ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਵਿਚ CMS ਕੰਪਨੀ ਦੇ ਆਫਿਸ ਵਿਚ ਹੋਈ 8.49 ਕਰੋੜ ਲੁੱਟ ਕੇਸ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਫੜਿਆ ਹੈ। ਪਿੰਡ ਮੰਡਿਆਣੀ ਤੋਂ ਫੜੇ ਸ਼ੱਕੀਆਂ ਦੀ ਨਿਸ਼ਾਨਦੇਹੀ ‘ਤੇ ਤਿੰਨਾਂ ਨੂੰ ਮੁੱਲਾਂਪੁਰ ਦਾਖਾ ਤੋਂ ਕਾਬੂ ਕੀਤਾ ਹੈ। ਮੁਲਜ਼ਮਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਪੁਲਿਸ ਦੀਆਂ 10 ਟੀਮਾਂ ਲਾਡੋਵਾਲ ਰੋਡ, ਚੰਡੀਗੜ੍ਹ ਰੋਡ, ਦਿੱਲੀ ਰੋਡ, ਫਿਰੋਜ਼ਪੁਰ ਰੋਡ, ਰਾਏਕੋਟ ਰੋਡ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ।
ਹਰਿਆਣਾ ਦੇ ਭਿਵਾਨੀ ਦੇ ਪਿੰਡ ਚੇਹਰ ਕਲਾਂ ਵਾਸੀ ਪ੍ਰਵੀਨ ਨੇ ਦੱਸਿਆ ਕਿ ਮੈਂ CMS ਕੰਪਨੀ ਵਿਚ ਲੁਧਿਆਣਾ ਦਾ ਬ੍ਰਾਂਚ ਮੈਨੇਜਰ ਹਾਂ। ਮੇਰੀ ਪੋਸਟਿੰਗ 2 ਮਹੀਨੇ ਪਹਿਲਾਂ ਹੋਈ ਹੈ। ਕੰਪਨੀ ਵਿਚ ਮੇਰੀ ਡਿਊਟੀ ਸਵੇਰੇ 10 ਤੋਂ 7 ਵਜੇ ਤੱਕ ਹੁੰਦੀ ਹੈ। ਅੱਜ ਸਵੇਰੇ 5.50ਵਜੇ ਮੈਨੂੰ ਉਰੇਸ਼ਨ ਮੈਨੇਜਰ ਸ਼ਿਮਲਾਪੁਰ ਦੇ ਰਣਜੀਤ ਸਿੰਘ ਦਾ ਫੋਨ ਆਇਆ। ਉਸ ਨੇ ਕਿਹਾ ਕਿ ਦਫਤਰ ਵਿਚ ਡਕੈਤੀ ਹੋਈ ਹੈ, ਤੁਸੀਂ ਜਲਦੀ ਦਫਤਰ ਆ ਜਾਓ। ਇਹ ਸੁਣ ਕੇ ਮੈਂ ਜਲਦ ਦਫਤਰ ਪਹੁੰਚ ਗਿਆ। ਘਟਨਾ ਦੀ ਜਾਣਕਾਰੀ ਸੀਨੀਅਰ ਅਧਿਕਾਰੀ ਗੋਕਲ ਸ਼ੇਖਾਵਤ ਨੂੰ ਦਿੱਤੀ। ਮੈਂ ਦਫਤਰ ਪਹੁੰਚ ਹਾਲਤ ਦੇਖ ਪੁਲਿਸ ਕੰਟਰੋਲ ਰੂਮ ਲੁਧਿਆਣਾ ਨੂੰ ਸੂਚਿਤ ਕੀਤਾ।
ਦਫਤਰ ਵਿਚ ਮੌਜੂਦ ਸਕਿਓਰਿਟੀ ਗਾਰਡ ਅਮਰ ਸਿੰਘ ਵਾਸੀ ਫਾਜ਼ਿਲਕਾ ਨੇ ਮੈਨੂੰ ਦੱਸਿਆ ਕਿ ਰਾਤ ਸਮੇਂ ਲਗਭਗ 2 ਵਜੇ 8-10 ਅਣਪਛਾਤੇ ਲੁਟੇਰੇ ਕੰਪਨੀ ਆਫਿਸ ਵਿਚ ਆਏ। ਉੁਨ੍ਹਾਂ ਕੋਲ ਹਥਿਆਰ ਸਨ। ਲੁਟੇਰਿਆਂ ਨੇ ਮੇਰੇ ਮੂੰਹ ‘ਤੇ ਕੱਪੜਾ ਪਾ ਦਿੱਤਾ। ਮੂੰਹ ਬੰਨ੍ਹ ਕੇ ਮੇਰੇ ਨਾਲ ਮਾਰਕੁੱਟ ਕੀਤੀ ਤੇ ਫਿਰ ਰੱਸੀ ਨਾਲ ਹੱਥ-ਪੈਰ ਬੰਨ੍ਹ ਕੇ ਅੰਦਰ ਦਾਖਲ ਹੋਏ।
ਉਨ੍ਹਾਂ ਲੁਟੇਰਿਆਂ ਨੇ ਸਕਿਓਰਿਟੀ ਗਾਰਡ ਬਲਵੰਤ ਸਿੰਘ ਤੇ ਪਰਮਦੀਨ ਖਾਨ ਵਾਸੀ ਲੁਧਿਆਣਾ ਨੂੰ ਹਥਿਆਰਾਂ ਦੀ ਨੋਕ ‘ਤੇ ਕਾਬੂ ਕਰਕੇ ਉਨ੍ਹਾਂ ਕੋਲੋਂ ਹਥਿਆਰ ਰਾਈਫਲਾਂ ਖੋਹ ਲਈਆਂ। ਉੁਨ੍ਹਾਂ ਨਾਲ ਮਾਰਕੁੱਟ ਕਰਕੇ ਉੁਨ੍ਹਾਂ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਉਨ੍ਹਾਂ ਦੇ ਮੂੰਹ ‘ਤੇ ਥੱਪੜ ਮਾਰ ਕੇ ਬੰਦੀ ਬਣਾ ਲਿਆ।
ਫਿਰ ਉਨ੍ਹਾਂ ਦੀਆਂ ਅੱਖਾਂ ਵਿਚ ਲਾਲ ਮਿਰਚ ਪਾ ਕੇ ਸਰਵਰ ਰੂਮ ਵਿਚ ਬੰਦ ਕਰ ਦਿੱਤਾ। ਸਰਵਰ ਰੂਮ ਵਿਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਵਾਲੇ ਡੀਵੀਆਰ ਉਖਾੜ ਲਿਆ ਤੇ ਚੁੰਬਕ ਵਾਲੇ ਤਾਲੇ ਦੀਆਂ ਤਾਰਾਂ ਨੂੰ ਵੀ ਉਖਾੜ ਕੇ ਕੈਸ਼ ਵਾਲੇ ਕਮਰੇ ਵਿਚ ਦਾਖਲ ਹੋਏ।
ਕੈਸ਼ ਵਾਲੇ ਕਮਰੇ ਵਿਚ ਮੁਲਾਜ਼ਮ ਹਿੰਮਤ ਸਿੰਘ ਵਾਸੀ ਦੁੱਗਰੀ, ਲੁਧਿਆਣਾ ਤੇ ਹਰਮਿੰਦਰ ਸਿੰਘ ਵਾਸੀ ਢੋਕਾ ਮੁਹੱਲਾ ਲੁਧਿਆਣਾ ਕੈਸ਼ ਗਿਣ ਰਹੇ ਸਨ। ਇਨ੍ਹਾਂ ਲੁਟੇਰਿਆਂ ਨੇ ਹਿੰਮਤ ਤੇ ਹਰਮਿੰਦਰ ਸਿੰਘ ਤੋਂ ਮੋਬਾਈਲ ਫੋਨ ਖੋਹ ਲਿਆ ਤੇ ਫਰਸ਼ ‘ਤੇ ਪਟਕ ਕੇ ਤੋੜ ਦਿੱਤੇ। ਫਿਰ ਮਾਰਕੁੱਟ ਕਰਕੇ ਦੋਵਾਂ ਨੂੰ ਕੈਸ਼ ਵਾਲੇ ਕਮਰੇ ਤੋਂ ਬਾਹਰ ਕੱਢ ਕੇ ਮੇਨ ਬੋਲਟ ਵਾਲੇ ਕਮਰੇ ਦੇ ਬਾਹਰ ਇਨ੍ਹਾਂ ਦੇ ਮੂੰਹ ‘ਤੇ ਟੇਪ ਲਗਾ ਕੇ ਇਨ੍ਹਾਂ ਦੇ ਹੱਥ-ਪੈਰ ਬੰਨ੍ਹ ਦਿੱਤੇ। ਲੁਟੇਰਿਆਂ ਨੇ ਧਮਕੀ ਦਿੱਤੀ ਕਿ ਜੇਕਰ ਸ਼ੋਰ ਮਚਾਇਆ ਤਾਂ ਗੋਲੀ ਮਾਰ ਦੇਵਾਂਗੇ।
ਇਸ ਦੇ ਬਾਅਦ ਲੁਟੇਰੇ ਕੈਸ਼ ਵਾਲੇ ਕਮਰੇ ਅੰਦਰ ਦਾਖਲ ਹੋ ਕੇ ਮੇਜ ‘ਤੇ ਰੱਖੇ ਹੋਏ ਕਰੋੜਾਂ ਰੁਪਇਆਂ ‘ਤੇ ਡਾਕਾ ਮਾਰਿਆ ਹੈ ਜਿਨ੍ਹਾਂ ਦੀ ਹੁਣ ਤੱਕ ਗਿਣਤੀ ਕਰ ਰਹੇ ਸਨ। ਲੁਟੇਰਿਆਂ ਵੱਲੋਂ ਡਾਕਾ ਮਾਰੀ ਰਕਮ ਲਗਭਗ 8.49 ਕਰੋੜ ਹੈ।
ਅਣਪਛਾਤੇ ਲੁਟੇਰਿਆਂ ਨੇ ਸਾਡੀ ਕੰਪਨੀ ਦੇ ਦਫਤਰ ਵਿਚ ਲੁੱਟ ਕਰਕੇ ਕੰਪਨੀ ਦੀ ਗੱਡੀ ਨੰਬਰ PB-10-JA-7109 ਮਾਰਕਾ ਟਾਟਾ ਵਿਚ ਰੱਖ ਲਏ। ਫਿਰ ਸਕਿਓਰਿਟੀ ਗਾਰਡਾਂ ਤੋਂ ਪਹਿਲਾਂ ਖੋਹੇ ਉਨ੍ਹਾਂ ਦੇ ਹਥਿਆਰ ਸਕਿਓਰਿਟੀ ਗਾਰਡਾਂ ਵਾਲੇ ਕਮਰੇ ਵਿਚ ਰੱਖ ਕੇ ਕੈਸ਼ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਆਈਪੀਸੀ ਦੀ ਧਾਰਾ 395, 342 323, 506, 427 120ਬੀ ਅਤੇ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: