ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਏ ਇਲਾਕੇ ‘ਚ 24 ਘੰਟਿਆਂ ‘ਚ ਦੂਜੀ ਵਾਰ ਪਾਕਿਸਤਾਨ ਤੋਂ ਆਇਆ ਡਰੋਨ। ਪਿੰਡ ਨੇੜੇ ਗਸ਼ਤ ਕਰ ਰਹੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ ਤਾਂ ਡਰੋਨ ਹੈਰੋਇਨ ਦੀ ਖੇਪ ਛੱਡ ਕੇ ਵਾਪਸ ਪਰਤ ਗਿਆ। BSF ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਪਿੰਡ ਰਾਏ ਦੇ ਬਾਹਰ ਸਥਿਤ ਇੱਕ ਖੇਤ ਵਿੱਚੋਂ 5.5 ਕਿਲੋ ਹੈਰੋਇਨ ਵਾਲਾ ਇੱਕ ਵੱਡਾ ਪੈਕੇਟ ਬਰਾਮਦ ਕੀਤਾ ਗਿਆ ਹੈ।
BSF ਦੇ ਬੁਲਾਰੇ ਨੇ ਦੱਸਿਆ ਕਿ BSF ਦਾ ਇੱਕ ਜਵਾਨ ਸ਼ੁੱਕਰਵਾਰ ਰਾਤ ਨੂੰ ਸਰਹੱਦੀ ਪਿੰਡ ਰਾਏ ਨੇੜੇ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਸ਼ਨੀਵਾਰ ਸਵੇਰੇ 4 ਵਜੇ ਦੇ ਕਰੀਬ ਫੋਰਸ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣੀ। ਇਸ ਤੋਂ ਤੁਰੰਤ ਬਾਅਦ BSF ਜਵਾਨਾਂ ਨੇ ਗੋਲੀਬਾਰੀ ਕੀਤੀ ਤਾਂ ਨੇੜੇ ਹੀ ਕੁਝ ਡਿੱਗਣ ਦੀ ਆਵਾਜ਼ ਸੁਣੀ। ਇਸ ਦੌਰਾਨ ਪੰਜਾਬ ਪੁਲਿਸ ਦੀ ਨਾਕਾ ਪਾਰਟੀ ਵੀ ਉਥੇ ਪਹੁੰਚ ਗਈ।
ਇਹ ਵੀ ਪੜ੍ਹੋ : ਫਾਜ਼ਿਲਕਾ : ਬੈਠੇ-ਬੈਠੇ ਅਚਾਨਕ ਹੇਠਾਂ ਡਿੱਗਾ ਵਿਅਕਤੀ, ਮੌਕੇ ਤੇ ਹੀ ਹੋਈ ਮੌ.ਤ
BSF ਅਤੇ ਪੁਲਿਸ ਮੁਲਾਜ਼ਮਾਂ ਨੇ ਸਰਹੱਦੀ ਪਿੰਡ ਰਾਏ ਦੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ, ਜਵਾਨਾਂ ਨੇ ਰਾਏ ਪਿੰਡ ਦੇ ਬਾਹਰ ਸਥਿਤ ਇੱਕ ਖੇਤ ਵਿੱਚੋਂ ਪੀਲੀ ਸੈਲੋ ਟੇਪ ਵਿੱਚ ਲਪੇਟਿਆ ਇੱਕ ਵੱਡਾ ਪੈਕੇਟ ਬਰਾਮਦ ਕੀਤਾ, ਜਿਸ ਦੇ ਨਾਲ ਇੱਕ ਹੁੱਕ ਲੱਗਾ ਹੋਇਆ ਸੀ। ਪੈਕੇਟ ਨੂੰ ਖੋਲ੍ਹ ਕੇ ਚੈਕਿੰਗ ਕਰਨ ‘ਤੇ ਉਸ ‘ਚੋਂ 5.5 ਕਿਲੋ ਹੈਰੋਇਨ ਬਰਾਮਦ ਹੋਈ। ਇਸ ਤਰ੍ਹਾਂ BSFਫ ਨੇ ਇਸ ਪਿੰਡ ਨੇੜੇ ਦੂਜੀ ਵਾਰ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੇ ਗਏ ਡਰੋਨ ਨੂੰ ਡੇਗ ਕੇ ਹੈਰੋਇਨ ਬਰਾਮਦ ਕੀਤੀ।
ਵੀਡੀਓ ਲਈ ਕਲਿੱਕ ਕਰੋ -: