ਨਾਰਥ ਕੋਰੀਆ ਵਿੱਚ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਵੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਇੱਕ ਸੀਕ੍ਰੇਟ ਹੁਕਮ ਜਾਰੀ ਕਰਕੇ ਸੁਸਾਈਡ ਨੂੰ ਬੈਨ ਕਰ ਦਿੱਤਾ ਹੈ। ਉਨ੍ਹਾਂ ਇਸ ਨੂੰ ਦੇਸ਼ਦ੍ਰੋਹ ਦੱਸਿਆ ਹੈ। ਹੁਕਮ ਵਿੱਚ ਅਧਿਕਾਰੀਆਂ ਨੂੰ ਖੁਦਕੁਸ਼ੀਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੇ ਪੂਰੇ ਨਾਰਥ ਕੋਰੀਆ ਵਿੱਚ ਦੇਸ਼ਧ੍ਰੋਹ ਦਾ ਕੋਈ ਵੀ ਮਾਮਲਾ ਸਾਹਮਣੇ ਆਇਆ ਤਾਂ ਅਧਿਕਾਰੀਆਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਏਗਾ।
ਨਾਰਥ ਕੋਰੀਆ ਦੇ ਅਧਿਕਾਰੀ ਨੇ ਰੇਡੀਓ ਫ੍ਰੀ ਏਸ਼ੀਆ ਨਾਲ ਗੱਲ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਸਾਊਥ ਕੋਰੀਆ ਦੀ ਇੱਕ ਸਪਾਈ ਏਜੰਸੀ ਮੁਤਾਬਕ, ਨਾਰਥ ਕੋਰੀਆ ਵਿੱਚ ਮਈ ਤੱਕ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਸੁਸਾਈਡ ਦੇ 40 ਫੀਸਦੀ ਵੱਧ ਮਾਮਲੇ ਦਰਜ ਕੀਤੇ ਗਏ। ਚੋਂਗਜਿਨ ਸੂਬੇ ਵਿੱਚ ਇਸ ਸਾਲ ਸੁਸਾਈਡ ਦੇ 35 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਵੇਰੇ ਕੇਸ ਪੂਰੇ ਪਰਿਵਾਰ ਦੇ ਇਕੱਠੇ ਖੁਦੁਕੁਸ਼ੀ ਦਾ ਕਾਰਨ ਵਧਦੀ ਗਰੀਬੀ ਅਤੇ ਬੇਰੋਜ਼ਗਾਰੀ ਦੱਸਿਆ।
WHO ਦੀ 2019 ਦੀ ਰਿਪੋਰਟ ਮੁਤਾਬਕ, ਨਾਰਥ ਕੋਰੀਆ ਵਿੱਚ ਹਰ 1 ਲੱਖ ਲੋਕਾਂ ‘ਤੇ 8.2 ਖੁਦਕੁਸ਼ੀਆਂ ਹੋਈਆਂ। ਹਾਲਾਂਕਿ, ਕਿਮ ਨੇ ਹੁਣ ਤੱਕ ਸੁਸਾਈਡ ਕੇਸ ਦਾ ਆਫੀਸ਼ਿਅਲ ਡਾਟਾ ਜਾਰੀ ਨਹੀਂ ਕੀਤਾ ਹੈ। ਸਾਊਥ ਕੋਰੀਆ ਦੀ ਸਪਾਈ ਏਜੰਸੀ ਨੇ ਦੱਸਿਆ ਕਿ ਕਿਮ ਦੇ ਦੇਸ਼ ਵਿੱਚ ਹਿੰਸਕ ਅਪਰਾਧਾਂ ਦੇ ਕੇਸ ਵੀ ਲਗਾਤਾਰ ਵਧ ਰਹੇ ਹਨ।
ਰੇਡੀਓ ਫ੍ਰੀ ਏਸ਼ੀਆ ਮੁਤਾਬਕ ਤਨਾਸ਼ਾਹ ਕਿਮ ਨੇ ਸੁਸਾਈਡ ਦੇ ਵਧਦੇ ਕੇਸ ‘ਤੇ ਇੱਕ ਐਮਰਜੈਂਸੀ ਬੈਠਕ ਬੁਲਾਈ ਸੀ। ਇਸ ਵਿੱਚ ਲੋਕ ਦੇਸ਼ ਅਤੇ ਸਮਾਜਿਕ ਵਿਵਸਥਾ ਦੀ ਅਲੋਚਨਾ ਕਰਨ ਵਾਲੇ ਸੁਸਾਈਡ ਨੇਟ ਦੇ ਖੁਲਾਸੇ ਨਾਲ ਹੈਰਾਨ ਸਨ।
ਕਿਮ ਦੇ ਰਾਜ ਵਿੱਚ ਹਾਲੀਵੁੱਡ ਮੂਵ-ਸੀਰੀਜ਼ ਦੇਖਣ ‘ਤੇ ਬੱਚੇ ਸਣੇ ਮਾਂ-ਬਾਪ ਨੂੰ ਵੀ ਸਜ਼ਾ ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਆਪਣੇ ਬੇਤੁਕੇ ਫੈਸਲਿਆਂ ਲਏ ਜਾਣੇ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਤਾਨਾਸ਼ਾਹ ਨੇ ਇੱਥੇ ਬੱਚਿਆਂ ਦੇ ਹਾਲੀਵੁੱਡ ਮੂਵੀ ਜਾਂ ਸੀਰੀਜ਼ ਵੇਖਣ ‘ਤੇ ਸਜ਼ਾ ਨੂੰ ਹੋਰ ਸਖਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਜੇ ਕਿਸੇ ਬੱਚੇ ਨੇ ਹੁਕਮ ਦੀ ਪਾਲਣਾ ਨਹੀਂ ਕੀਤਾ ਤਾਂ ਇਸ ਦੀ ਸਜ਼ਾ ਉਸ ਦੇ ਮਾਪਿਆਂ ਨੂੰ ਵੀ ਮਿਲੇਗੀ।
ਇਹ ਵੀ ਪੜ੍ਹੋ : WFI ਪ੍ਰਧਾਨ ਬ੍ਰਿਜਭੂਸ਼ਣ ਦੀਆਂ ਵਧਣਗੀਆਂ ਮੁਸ਼ਕਲਾਂ! 4 ਪਹਿਲਵਾਨਾਂ ਨੇ ਪੁਲਿਸ ਨੂੰ ਸੌਂਪੇ ਸਬੂਤ
ਇਸ ਤੋਂ ਪਹਿਲਾਂ 6 ਦਸੰਬਰ ਨੂੰ ਨਾਰਥ ਕੋਰੀਆ ਵਿੱਚ ਹਾਈਸਕੂਲ ਵਿੱਚ ਪੜ੍ਹਣ ਵਾਲੇ 2 ਬੱਚਿਆਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਸੀ। ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਮੁਤਾਬਕ ਦੋਵਾਂ ਸਟੂਡੈਂਟਸ ਦੀ ਉਮਰ 15-16 ਸਾਲ ਸੀ। ਉਨ੍ਹਾਂ ਨੂੰ ਸ਼ਰੇਆਮ ਭੀੜ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ। ਦੋਵੇਂ ਸਟੂਡੈਂਟਸ ਨੇ ਆਪਣਏ ਦੋਸਤਾਂ ਵਿੱਚ ਕਈ ਕੋਰੀਅਨ ਡਰਾਮਾ ਡਿਸਟ੍ਰਿਬਿਊਟ ਕੀਤੇ ਸਨ। ਅਸਲ ਵਿੱਚ ਨਾਰਥ ਕੋਰੀਆ ਅਤੇ ਸਾਊਥ ਕੋਰੀਆ ਵਿਚਾਲੇ ਤਣਾਤਣੀ ਰਹਿੰਦੀ ਹੈ। ਇਸ ਦੇ ਚੱਲਦੇ ਨਾਰਥ ਕੋਰੀਆ ਦੇ ਲੋਕ ਸਾਊਥ ਕੋਰੀਆ ਵਿੱਚ ਬਣੇ ਸ਼ੋਅ ਅਤੇ ਫਿਲਮਾਂ ਨਹੀਂ ਵੇਖ ਸਕਦੇ ਹਨ।
ਪਿਛਲੇ ਸਾਲ ਤਾਨਾਸ਼ਾਹ ਕਿਮ ਦੇ ਪਿਤਾ ਅਤੇ ਸਵਰਗੀ ਨੇਤਾ ਕਿਮ-ਜੋਂਗ-ਇਲ ਦੀ ਜਯੰਤੀ ‘ਤੇ ਹਮੇਸ਼ਾ ਇਸਤੇਮਾਲ ਕੀਤੇ ਜਾਣ ਵਾਲੇ ਫੁੱਲ ਨਹੀਂ ਖਿੜੇ ਸਨ। ਇਸ ਤੋਂ ਨਾਰਾਜ਼ ਹੋ ਕੇ ਕਿਮ ਜੋਂਗ ਉਨ ਨੇ ਮਾਲੀਆਂ ਨੂੰ ਸਜ਼ਾ ਸੁਣਾ ਦਿੱਤੀ ਸੀ। ਫੁੱਲ ‘ਕਿਮਜੋਂਗਿਲਿਆ ਬੇਗੋਨਿਆ’ ਦੇ ਨਹੀਂ ਖਿੜਣ ‘ਤੇ ਕਈ ਮਾਲੀਆਂ ਨੂੰ ਲੇਬਰ ਕੈਂਪ ਭੇਜ ਦਿੱਤਾ ਗਿਆ ਸੀ। ਇਹ ਕੈਂਪ 24 ਘੰਟੇ ਕੰਮ ਕਰਾਉਣ ਵਾਲੇ ਕੈਦਖਾਨੇ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: