ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਡੱਲ ਵਿਚ ਖੇਤ ਵਿਚ ਡਿੱਗਿਆ ਇਕ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ। ਇਹ ਬਰਾਮਦਗੀ ਪੁਲਿਸ ਤੇ ਬੀਐੱਸਐੱਫ ਨੇ ਸਾਂਝਾ ਆਪ੍ਰੇਸ਼ਨ ਚਲਾਉਂਦੇ ਹੋਏ ਕੀਤੀ।
ਭਾਰਤ-ਪਾਕਿ ਸਰਹੱਦ ਨੇੜੇ ਖਾਲੜਾ ਖੇਤਰ ਵਿਚ ਪਿੰਡ ਡੱਲ ਦੇ ਕਿਸਾਨ ਕੁਲਵਿੰਦਰ ਸਿੰਘ ਦੀ ਜ਼ਮੀਨ ‘ਤੇ ਡਿੱਗੇ ਡ੍ਰੋਨ ਦੀ ਸੂਚਨਾ ਮਿਲਣ ‘ਤੇ ਥਾਣਾ ਖਾਲੜਾ ਤੇ ਬੀਐੱਸਐੱਫ ਨੇ ਸਾਂਝੇ ਤੌਰ ‘ਤੇ ਸਰਚ ਆਪ੍ਰੇਸ਼ਨ ਚਲਾਇਆ। ਡੀਐੱਸਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਡ੍ਰੋਨ ਬਰਾਮਦ ਕਰਨ ਦੇ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਾਢੇ 8 ਲੱਖ ਲੁੱਟ ਮਾਮਲਾ, ‘ਡਾਕੂ ਹਸੀਨਾ’ ਨੇ ਪਤੀ ਤੇ 8 ਸਾਥੀਆਂ ਨਾਲ ਲੁੱਟਿਆ ਲੁਧਿਆਣਾ, LOC ਜਾਰੀ
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਾਕਿ ਵੱਲੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਕਈ ਵਾਰ ਅਸਫਲ ਕੀਤਾ ਜਾ ਚੁੱਕਾ ਹੈ। ਸਰਹੱਦੀ ਸੂਬਾ ਪੰਜਾਬ ਦੇ ਕਈ ਇਲਾਕਿਆਂ ਵਿਚ ਡ੍ਰੋਨ ਦੇਖੇ ਜਾਂਦੇ ਰਹੇ ਹਨ। ਇਸ ਨੂੰ ਲੈ ਕੇ ਬੀਐੱਸਐੱਫ ਤੇ ਪੰਜਾਬ ਪੁਲਿਸ ਲਗਾਤਾਰ ਅਲਰਟ ਰਹਿੰਦੀ ਹੈ। ਦੱਸ ਦੇਈਏ ਕਿ ਅੱਜ ਹੀ ਡ੍ਰੋਨ ਜ਼ਰੀਏ ਫਿਰੋਜ਼ਪੁਰ ਵਿਚ ਵੀ ਪਾਕਿ ਡ੍ਰੋਨ ਤੋਂ ਹੈਰੋਇਨ ਸੁੱਟੀ ਗਈ ਸੀ ਤੇ ਤਿੰਨ ਪੈਕੇਟ ਬਰਾਮਦ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: