ਸਿੰਗਰ ਤੇ ਮਿਊਜ਼ਿਕ ਕੰਪੋਜ਼ਰ ਸ਼ਾਰਦਾ ਰਾਜਨ ਦਾ 86 ਸਾਲ ਦੀ ਉਮਰ ਵਿਚ ਕੈਂਸਰ ਦੀ ਵਜ੍ਹਾ ਨਾਲ ਦੇਹਾਂਤ ਹੋ ਗਿਆ ਹੈ। ਉਹ ਸਾਲ 1966 ਵਿਚ ਆਈ ਫਿਲਮ ਸੂਰਜ ਦੇ ਗਾਣੇ ਤਿਤਲੀ ਉੜੀ ਲਈ ਮਸ਼ਹੂਰ ਸੀ। ਉਨ੍ਹਾਂ ਨੇ ਐਕਟ੍ਰੈਸ ਰਾਜਸ਼੍ਰੀ ਲਈ ਉਨ੍ਹਾਂ ਦੀਆਂ ਕਈ ਫਿਲਮਾਂ ਵਿਚ ਗਾਣਾ ਗਾਇਆ ਸੀ।
ਉਨ੍ਹਾਂ ਦਾ ਪੂਰਾ ਨਾਂ ਸ਼ਾਰਦਾ ਰਾਜਨ ਆਯੰਗਰ ਸੀ। ਉਨ੍ਹਾਂ ਦਾ ਜਨਮ ਇਕ ਤਮਿਲ ਪਰਿਵਾਰ ਵਿਚ ਹੋਇਆ ਸੀ। ਫਿਲਮ ਇੰਡਸਟਰੀ ਵਿਚ ਉਨ੍ਹਾਂ ਦੀ ਐਂਟਰੀ ਰਾਜ ਕਪੂਰ ਦੀ ਵਜ੍ਹਾ ਨਾਲ ਹੋਈ ਸੀ। ਰਾਜ ਕਪੂਰ ਨੇ ਉਨ੍ਹਾਂ ਦੀ ਮੁਲਾਕਾਤ ਮਿਊਜ਼ਿਕ ਡਾਇਰੈਕਟਰ ਸ਼ੰਕਰ-ਜੈਕਿਸ਼ਨ ਨਾਲ ਕਰਵਾਈ ਸੀ। ਉਨ੍ਹਾਂ ਨੇ ਸ਼ਾਰਦਾ ਰਾਜਨ ਨੂੰ ਪਹਿਲਾ ਬ੍ਰੇਕ ਦਿੱਤਾ ਸੀ। ਉਨ੍ਹਾਂ ਦੀ ਡੈਬਿਊ ਫਿਲਮ ਲਈ ਉਨ੍ਹਾਂ ਨੂੰ ਮੁਹੰਮਦ ਰਫੀ ਨਾਲ ਫਿਲਮਫੇਅਰ ਐਵਾਰਡ ਮਿਲਿਆ ਸੀ। ਉਸ ਸਮੇਂ ਦੀਆਂ ਜ਼ਿਆਦਾਤਰ ਫਿਲਮਾਂ ਵਿਚ ਲਤਾ ਮੰਗੇਸ਼ਕਰ ਤੇ ਆਸ਼ਾ ਭੌਂਸਲੇ ਗਾਣਾ ਗਾਉਂਦੀ ਸੀ ਪਰ ਸ਼ਾਰਦੀ ਜੀ ਦੀ ਬੱਚੀ ਵਰਗੀ ਆਵਾਜ਼ ਉਸ ਸਮੇਂ ਇਕ ਬਦਲਾਅ ਲੈ ਕੇ ਆਈ ਸੀ। ਲੋਕਾਂ ਨੂੰ ਉਨ੍ਹਾਂ ਦੀ ਆਵਾਜ਼ ਫ੍ਰੈਸ਼ ਲੱਗਦੀ ਸੀ।
ਉਨ੍ਹਾਂ ਨੇ ਐਨ ਇਵਨਿੰਗ ਇਨ ਪੈਰਿਸ, ਅਰਾਊਂਡ ਦ ਵਰਲਡ, ਗੁੰਮਨਾਮ, ਸੁਪਨੋਂ ਕਾ ਸੌਦਾਗਰ, ਕਲ ਆਜ ਔਰ ਕਲ ਵਰਗੀਆਂ ਫਿਲਮਾਂ ਲਈ ਵੀ ਗਾਣਾ ਗਾਇਆ ਸੀ। ਉਸ ਸਮੇਂ ਉਹ ਵੈਜਯੰਤੀ ਮਾਲਾ, ਮੁਮਤਾਜ਼, ਰੇਖਾ, ਸ਼ਰਮੀਲਾ ਟੈਗੋਰ, ਹੇਮਾ ਮਾਲਿਨੀ ਵਰਗੀਆਂ ਹੈਰੋਇਨਾਂ ਲਈ ਆਵਾਜ਼ ਦਿੰਦੀ ਸੀ।
ਇਹ ਵੀ ਪੜ੍ਹੋ : ਜੰਮੂ ‘ਚ ਇਕ ਹੀ ਦਿਨ ‘ਚ ਭੂਚਾਲ ਦੇ ਚਾਰ ਝਟਕੇ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ
ਸ਼ਾਰਦਾ ਜੀ ਨੇ ਕਈ ਭਾਰਤੀ ਭਾਸ਼ਾਵਾਂ ਵਿਚ ਗਾਣਾ ਗਾਇਆ ਸੀ ਤੇ ਉਨ੍ਹਾਂ ਨੇ ਆਪਣੇ ਸਮੇਂ ਦੇ ਲਗਭਗ ਸਾਰੇ ਮਿਊਜ਼ਿਕ ਡਾਇਰੈਕਟਰਸ ਨਾਲ ਕੰਮ ਕੀਤਾ ਸੀ। 70 ਦੇ ਦਹਾਕੇ ਵਿਚ ਉਨ੍ਹਾਂ ਨੇ ਆਪਣ ਪੌਪ ਐਲਬਮ ਲਾਂਚ ਕੀਤਾ ਤੇ ਮਿਊਜ਼ਿਕ ਡਾਇਰੈਕਸ਼ਨ ਵੱਲ ਵਧ ਗਈ ਸੀ। ਉੁਨ੍ਹਾਂ ਦੀ ਲਾਸਟ ਫਿਲਮ 80 ਦੇ ਦਹਾਕੇ ਵਿਚ ਆਈ ‘ਕਾਂਚ ਕੀ ਦੀਵਾਰ’ ਸੀ। ਹਾਲਾਂਕਿ ਉਨ੍ਹਾਂ ਨੇ ਸਾਲ 2007 ਵਿਚ ਐਲਬਮ ਮਿਰਜ਼ਾ ਗਾਲਿਬ ਗਜ਼ਲ,ਅੰਦਾਜ਼-ਏ-ਬਿਆਂ ਨਾਲ ਆਪਣਾ ਕਮਬੈਕ ਵੀ ਕੀਤਾ ਸੀ। ਉਸ ਦੇ ਬਾਅਦ ਤੋਂ ਹੀ ਸ਼ਾਰਦਾ ਲਾਈਮਲਾਈਟ ਤੋਂ ਦੂਰ ਸੀ। ਹਾਲਾਂਕਿ ਟਵਿੱਟਰ ‘ਤੇ ਉਹ ਐਕਟਿਵ ਸੀ ਤੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਉਥੇ ਤਾਜ਼ਾ ਕਰਦੀ ਸੀ।
ਵੀਡੀਓ ਲਈ ਕਲਿੱਕ ਕਰੋ -: