਤੇ ਦੋ ਮੋਬਾਈਲ ਕੋਰਟ ਤੋਂ ਵਾਪਸ ਮਿਲ ਗਏ ਹਨ। ਪਰਿਵਾਰ ਨੇ ਇਸ ਲਈ ਅਪੀਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਕੋਰਟ ਵਿਚ ਹਰ ਪੇਸ਼ੀ ‘ਤੇ ਮੋਬਾਈਲ ਤੇ ਪਿਸਤੌਲ ਨਾਲ ਲੈ ਕੇ ਆਉਣੇ ਹੋਣਗੇ।
ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਤੇ ਮੋਬਾਈਲ ਲਈ 1 ਲੱਖ ਦਾ ਬਾਂਡ ਭਰਨਾ ਪਿਆ। ਇਹ ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ ‘ਤੇ ਦਰਜ ਕੀਤੀ ਜਾਵੇਗੀ। ਕੋਰਟ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਕਿ ਜਦੋਂ ਤੱਕ ਕਤਲ ਕੇਸ ਚੱਲ ਰਿਹਾ ਹੈ, ਉਹ ਮੋਬਾਈਲ ਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ। ਇਸ ਤੋਂ ਇਲਾਵਾ ਪਿਸਤੌਲ ਤੇ ਮੋਬਾਈਲ ਦਾ ਰੰਗ ਵੀ ਨਹੀਂ ਬਦਲਿਆ ਜਾਵੇਗਾ।
ਦੱਸ ਦੇਈਏ ਕਿ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਸ ਕੋਲ ਮੋਬਾਈਲ ਤੇ ਪਿਸਤੌਲ ਵੀ ਸੀ। ਮੂਸੇਵਾਲਾ ਦੇ ਆਪਣੀ ਪਿਸਤੌਲ ਤੋਂ ਗੋਲੀਆਂ ਚਲਾਉਣ ਦੀ ਗੱਲ ਕਹੀ ਗਈ ਸੀ। ਉਸ ਦੇ ਕਤਲ ਦੇ ਬਾਅਦ ਪੁਲਿਸ ਨੇ ਵਾਰਦਾਤ ਦੀ ਜਗ੍ਹਾ ਤੋਂ ਇਨ੍ਹਾਂ ਨੂੰ ਬਰਾਮਦ ਕਰਕੇ ਕੇਸ ਪ੍ਰਾਪਰਟੀ ਦੇ ਤੌਰ ‘ਤੇ ਜ਼ਬਤ ਕਰ ਲਿਆ ਸੀ ਜਿਨ੍ਹਾਂ ਨੂੰ ਹੁਣ ਵਾਪਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਾਂਗਰਸ ਤੋਂ ਵੱਖ ਹੋਣਗੇ ਸਚਿਨ ਪਾਇਲਟ, 11 ਜੂਨ ਨੂੰ ਨਵੀਂ ਪਾਰਟੀ ਦਾ ਕਰ ਸਕਦੈ ਹਨ ਐਲਾਨ
ਮੂਸੇਵਾਲਾ ਦਾ ਕਤਲ ਥਾਰ ਜੀਪ ਵਿਚ ਕੀਤਾ ਗਿਆ ਸੀ। ਇਹ ਥਾਰ ਵੀ ਪੁਲਿਸ ਨੇ ਕਸਟੱਡੀ ਵਿਚ ਲੈ ਲਈ ਸੀ। ਮੂਸੇਵਾਲਾ ਦਾ ਪਰਿਵਾਰ ਇਸ ਨੂੰ ਵੀ ਕੋਰਟ ਤੋਂ ਵਾਪਸ ਲੈ ਚੁੱਕਾ ਹੈ ਜਿਸ ਨੂੰ ਉਨ੍ਹਾਂ ਦੇ ਘਰ ਵਿਚ ਹੀ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: