ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਦਗੀ ਨਾਲ ਆਪਣੀ ਧੀ ਪਰਕਲਾ ਵਾਂਗਮਈ ਦਾ ਵਿਆਹ ਕੀਤਾ। ਵਿਆਹ ਦੀਆਂ ਰਸਮਾਂ ਉਸ ਦੇ ਬੰਗਲੌਰ ਸਥਿਤ ਘਰ ‘ਤੇ ਹੋਈ। ਵਿਆਹ ਸਮਾਰੋਹ ਵਿਚ ਸਿਰਫ ਪਰਿਵਾਰ ਦੇ ਲੋਕ ਤੇ ਖਾਸ ਦੋਸਤ ਹੀ ਸ਼ਾਮਲ ਹੋਏ।
ਵਿਆਹ ਵਿਚ ਕਿਸੇ ਨੇਤਾ ਜਾਂ VIP ਗੈਸਟ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਸੀਤਾਰਮਨ ਦੇ ਦਾਮਾਦ ਪ੍ਰਤੀਕ ਦੋਸ਼ੀ ਗੁਜਰਾਤ ਦੇ ਰਹਿਣ ਵਾਲੇ ਹਨ। ਉਹ PMO ਵਿਚ ਓਐੱਸਡੀ ਹਨ।
ਸੀਤਾਰਮਨ ਦੀ ਧੀ ਪਰਕਲਾ ਤੇ ਪ੍ਰਤੀਕ ਦਾ ਵਿਆਹ ਬ੍ਰਾਹਮਣ ਰੀਤੀ-ਰਿਵਾਜਾਂ ਨਾਲ ਹੋਇਆ। ਊਡਮੀ ਅਦਾਮਾਰੂ ਮਠ ਦੇ ਸੰਤਾਂ ਨੇ ਦੋਵਾਂ ਨੂੰ ਆਸ਼ੀਰਵਾਦ ਦਿੱਤਾ ਤੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਾਈਆਂ। ਪਰਕਲਾ ਨੇ ਵਿਆਹ ਵਿਚ ਪਿੰਕ ਸਾੜ੍ਹੀ ਪਹਿਨੀ ਤੇ ਪ੍ਰਤੀਕ ਨੇ ਸਫੈਦ ਪੰਚਾ ਤੇ ਸ਼ਾਲ ਪਹਿਨੀ। ਸੀਤਾਰਮਨ ਨੇ ਮੋਲਕਲਮੁਰੂ ਸਾੜ੍ਹੀ ਪਹਿਨੀ ਸੀ।
ਸੀਤਾਰਮਨ ਦੇ ਦਾਮਾਦ ਪ੍ਰਧਾਨ ਮੰਤਰੀ ਮੋਦੀ ਦੇ ਖਾਸ ਸਹਿਯੋਗੀ ਹਨ। ਉਹ ਪੀਐੱਮ ਆਫਿਸ ਵਿਚ ਆਫਿਸਰ ਆਨ ਸਪੈਸ਼ਲ ਡਿਊਟੀ ਹਨ। ਉਹ 2014 ਤੋਂ ਹੀ ਪੀਐੱਮਓ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ 2019 ਵਿਚ ਜੁਆਇੰਟ ਸੈਕ੍ਰੇਟਰੀ ਦੀ ਰੈਂਕ ਦਿੱਤੀ ਗਈ ਤੇ ਓਐੱਸਡੀ ਬਣਾਇਆ ਗਿਆ। ਉਹ ਰਿਸਰਚ ਤੇ ਸਟ੍ਰੈਟਜੀ ਦਾ ਕੰਮ ਦੇਖਦੇ ਹਨ।
ਪ੍ਰਤੀਕ ਸਿੰਗਾਪੁਰ ਮੈਨੇਜਮੈਂਟ ਸਕੂਲ ਤੋਂ ਗ੍ਰੈਜੂਏਟ ਹਨ। ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਸ ਸਮੇਂ ਪ੍ਰਤਾਪ ਉਨ੍ਹਾਂ ਦੇ ਆਫਿਸ ਵਿਚ ਰਿਸਰਚ ਅਸਿਸਟੈਂਟ ਸੀ।
ਨਿਰਮਲਾ ਦੀ ਧੀ ਪਰਕਲਾ ਵਾਂਗਮਈ ਮਿੰਟ ਲਾਊਂਜ ਵਿਚ ਫੀਚਰ ਰਾਈਟਰ ਹਨ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਇੰਗਲਿਸ਼ ਡਿਪਾਰਟਮੈਂਟ ਤੋਂ ਮਾਸਟਰਸ ਡਿਗਰੀ ਲਈ ਹੈ। ਉਨ੍ਹਾਂ ਨੇ ਅਮਰੀਕਾ ਦੇ ਨਾਰਥ ਵੈਸਟਰਨ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਆਫ ਜਰਨਲਿਜ਼ਮ ਵਿਚ ਵੀ ਪੜ੍ਹਾਈ ਕੀਤੀ ਹੈ।
ਇਹ ਵੀ ਪੜ੍ਹੋ : ਦਿੱਲੀ ‘ਚ ਬੱਚਿਆਂ ਦੇ ਹਸਪਤਾਲ ‘ਚ ਲੱਗੀ ਅੱ.ਗ, 20 ਨਵਜੰਮੇ ਬੱਚੇ ਵਾਲ-ਵਾਲ ਬਚੇ
ਨਿਰਮਲਾ ਦੇ ਪਤੀ ਪਰਕਲਾ ਪ੍ਰਭਾਕਰ ਇਕ ਸਿਆਸੀ ਅਰਥਸ਼ਾਸਤਰੀ ਹਨ। ਉਹ ਆਂਧਰਾ ਪ੍ਰਦੇਸ਼ ਸਰਕਾਰ ਵਿਚ ਜੁਲਾਈ 2014 ਤੋਂ ਜੂਨ 2018 ਤੱਕ ਕਮਿਊਨੀਕੇਸ਼ਨ ਸਲਾਹਕਾਰ ਰਹਿ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: