ਪੰਜਾਬ ਦੇ ਅੰਮ੍ਰਿਤਸਰ ‘ਚ ਚਲਦੀ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨਾਲ ਇਹ ਟਰੱਕ ਸੜਕ ‘ਤੇ ਕਰੀਬ 1 ਕਿਲੋਮੀਟਰ ਤੱਕ ਚਲਦੀ ਰਹੀ। ਟਰੱਕ ਡਰਾਈਵਰ ਨੇ ਸਮਝਦਾਰੀ ਦਿਖਾਈ ਅਤੇ ਗੱਡੀ ਨੂੰ ਇੱਕ ਖੁੱਲ੍ਹੀ ਥਾਂ ਤੇ ਲੈ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਟਰੱਕ ਵਿੱਚ ਕਾਫੀ ਰਾਸ਼ਨ ਦਾ ਸਮਾਨ ਲੱਦਿਆ ਹੋਇਆ ਸੀ ਜੋ ਕਿ ਸਦ ਕੇ ਸੁਆਹ ਹੋ ਗਿਆ।
ਘਟਨਾ ਅੰਮ੍ਰਿਤਸਰ ਦੇ ਰਿੰਗ ਰੋਡ ਦੀ ਹੈ। ਰਾਸ਼ਨ ਦਾ ਸਮਾਨ ਹੋਲਸੇਲਮਾਰਕਿਟ ਢਾਬ ਵਸਤੀ ਰਾਮ ਵਿਖੇ ਪਹੁੰਚਾਈ ਜਾਣੀ ਸੀ। ਸਵੇਰੇ 5 ਵਜੇ ਦੇ ਕਰੀਬ ਟਰੱਕ ਢਾਬ ਵਸਤੀ ਰਾਮ ਵੱਲ ਆ ਰਿਹਾ ਸੀ। ਢਾਬ ਵਸਤੀ ਰਾਮ ਦੀਆਂ ਤੰਗ ਗਲੀਆਂ ਵਿੱਚੋਂ ਲੰਘਦੇ ਸਮੇਂ ਟਰੱਕ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਜਿਸ ਕਾਰਨ ਸਪਾਰਕਿੰਗ ਹੋ ਗਈ ਅਤੇ ਟਰੱਕ ‘ਤੇ ਲੱਦਿਆ ਰਾਸ਼ਨ ਦੇ ਸਮਾਨ ਨੂੰ ਅੱਗ ਲੱਗ ਗਈ।
ਡਰਾਈਵਰ ਨੇ ਬੜੀ ਹੁਸ਼ਿਆਰੀ ਨਾਲ ਟਰੱਕ ਨੂੰ ਤੰਗ ਏਰੀਏ ਤੋਂ ਬਾਹਰ ਕੱਢ ਕੇ ਗਿਲਵਾਲੀ ਗੇਟ ਕੋਲ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਤੁਰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਅਫਸਰ ਰਜਿੰਦਰ ਕੁਮਾਰ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਮੌਕੇ ’ਤੇ ਪੁੱਜੇ। ਟਾਊਨ ਹਾਲ ਅਤੇ ਸੇਵਾ ਸਮਿਤੀ ਦੀਆਂ ਗੱਡੀਆਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਅਤੇ ਟਰੱਕ ‘ਚ ਲੱਗੀ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਬਿਹਾਰ : 2 ਖੰਭਿਆਂ ਵਿਚਕਾਰ ਫਸਿਆ 11 ਸਾਲਾ ਮਾਸੂਮ ਬੱਚਾ, 20 ਘੰਟਿਆਂ ‘ਤੋਂ ਰੈਸਕਿਊ ਜਾਰੀ
ਦੱਸਿਆ ਜਾ ਰਿਹਾ ਹੈ ਕਿ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਟਰੱਕ ਵਿੱਚ ਪਿਆ ਰਾਸ਼ਨ ਦਾ ਸਾਰਾ ਸਮਾਨ ਸੁਆਹ ਹੋ ਗਿਆ। ਟਰੱਕ ਦੀ ਲਾਸ਼ ਵੀ ਪੂਰੀ ਤਰ੍ਹਾਂ ਸੜ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਨੂੰ ਟਰੱਕ ਦੀ ਡੀਜ਼ਲ ਟੈਂਕੀ ਅਤੇ ਇੰਜਣ ਤੱਕ ਨਹੀਂ ਫੈਲਣ ਦਿੱਤਾ। ਜਿਸ ਕਾਰਨ ਇਸ ਮੰਡੀ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ।
ਵੀਡੀਓ ਲਈ ਕਲਿੱਕ ਕਰੋ -: