ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਮੇਰਾਮੁੰਡਲੀ ਵਿਚ ਟਾਟਾ ਸਟੀਲ ਪਾਵਰ ਪਲਾਂਟ ਵਿਚ ਸਟੀਮ ਲੀਕ ਹੋਇਆ ਹੈ। ਕਈ ਮੁਲਾਜ਼ਮਾਂ ਨੂੰ ਕੱਟਕ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਰਿਪੋਰਟ ਮੁਤਾਬਕ ਵਿਸਫੋਟ ਹੋਣ ਨਾਲ ਘੱਟ ਤੋਂ ਘੱਟ 19 ਲੋਕ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਹਾਦਸਾ ਨਿਰੀਖਣ ਕੰਮ ਦੌਰਾਨ ਦੁਪਹਿਰ 1 ਵਜੇ ਹੋਇਆ। ਟਾਟਾ ਸਟੀਲ ਨੇ ਇਕ ਬਿਆ ਨਵਿਚ ਕਿਹਾ ਕਿ ਓਡੀਸ਼ਾ ਦੇ ਢੇਂਕਨਾਲ ਵਿਚ ਟਾਟਾ ਸਟੀਲ ਮੇਰਾਮੰਡਲੀ ਵਰਕਰਸ ਵਿਚ ਸਟੀਮ ਕੱਢਮ ਕਾਰਨ ਬੀਐੱਫਪੀਪੀ 2 ਪਾਵਰ ਪਲਾਂਟ ਵਿਚ ਦੁਰਘਟਨਾ ਦੀ ਖਬਰ ਨਾਲ ਸਾਨੂੰ ਦੁੱਖ ਹੋਇਆ ਹੈ। ਹਾਦਸੇ ਨੇ ਨਿਰੀਖਣ ਕੰਮ ਦੌਰਾਨ ਤੇ ਸਾਈਟ ‘ਤੇ ਕੰਮ ਕਰਨ ਵਾਲੇ ਕੁਝ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਲਿਜਾਇਆ ਗਿਆ।
ਇਹ ਵੀ ਪੜ੍ਹੋ : ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਾਉਣ ਪਹੁੰਚੇ ਜੇਈ ਨੂੰ ਬੰਦੀ ਬਣਾ ਕੇ ਕੁੱਟਿਆ, ਲੋਕਾਂ ਨੇ ਮਸ਼ੀਨ ਕੀਤੀ ਜ਼ਬਤ
ਟਾਟਾ ਸਟੀਲ ਨੇ ਕਿਹਾ ਕਿ ਉਸ ਨੇ ਪ੍ਰਭਾਵਿਤ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਹੈ ਤੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: