ਅੱਜ ਦੇ ਦੌਰ ਵਿਚ ਜਦੋਂ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੋਈ ਗੁਲਾਮੀ ਬਾਰੇ ਕਹੇ ਤਾਂ ਬਹੁਤ ਅਜੀਬ ਲੱਗਦਾ ਹੈ। ਹਾਲਾਂਕਿ ਗੁਲਾਮੀ ਅੱਜ ਵੀ ਮੌਜੂਦ ਹੈ ਤਾਂ ਹੀ ਤਾਂ ਇਸ ਨੂੰ ਲੈ ਕੇ ਹਰ ਸਾਲ ਗਲੋਬਲ ਸਲੇਵਰੀ ਇੰਡੈਕਸ ਜਾਰੀ ਕੀਤੀ ਜਾਂਦੀ ਹੈ। ਅਜੇ ਵੀ ਕਈ ਅਜਿਹੇ ਦੇਸ਼ ਹਨ ਜਿਥੇ ਗੁਲਾਮੀ ਦੀ ਪ੍ਰਥਾ ਚੱਲਦੀ ਹੈ।
ਕਾਫੀ ਸਾਲ ਪਹਿਲਾਂ ਗੁਲਾਮੀ ਦੀ ਪ੍ਰਥਾ ਆਮ ਸੀ। ਅਰਬ ਦੇਸ਼ਾਂ ਤੋਂ ਲੈ ਕੇ ਪੱਛਮੀ ਦੇਸ਼ਾਂ ਤੱਕ ਗੁਲਾਮ ਉਨ੍ਹਾਂ ਥਾਵਾਂ ਤੋਂ ਲਿਜਾਏ ਜਾਂਦੇ ਸਨ ਜਿਥੇ ਉਨ੍ਹਾਂ ਦਾ ਰਾਜ ਹੁੰਦਾ ਸੀ। ਹਾਲਾਂਕਿ ਹੁਣ ਕਾਨੂੰਨਨ ਬਹੁਤ ਸਾਰੇ ਦੇਸ਼ਾਂ ਵਿਚ ਇਸ ‘ਤੇ ਰੋਕ ਲੱਗ ਚੁੱਕੀ ਹੈ। ਫਿਰ ਵੀ ਗਲੋਬਲ ਸਲੇਵਰੀ ਇੰਡੈਕਸ ਦੀ ਮੰਨੋ ਤਾਂ ਦੁਨੀਆ ਭਰ ਵਿਚ 5 ਕਰੋੜ ਲੋਕ ਗੁਲਾਮਾਂ ਦੀ ਤਰ੍ਹਾਂ ਜੀਅ ਰਹੇ ਹਨ।
ਇੰਡੈਕਸ ਵਿਚ ਜਿਹੜੇ ਦੇਸ਼ਾਂ ਦੇ ਨਾਂ ਸ਼ਾਮਲ ਹੈ, ਉਨ੍ਹਾਂ ਵਿਚ ਟੌਪ ‘ਤੇ ਨਾਰਥ ਕੋਰੀਆ। ਇਸ ਦੇਸ਼ ‘ਚ ਜਨਤਾ ‘ਤੇ ਅਤਿਆਚਾਰ ਤੇ ਅਜੀਬੋ-ਗਰੀਬ ਕਾਨੂੰਨਾਂ ਦੇ ਸਾਰੇ ਕਿੱਸੇ ਤੁਸੀਂ ਪਹਿਲਾਂ ਵੀ ਸੁਣੇ ਹੋਣਗੇ। ਨਾਰਥ ਕੋਰੀਆ ਵਿਚ ਸਮਾਨ ਦੀ ਤਰ੍ਹਾਂ ਗੁਲਾਮਾਂ ਨੂੰ ਵੀ ਐਕਸਪੋਰਟ ਕੀਤਾ ਜਾਂਦਾ ਹੈ। ਫਿਲਹਾਲ ਇਥੇ 104.6 ਲੋਕ ਗੁਲਾਮ ਹੈ ਯਾਨੀ ਇਥੋਂ ਦੀ ਆਬਾਦੀ ਵਿਚੋਂ 10 ਵਿਚੋਂ ਇਕ ਆਦਮੀ ਗੁਲਾਮ ਹੈ।
ਇੰਡੈਕਸ ਵਿਚ ਉਤਰੀ ਕੋਰੀਆ ਦੇ ਬਾਅਦ ਐਰੀਟ੍ਰੀਆ ਤੇ ਮਾਰੀਤਾਨਿਆ ਵਰਗੇ ਅਫਰੀਕੀ ਦੇਸ਼ਾਂ ਦਾ ਨਾਂ ਹੈ। ਉਂਝ ਤਾਂ 80 ਦੇ ਦਹਾਕੇ ਵਿਚ ਹੀ ਗੁਲਾਮੀ ਨੂੰ ਗੈਰ-ਕਾਨੂੰਨੀ ਐਲਾਨਿਆ ਗਿਆ ਸੀ ਪਰ ਅੱਜ ਵੀ ਇਹ ਸਿਲਸਿਲਾ ਜਾਰੀ ਹੈ। ਇਸ ਦੇ ਬਾਅਦ ਯੂਈ, ਕੁਵੈਤ ਤੇ ਸਾਊਦੀ ਅਰਬ ਦਾ ਵੀ ਨੰਬਰ ਇਸ ਲਿਸਟ ਵਿਚ ਆ ਰਿਹਾ ਹੈ। ਇਹ ਦੇਸ਼ ਕਾਫੀ ਅਮੀਰ ਹਨ ਤੇ ਇਥੋਂ ਦੇ ਨਾਗਰਿਕ ਚੰਗੀ ਆਰਥਿਕ ਸਥਿਤੀ ਵਿਚ ਰਹਿੰਦੇ ਹਨ ਪਰ ਜੋਦ ਮਜ਼ਦੂਰ ਇਥੋਂ ਬਾਹਰ ਤੋਂ ਆਉਂਦੇ ਹਨ ਉਨ੍ਹਾਂ ਨੂੰ ਗੁਲਾਮਾਂ ਵਾਂਗ ਰੱਖਿਆ ਜਾਂਦਾ ਹੈ।
ਉੱਤਰ ਕੋਰੀਆ ਵਿਚ ਗੁਲਾਮੀ ਦੇ ਹਾਲਾਤ ਇਹ ਹਨ ਕਿ ਇਨ੍ਹਾਂ ਨੂੰ ਆਪਣੇ ਦੇਸ਼ ਤੋਂ ਇਲਾਵਾ ਦੂਜੇ ਦੇਸ਼ਾਂ ਵਿਚ ਸਪਲਾਈ ਵੀ ਕੀਤਾ ਜਾਂਦਾ ਹੈ। ਸਾਲ 2016 ਵਿਚ ਡਾਟਬੇਸ ਸੈਂਟਰ ਫਾਰ ਨਾਰਥ ਕੋਰੀਅਨ ਰਾਈਟਸ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਨਾਰਥ ਕੋਰੀਅਨ ਮਜ਼ਦੂਰਾਂ ਨੂੰ ਦੂਜੇ ਦੇਸ਼ਾਂ ਵਿਚ ਭੇਜ ਕੇ ਉਨ੍ਹਾਂ ਤੋਂ ਚੰਗੀ ਰਕਮ ਸਰਕਾਰੀ ਖਜ਼ਾਨੇ ਵਿਚ ਭਰੀ ਜਾ ਰਹੀ ਹੈ।
ਸਾਲ 2012 ਵਿਚ ਕਿਮ ਜੋਂਗ ਉਨ ਨੇ ਸੱਤਾ ਸੰਭਾਲਣ ਦੇ ਬਾਅਦ ਇਥੋਂ ਦੇ ਨਾਗਰਿਕਾਂ ਨੂੰ ਸਾਮਾਨ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਜੋ ਲੋਕ ਇਸ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਜਾਂਦੇ ਸਨ, ਉਨ੍ਹਾਂ ਨੂੰ ਬੰਧੂਆਂ ਮਜ਼ਦੂਰ ਬਣਾ ਲਿਆ ਜਾਂਦਾ ਸੀ। ਕੁਝ ਆਪਣੇ ਹੀ ਦੇਸ਼ ਵਿਚ ਰਹਿੰਦੇ ਸੀ ਤੇ ਕੁਝ ਨੂੰ ਬਾਹਰ ਹੀ ਭੇਜਿਆ ਜਾਂਦਾ ਸੀ।
ਮਾਡਰਨ ਸਲੇਵਰੀ ਵਿਚ ਨਾ ਤਾਂ ਕੰਮ ਕਰਨ ਦੇ ਘੰਟੇ ਤੈਅ ਹੁੰਦੇ ਹਨ ਤੇ ਨਾ ਹੀ ਇਨ੍ਹਾਂ ਮਜ਼ਦੂਰਾਂ ਦੀ ਕੋਈ ਤੈਅ ਤਨਖਾਹ ਹੁੰਦੀ ਹੈ। ਖਾਸ ਤੌਰ ‘ਤੇ ਉੱਤਰੀ ਕੋਰੀਆ ਵਿਚ ਵਿਆਹੁਤਾ ਲੋਕਾਂ ਨੂੰ ਬਾਹਰ ਗੁਲਾਮੀ ਲਈ ਭੇਜਿਆ ਜਾਂਦਾ ਹੈ। ਤਾਂ ਕਿ ਉਹ ਭੱਜਣ ਨਾ। ਇਨ੍ਹਾਂ ਤੋਂ 14 ਤੋਂ 16 ਘੰਟੇ ਕੰਮ ਕਰਵਾਇਆ ਜਾਂਦਾ ਹੈ ਤੇ ਇਨ੍ਹਾਂ ਦਾ ਕੋਈ ਕਾਂਟ੍ਰੈਕਟ ਵੀ ਨਹੀਂ ਹੁੰਦਾ। ਇਨ੍ਹਾਂ ਸਾਰਿਆਂ ਤੋਂ ਪਛਾਣ ਪੱਤਰ ਵੀ ਲੈ ਲਏ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: