ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਰਾਮਲੀਲਾ ਮੈਦਾਨ ‘ਤੇ ਮਹਾਰੈਲੀ ਨੂੰ ਸੰਬੋਧਨ ਕੀਤਾ। ਕੇਂਦਰ ਦੇ ਆਰਡੀਨੈਂਸ ਖਿਲਾਫ ਬੁਲਾਈ ਗਈ ਰੈਲੀ ਵਿਚ ਪ੍ਰਧਾਨ ਮੰਤਰ ਮੋਦੀ ‘ਤੇ ਜੰਮ ਕੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਕਈ ਸਾਲ ਬਾਅਦ ਅਸੀਂ ਰਾਮਲੀਲਾ ਮੈਦਾਨ ਵਿਚ ਇਕੱਠੇ ਹੋਏ ਹਾਂ। 12 ਸਾਲ ਪਹਿਲਾਂ ਕੁਰੱਪਸ਼ਨ ਖਿਲਾਫ ਇਕੱਠੇ ਹੋਏ ਸੀ। ਅੱਜ ਇਸ ਦੇਸ਼ ਦੇ ਇਕ ਹੰਕਾਰੀ ਤਾਨਾਸ਼ਾਹ ਨੂੰ ਹਟਾਉਣ ਲਈ ਇਕੱਠੇ ਹੋਏ ਹਨ। ਇਸ ਦੌਰਾਨ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਨੂੰ ਲੈ ਕੇ ਵੀ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ।
ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਨੂੰ ਜੇਲ੍ਹ ਵਿਚ ਪਾ ਦਿੱਤਾ, ਸਤੇਂਦਰ ਜੈਨ ਨੂੰ ਜੇਲ੍ਹ ਵਿਚ ਪਾ ਦਿੱਤ। ਸਾਡੇ ਕੋਲ ਇਕ ਮਨੀਸ਼ ਸਿਸੋਦੀਆ ਨਹੀਂ ਹੈ, ਸਾਡੇ ਕੋਲ 100 ਮਨੀਸ਼ ਸਿਸੋਦੀਆ ਹਨ। ਸਾਡੇ ਕੋਲ ਇਕ ਸਤੇਂਦਰ ਜੈਨ ਨਹੀਂ, ਸਾਡੇ ਕੋਲ 100 ਸਤੇਂਦਰ ਜੈਨ ਹਨ। ਤੁਸੀਂ ਇਕ ਨੂੰ ਜੇਲ੍ਹ ਵਿਚ ਪਾਓਗੇ ਤਾਂ ਦੂਜਾ ਕੰਮ ਕਰਨ ਆ ਜਾਵੇਗਾ ਪਰ ਦਿੱਲੀ ਵਿਚ ਵਿਕਾਸ ਦੇ ਕੰਮ ਨਹੀਂ ਰੁਕਣਗੇ।
ਕੇਜਰੀਵਾਲ ਨੇ ਕਿਹਾ ਕਿ 11 ਮਈ ਨੂੰ ਦੇਸ਼ ਦੀ ਸੁਪੀਰਮ ਕੋਰਟ ਨੇ ਦਿੱਲੀ ਦੇ ਹੱਕ ਵਿਚ ਫੈਸਲਾ ਦਿੱਤਾ ਤੇ 19 ਮਈ ਨੂੰ ਮੋਦੀ ਸਰਕਾਰ ਨੇ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਹੁਕਮ ਨੂੰ ਖਾਰਜ ਕਰ ਦਿੱਤਾ। 75 ਸਾਲ ਵਿਚ ਅਜਿਹਾ ਪੀਐੱਮ ਆਇਆ ਹੈ ਜੋ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਦੇ ਹੁਕਮ ਨੂੰ ਨਹੀਂ ਮੰਨਦਾ।
ਇਹ ਵੀ ਪੜ੍ਹੋ : ਦਿੱਲੀ ਪੁਲਿਸ ਨੇ 2 ਪਹਿਲਵਾਨਾਂ ਤੋਂ ਬ੍ਰਿਜ ਭੂਸ਼ਣ ਖ਼ਿਲਾਫ਼ ਮੰਗੇ ਸਬੂਤ, ਕਿਹਾ ‘ਫੋਟੋਆਂ, ਵੀਡੀਓ ਤੇ ਆਡੀਓ ਦਿਓ’
ਕੇਜਰੀਵਾਲ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ ਰੋਜ਼ ਮੈਨੂੰ ਗਾਲ੍ਹਾਂ ਕੱਢਦੇ ਹਨ। ਮੈਨੂੰ ਅਪਮਾਨ ਦੀ ਕੋਈ ਚਿੰਤਾ ਨਹੀਂ ਹੈ। ਅਸੀਂ ਆਪਣੇ ਕੰਮ ਵਿਚ ਬਿਜ਼ੀ ਰਹਿੰਦੇ ਹਾਂ ਪਰ ਇਸ ਵਾਰ ਇਨ੍ਹਾਂ ਨੇ ਤੁਹਾਡਾ ਅਪਮਾਨ ਕੀਤਾ ਹੈ। ਇਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਸ ਆਰਡੀਨੈਂਸ ਨੂੰ ਅਸੀਂ ਖਾਰਜ ਕਰਵਾ ਕੇ ਰਹਾਂਗੇ। ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਵਾ ਕੇ ਰਹਾਂਗੇ।
‘ਆਪ’ ਸੁਪਰੀਮੋ ਨੇ ਕਿਹਾ ਕਿ ਪੂਰੇ ਦੇਸ਼ ਵਿਚ ਅਸੀਂ ਘੁੰਮ ਰਹੇ ਹਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦ ਹਾਂ ਕਿ 140 ਕਰੋੜ ਲੋਕ ਤੁਹਾਡੇ ਨਾਲ ਹਨ। ਪੂਰੇ ਦੇਸ਼ ਦੇ ਲੋਕਾਂ ਨੂੰ ਬੋਲਣਾ ਚਾਹੁੰਦਾ ਹਾਂ ਕਿ ਦਿੱਲੀ ਦੇ ਲੋਕਾਂ ਨਾਲ ਕੀ ਹੋਇਆ। ਜਿਵੇਂ ਦਿੱਲੀ ਵਿਚ ਆਰਡੀਨੈਂਸ ਲਾਗੂ ਕੀਤਾ ਗਿਆ ਕੱਲ੍ਹ ਇਹੀ ਆਰਡੀਨੈਂਸ ਰਾਜਸਥਾਨ, ਮੱਧਪ੍ਰਦੇਸ਼ ਤੇ ਮਹਾਰਾਸ਼ਟਰ ਲਈ ਲਿਆਂਦਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: