ਗਰਮੀ ਤੋਂ ਨਿਜਾਤ ਪਾਉਣ ਲਈ ਨੌਜਵਾਨ ਨਹਿਰਾਂ ਤੇ ਨਦੀਆਂ ਵਿਚ ਨਹਾਉਣ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ ਦੀ ਕਲਪਨਾ ਵੀ ਉਨ੍ਹਾਂ ਨੇ ਨਹੀਂ ਕੀਤੀ ਹੁੰਦੀ। ਅਜਿਹਾ ਹੀ ਇਕ ਹਾਦਸਾ ਬਰਨਾਲਾ ਦੇ ਪਿੰਡ ਹਰੀਗੜ੍ਹ ਵਿਖੇ ਵਾਪਰਿਆ ਜਿਥੇ ਤਿੰਨ ਨੌਜਵਾਨ ਬਰਨਾਲਾ ਤੋਂ ਚੱਲ ਕੇ ਚੰਡੀਗੜ੍ਹ ਹਾਈਵੇ ‘ਤੇ ਹਰੀਗੜ੍ਹ ਨਹਿਰ ਵਿਚ ਨਹਾਉਣ ਗਏ ਸੀ। ਨਦੀ ਦਾ ਵਹਾਅ ਘੱਟ ਹੁੰਦੇ ਹੀ ਉਸ ਉਸ ਥਾਂ ਚਲੇ ਗਏ ਜਿਥੇ ਪਾਣੀ ਦੀ ਡੂੰਘਾਈ ਜ਼ਿਆਦਾ ਸੀ। ਤਿੰਨ ਦੋਸਤਾਂ ਵਿਚੋਂ 2 ਦੋਸਤ ਡੂੰਘੇ ਪਾਣੀ ਵਿਚ ਰੁੜ੍ਹ ਗਏ ਤੇ ਆਪਣੀ ਜਾਨ ਗੁਆ ਬੈਠੇ ਤੇ ਇਕ ਦੋਸਤ ਜ਼ਿਆਦਾ ਡੂੰਘੇ ਪਾਣੀ ਕਾਰਨ ਅੱਗੇ ਨਹੀਂ ਗਿਆ ਤੇ ਉਸ ਦੀ ਜਾਨ ਬਚ ਗਈ।
ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਦੋਸਤਾਂ ਦੀ ਉਮਰ 25-26 ਦੇ ਕਰੀਬ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਗੋਤਾਖੋਰਾ ਵਲੋਂ ਦੇਰ ਸ਼ਾਮ ਤੱਕ ਡੂੰਘੇ ਪਾਣੀ ਵਿਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਉਨ੍ਹਾਂ ਨੂੰ ਪੋਸਟਮਾਰਟਮ ਲਈ ਬਰਨਾਲਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਦਰਦਨਾਕ ਹਾਦਸੇ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ, ਵਿਜੇ ਕੁਮਾਰ ਤੇ ਸਰਤਾਜ ਤਿੰਨੋਂ ਦੋਸਤ ਮਿਲ ਕੇ ਗਰਮੀ ਤੋਂ ਛੁਟਕਾਰਾ ਪਾਉਣ ਲਈ ਹਰੀਗੜ੍ਹ ਪਿੰਡ ਵਿਚ ਨਹਿਰ ਵਿਚ ਨਹਾਉਣ ਚਲੇ ਗਏ। ਗੁਰਪ੍ਰੀਤ ਤੇ ਵਿਜੇ ਕੁਮਾਰ ਨਹਿਰ ਵਿਚ ਤੈਰਦੇ ਹੋਏ ਨਹਿਰ ਦੀ ਡੂੰਘਾਈ ਵਿਚ ਚਲੇ ਗਏ।ਜੋ ਨੌਜਵਾਨ ਬਾਹਰ ਸੀ, ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕਰਕੇ ਇਨ੍ਹਾਂ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ। ਕਈ ਘੰਟੇ ਇਨ੍ਹਾਂ ਨੌਜਵਾਨਾਂ ਨੂ ਨਹਿਰ ਵਿਚ ਲੱਭਦੇ ਰਹੇ ਪਰ ਨਹੀਂ ਮਿਲੇ ਜਿਸ ਦੇ ਬਾਅਦ ਪਟਿਆਲਾ ਤੋਂ ਗੋਤਾਖੋਰਾ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ 35 ਹਜ਼ਾਰ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਏਜੰਟਾਂ ‘ਤੇ ਸ਼ਿਕੰਜਾ, ਪ੍ਰਾਪਰਟੀ ਤੋਂ ਇਲਾਵਾ ਗਹਿਣਿਆਂ ਦਾ ਵੀ ਦੇਣਾ ਹੋਏਗਾ ਵੇਰਵਾ
ਸਾਰੇ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਤੇ ਪੈਸੇ ਦੇਣ ਵਿਚ ਅਸਮਰਥ ਸਨ ਜਿਸ ਦੇ ਬਾਅਦ ਲੋਕਾਂ ਨੇ ਪੈਸੇ ਇਕੱਠੇ ਕਰਕੇ ਗੋਤਾਖੋਰਾਂ ਨੂੰ ਦਿੱਤੇ ਤੇ ਨੌਜਵਾਨਾਂ ਨੂੰ ਨਹਿਰ ਤੋਂ ਬਾਹਰ ਕੱਢਿਆ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਬਹੁਤ ਗਰੀਬ ਹਨ ਜਿਸ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: