ਪੰਜਾਬ ਦੇ ਅਬੋਹਰ ਦੇ ਪਿੰਡ ਜੰਡਵਾਲਾ ਹਨੂੰਵੰਤਾ ਵਿੱਚ ਮੰਗਲਵਾਰ ਰਾਤ ਬਾਈਕ ਸਵਾਰ 2 ਵਿਅਕਤੀਆਂ ਵੱਲੋਂ ਇੱਕ ਵਿਅਕਤੀ ਤੇ ਫਾਇਰਿੰਗ ਕੀਤੀ ਗਈ ਹੈ। ਆਪਣੇ ਬਚਾਅ ‘ਚ ਪੀੜਤ ਨੇ ਵੀ ਫਾਇਰਿੰਗ ਕੀਤੀ। ਇਸ ‘ਤੋਂ ਬਾਅਦ ਹਮਲਾਵਰ ਮੌਕੇ ‘ਤੋਂ ਫਰਾਰ ਹੋ ਗਏ। ਘਟਨਾ ਸੀ ਸੂਚਨਾ ਮਿਲਦਿਆਂ ਹੀ ਖੁਈਆਂ ਸਰਵਰ ਦੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਪਿੰਡ ਜੰਡਵਾਲਾ ਹਨੂੰਵੰਤਾ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਗਿਦੜਾਵਾਲੀ ‘ਤੋਂ ਜੰਡਵਾਲਾ ਹਨੂੰਵੰਤਾ ਰੋਡ ‘ਤੇ ਆਪਣਾ ਘਰ ਬਣਾ ਰਿਹਾ ਹੈ। ਬੀਤੀ ਰਾਤ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਨੇ ਉਸ ਤੇ ਕਰੀਬ 4 ਰਾਊਂਡ ਫਾਇਰ ਕੀਤੇ। ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈਆਂ ਹਨ।
ਅਵਤਾਰ ਸਿੰਘ ਨੇ ਦੱਸਿਆ ਕਿ ਸਾਲ 2021 ਵਿਚ ਉਸ ਨੂੰ ਫਿਰੌਤੀ ਲਈ ਇੱਕ ਫੋਨ ਆਇਆ ਸੀ। ਕਾਲ ਕਰਨ ਵਾਲੇ ਨੇ ਉਸ ‘ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਸਬੰਧੀ ਉਸ ਨੇ ਖੁਈਆਂ ਸਰਵਰ ਠਾਣੇ ਵਿਚ ਰਿਪੋਰਟ ਵੀ ਦਰਜ ਕਰਵਾਈ ਸੀ, ਪਰ ਫਿਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਉਸ ਨੂੰ ਡਰ ਸੀ ਕਿ ਫਿਰੌਤੀ ਦੀ ਡਿਮਾਂਡ ਕਰਨ ਵਾਲੇ ਉਸ ‘ਤੇ ਹਮਲਾ ਕਰ ਸਕਦੇ ਹਨ। ਇਸ ਲਈ ਉਹ ਆਪਣਾ ਲਾਇਸੈਂਸੀ ਰਿਵਾਲਵਰ ਆਪਣੇ ਕੋਲ ਰੱਖਦਾ ਸੀ।
ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਭੋਂਡਸੀ ਜੇਲ੍ਹ ਭੇਜੇ ਗਏ 10 ਸ਼ੂਟਰ, ਪੁਲਿਸ ਨੇ ਗੈਂਗ.ਵਾਰ ਦਾ ਅਲਰਟ ਕੀਤਾ ਜਾਰੀ
ਪੀੜਤ ਨੇ ਦੱਸਿਆ ਕਿ ਮਾਰਚ 2023 ਵਿੱਚ ਉਸਨੇ ਇੱਕ ਪੈਲੇਸ ਵਿੱਚ ਆਪਣੀ ਭੈਣ ਦਾ ਵਿਆਹ ਕੀਤਾ ਸੀ। ਉਦੋਂ ਵੀ ਕੁਝ ਨੌਜਵਾਨਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਕਾਮਯਾਬ ਨਹੀਂ ਹੋ ਸਕੇ। ਉਸ ਨੇ ਦੱਸਿਆ ਕਿ 20 ਦਿਨ ਪਹਿਲਾਂ ਬਾਈਕ ‘ਤੇ ਸਵਾਰ ਨੌਜਵਾਨਾਂ ਨੇ ਉਸ ਦੇ ਘਰ ਦੇ ਬਾਹਰ ਰੇਕੀ ਕੀਤੀ ਸੀ। ਇੱਥੋਂ ਤੱਕ ਕਿ ਨੌਜਵਾਨ ਉਸ ਦੇ ਨਿਰਮਾਣ ਅਧੀਨ ਘਰ ਵਿੱਚ ਗਏ ਅਤੇ ਮਿਸਤਰੀ ਤੋਂ ਇਸ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ।
ਅਵਤਾਰ ਸਿੰਘ ਨੇ ਦੱਸਿਆ ਕਿ ਉਹ ਜੰਡਵਾਲਾ ਹਨੂੰਵੰਤਾ ਵਿਖੇ ਇਕੱਲਾ ਰਹਿੰਦਾ ਹੈ। ਉਸਦਾ ਪਰਿਵਾਰ ਸ਼੍ਰੀਗੰਗਾਨਗਰ ਵਿੱਚ ਰਹਿੰਦਾ ਹੈ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਡਰ ਦੇ ਮਾਹੌਲ ਵਿਚ ਰਹਿ ਰਿਹਾ ਹੈ। ਉਸ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਕਾਰਨ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਮੌਕੇ ’ਤੇ ਪੁੱਜੇ ASI ਲੇਖਰਾਜ ਨੇ ਦੱਸਿਆ ਕਿ ਪੁਲਿਸ ਰਾਤ ਤੋਂ ਹੀ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: