ਮੁਕਤਸਰ ਵਿਚ ਪਿਛਲੇ ਦਿਨੀਂ ਹੋਏ RMP ਡਾ. ਸੁਖਵਿੰਦਰ ਸਿੰਘ ਕਤਲਕਾਂਡ ਦੀ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ। ਕਤਲ ਦੇ ਦੋਸ਼ ਵਿਚ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਪਤੀ ਦੇ ਕਿਸੇ ਹੋਰ ਮਹਿਲਾ ਨਾਲ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤਨੀ ਨੇ ਹੀ ਹਥੌੜੇ ਨਾਲ ਆਪਣੇ ਪਤੀ ਡਾ. ਸੁਖਵਿੰਦਰ ਸਿੰਘ ਦਾ ਕਤਲ ਕੀਤਾ ਸੀ।
SSP ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਲੋਟ ਸਬ-ਡਵੀਜ਼ਨ ਦੇ ਪਿੰਡ ਬੁਰਜ ਸਿੰਧਵਾਂ ਵਿਚ 9-10 ਜੂਨ ਦੀ ਰਾਤ ਨੂੰ ਡਾ. ਸੁਖਵਿੰਦਰ ਸਿੰਘ ਦੀ ਹੱਤਿਆ ਹੋਈ ਸੀ। ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੇ ਥਾਣਾ ਕਬਰਵਾਲਾ ਵਿਚ ਮਾਮਲਾ ਦਰਜ ਕਰਾਇਆ ਸੀ। ਇਸ ਦੌਰਾਨ ਉਸ ਨੇ ਦੱਸਿਆ ਸੀ ਕਿ ਪਤੀ ਦਾ ਅਣਪਛਾਤੇ ਲੋਕਾਂ ਨੇ ਮਾਰਕੁੱਟ ਕੇ ਕਤਲ ਕਰ ਦਿੱਤਾ ਤੇ 30 ਹਜ਼ਾਰ ਰੁਪਏ ਵੀ ਲੁਟ ਕੇ ਲੈ ਗਏ।
SSP ਗਿੱਲ ਨੇ ਐੱਸਪੀ ਇਨਵੈਸਟੀਗੇਸ਼ਨ ਰਮਨਦੀਪ ਸਿੰਘ ਭੁੱਲਰ ਤੇ ਡੀਐੱਸਪੀ ਮਲੋਟ ਬਲਕਾਰ ਸਿੰਘ ਸੰਧੂ ਦੀ ਦੇਖ-ਰੇਖ ਵਿਚ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਜਿਨ੍ਹਾਂ ਨੇ ਜਾਂਚ ਕਰਦੇ ਹੋਏ ਟੈਕਨੀਕਲ ਟੀਮਾਂ ਦੀ ਸਹਾਇਤਾ ਨਾਲ ਕਤਲਕਾਂਡ ਦੀ ਗੁੱਧੀ ਸੁਲਝਾ ਲਈ। ਮਾਮਲੇ ਵਿਚ ਡਾ. ਸੁਖਵਿੰਦਰ ਸਿੰਘ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ।
ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਡਾ. ਸੁਖਵਿੰਦਰ ਸਿੰਘ ਦੇ ਕਿਸੇ ਮਹਿਲਾ ਨਾਲ ਨਾਜਾਇਜ਼ ਸਬੰਧ ਸਨ। ਮ੍ਰਿਤਕ ਦੀ ਪਤਨੀ ਨੇ ਉਕਤ ਦੋਵਾਂ ਨੂੰ ਕਈ ਵਾਰ ਇਕੱਠੇ ਵੀ ਦੇਖ ਲਿਆ ਸੀ। ਮ੍ਰਿਤਕ ਦੀ ਪਤਨੀ ਨੇ ਡਾਕਟਰ ਨੂੰ ਵੀ ਕਈ ਵਾਰ ਰੋਕਿਆ ਤੇ ਕਥਿਤ ਮਹਿਲਾ ਨੂੰ ਵੀ ਆਪਣੇ ਘਰ ਆਉਣ ਤੋਂ ਮਨ੍ਹਾ ਕੀਤਾ ਸੀ ਪਰ ਉਸ ਨੇ ਆਉਣਾ-ਜਾਣਾ ਨਹੀਂ ਛੱਡਿਆ।
ਮ੍ਰਿਤਕ ਡਾ. ਸੁਖਵਿੰਦਰ ਸਿੰਘ ਆਪਣੀ ਪਤਨੀ ਨੂੰ ਛੱਡਣ ਤੇ ਦੂਜੀ ਮਹਿਲਾ ਨੂੰ ਨਾਲ ਰੱਖਣ ਦੀ ਧਮਕੀਆਂ ਦਿੰਦਾ ਸੀਜਿਸ ਤੋਂ ਪ੍ਰੇਸ਼ਾਨ ਹੋ ਕੇ ਮ੍ਰਿਤਕ ਦੀ ਪਤਨੀ ਨੇ ਘਟਨਾ ਨੂੰ ਅੰਜਾਮ ਦਿੱਤਾ। ਮ੍ਰਿਤਕ ਸੌਂਦੇ ਸਮੇਂ ਨੀਦ ਦੀਆਂ ਗੋਲੀਆਂ ਲੈਂਦਾ ਸੀ। ਜਦੋਂ ਉਹ ਰਾਤ ਨੂੰ ਨੀਂਦ ਵਿਚ ਸੀ ਤਾਂ ਪਤਨੀ ਨੇ 12 ਵਜ ਕੇ 27 ਮਿੰਟ ‘ਤੇ ਘਰ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ।
ਸਾਢੇ 12 ਤੋਂ 1 ਦੇ ਵਿਚ ਪਤੀ ਦੇ ਸਿਰ ‘ਤੇ ਹਥੌੜੇ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਦੇ ਲਗਭਗ ਇਕ-ਡੇਢ ਘੰਟੇ ਦੇ ਬਾਅਦ ਰਾਤ 2 ਵਜੇ ਪਤਨੀ ਨੇ ਆਪਣੇ ਗੁਆਂਢੀ ਦਇਆ ਸਿੰਘ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ CM ਮਾਨ, ਚੰਡੀਗੜ੍ਹ-ਪਠਾਨਕੋਟ ਸ਼ਿਵਾਲਿਕ ਹਾਈ-ਵੇ ਦੀ ਕੀਤੀ ਮੰਗ
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਬਾਅਦ ਕੀਤੇ ਗਏ ਸਵਾਲਾਂ ਤੋਂ ਸੱਚ ਸਾਹਮਣੇ ਆਇਆ। ਮ੍ਰਿਤਕ ਦੀ ਪਤਨੀ ਵਾਰ-ਵਾਰ ਆਪਣੇ ਬਿਆਨਾਂ ਤੋਂ ਪਲਟਦੀ ਰਹੀ। ਪੁਲਿਸ ਨੇ ਘਟਨਾ ਸਮੇਂ ਇਸਤੇਮਾਲ ਕੀਤੇ ਗਏ ਹਥੌੜੇ ਤੇ ਕੱਪੜੇ ਵੀ ਬਰਾਮਦ ਕਰ ਲਏ ਹਨ। ਪਰਮਿੰਦਰ ਕੌਰ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: