ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਨਾਲ ਜਲੰਧਰ ਤੋਂ ਨਵੇਂ ਚੁਣੇ ਸਾਂਸਦ ਸੁਸ਼ੀਲ ਰਿੰਕੂ ਵੀ ਮੌਜੂਦ ਹਨ।
ਮੁੱਖ ਮੰਤਰੀ ਮਾਨ ਇਸ ਮੀਟਿੰਗ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਸਾਹਮਣੇ ਨਵੇਂ ਰੋਡ ਪ੍ਰਾਜੈਕਟ ਰੱਖਣਗੇ। ਇਨ੍ਹਾਂ ਵਿਚ ਚੰਡੀਗੜ੍ਹ-ਪਠਾਨਕੋਟ ਸ਼ਿਵਾਲਿਕ ਹਾਈਵੇ ਦੀ ਮੰਗ ਕੀਤੀ ਜਾਵੇਗੀ। ਨਾਲ ਹੀ ਉਹ ਜਲੰਧਰ-ਹੁਸ਼ਿਆਰਪੁਰ ਹਾਈਵੇ ਤੇ ਆਦਮਪੁਰ ਫਲਾਈ ਓਵਰ ਦੇ ਲਟਕੇ ਕੰਮ ‘ਤੇ ਵੀ ਚਰਚਾ ਕਰਨਗੇ। ਇਸ ਦੇ ਨਾਲ ਹੀ CRIF ਦਾ ਫੰਡ ਵਧਾਉਣ ਦੀ ਮੰਗ ਵੀ ਕਰਨਗੇ।
ਇਹ ਵੀ ਪੜ੍ਹੋ : ‘ਤਿਤਲੀ ਉੜੀ’ ਗਾ ਕੇ ਸੁਰਖੀਆਂ ਬਟੋਰਨ ਵਾਲੀ ਸਿੰਗਰ ਸ਼ਾਰਦਾ ਰਾਜਨ ਦਾ ਦੇਹਾਂਤ, ਕੈਂਸਰ ਤੋਂ ਹਾਰੀ ਜੰਗ
ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਪੰਜਾਬ ਦੇ ਮੁੱਦਿਆਂ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਸਣੇ ਹੋਰਨਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਨਾਲ ਹੀ ਪੰਜਾਬ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਚੁੱਕੇ ਹਨ ਪਰ ਪੰਜਾਬ ਸਰਕਾਰ ਨੂੰ ਹੁਣ ਤੱਕ RDF ਤੇ NHM ਦੇ ਰੋਕੇ ਗਏ ਫੰਡ ਦਾ ਜਵਾਬ ਨਹੀਂ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: