ਫਿਰੋਜ਼ਪੁਰ ਵਿਚ ਫੌਜ ਦੇ 52 ਆਰਮਡ ਰੈਜੀਮੈਂਟ ਦੇ ਮੇਜਰ ਨੂੰ 2 ਲੋਕਾਂ ਨੇ ਬੁਰੀ ਤਰ੍ਹਾਂ ਕੁੱਟ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਮੇਜਰ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਮੇਜਰ ਪਰਿਵਾਰ ਨਾਲ ਬਾਜ਼ਾਰ ਤੋਂ ਮਠਿਆਈ ਖਰੀਦ ਕੇ ਘਰ ਵਾਪਸ ਆ ਰਿਹਾ ਸੀ। ਉਦੋਂ ਉਸ ‘ਤੇ ਹਮਲਾ ਕੀਤਾ ਗਿਆ। ਥਾਣਾ ਕੈਂਟ ਪੁਲਿਸ ਨੇ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਮੇਜਰ ਪੰਕਜ ਬਲੋਰੀਆ ਵਾਸੀ ਡੀ-75, ਝੋਕ ਰੋਡ ਕੈਂਟ ਫਿਰੋਜ਼ਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਫੌਜ ਦੀ 52 ਆਰਮਡ ਰੈਜੀਮੈਂਟ ਵਿਚ ਬਤੌਰ ਮੇਜਰ ਤਾਇਨਾਤ ਹੈ। ਆਪਣੇ ਪਰਿਵਾਰ ਨਾਲ ਛਾਉਣੀ ਦੇ ਜੀਟੀ ਰੋਡ ਸਥਿਤ ਇਕ ਦੁਕਾਨ ‘ਤੇ ਮਠਿਆਈ ਖਰੀਦਣ ਪਰਿਵਾਰ ਨਾਲ ਗਏ ਸੀ।
ਕਾਰ ਬਾਹਰ ਖੜ੍ਹੀ ਕਰਕੇ ਪਰਿਵਾਰ ਸਣੇ ਅੰਦਰ ਚਲਾ ਗਿਆ। ਜਦੋਂ ਮਠਿਆਈ ਖਰੀਦ ਕੇ ਕਾਰ ਕੋਲ ਪਰਤੇ ਤਾਂ ਉਨ੍ਹਾਂ ਦੀ ਕਾਰ ਦੇ ਪਿੱਛੇ ਬਾਈਕ ਦੀਆਂ ਤਿੰਨ ਪੈਟਰੋਲ ਵਾਲੀਆਂ ਟੈਂਕੀਆਂ ਰੱਖੀਆਂ ਸਨ। ਉਕਤ ਟੈਂਕੀ ਨੂੰ ਸਾਈਡ ਕਰਕੇ ਕਾਰ ਕੱਢਣ ਲੱਗੇ ਤਾਂ ਦੋ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਬੋਲ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਜ਼ਖਮੀ ਹਾਲਤ ਵਿਚ ਮੇਜਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੁਲਜ਼ਮਾਂ ਦੀ ਪਛਾਣ ਦਲਜੀਤ ਸਿੰਘ ਤੇ ਦੀਪਕ ਕੁਮਾਰ ਵਾਸੀ ਪਿੰਡ ਡੋ, ਸਾਦਿਕ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਥਾਣਾ ਕੈਂਟ ਪੁਲਿਸ ਨੇ ਮੇਜਰ ਦੇ ਬਿਆਨ ‘ਤੇ ਦੋਵੇਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਫਰਾਰ ਹੈ।
ਵੀਡੀਓ ਲਈ ਕਲਿੱਕ ਕਰੋ -: