ਦੁਨੀਆ ਦੀ ਸਭ ਤੋਂ ਵੱਡੀ ਟੈੱਕ ਕੰਪਨੀਆਂ ਵਿਚੋਂ ਗੂਗਲ ‘ਤੇ ਦੋਸ਼ ਲੱਗਦੇ ਰਹਿੰਦੇ ਹਨ ਕਿ ਇਹ ਦੂਜੇ ਬ੍ਰੈਂਡਸ ਨੂੰ ਮਾਰਕੀਟ ਵਿਚ ਥਾਂ ਨਹੀਂ ਬਣਾਉਣ ਦਿੰਦੀ। ਗੂਗਲ ਦੀਆਂ ਇਨ੍ਹਾਂ ਪ੍ਰੈਕਟਸੀਜ਼ ਦੇ ਚੱਲਦੇ ਕੰਪਨੀ ਨੂੰ ਕਈ ਵਾਰ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ ਹੈ। ਹੁਣ ਯੂਰਪੀਅਨ ਯੂਨੀਅਨ ਐਂਟੀਟ੍ਰਸਟ ਰੈਗੂਲੇਟਰਸ ਵੱਲੋਂ ਗੂਗਲ ਦੀ ਪੈਰੇਂਟ ਕੰਪਨੀ ਅਲਫਾਬੇਟ ‘ਤੇ ਵੱਡਾ ਜੁਰਮਾਨਾ ਲਗਾਇਆ ਗਿਆ। ਈਯੂ ਰੈਗੂਲੇਟਰਸ ਨੇ ਦੇਖਿਆ ਕਿ ਗੂਗਲ ਐਂਟੀ ਕੰਪੀਟੇਟਿਵ ਪ੍ਰੈਕਟਸਿਜ਼ ਕਰ ਰਹੀ ਹੈ।
ਗੂਗਲ ਦੀ ਪ੍ਰੇਸ਼ਾਨੀ ਈਯੂ ਦੇ ਇਸ ਕਦਮ ਦੇ ਚੱਲਦੇ ਵਧ ਸਕਦੀ ਹੈ ਕਿਉਂਕਿ ਇਸ ਵਾਰ ਕੰਪਨੀ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਬਿਜ਼ਨੈੱਸ ਸਵਾਲਾਂ ਦੇ ਘੇਰੇ ਵਿਚ ਹਨ। ਕੰਪਨੀ ਦੇ ਐਡਟੇਕ ਬਿਜ਼ਨੈੱਸ ਤੋਂ ਪਿਛਲੇ ਸਾਲ ਹੋਈ ਇਸ ਦੀ ਕੁੱਲ ਕਮਾਈ ਦਾ 79 ਫੀਸਦੀ ਆਇਆ ਹੈ ਤੇ ਦੋਸ਼ ਲੱਗ ਰਹੇ ਹਨ ਕਿ ਗੂਗਲ ਇਸ ਬਿਜ਼ਨੈੱਸ ਵਿਚ ਬਾਕੀ ਕੰਪਨੀਆਂ ਨੂੰ ਨਹੀਂ ਆਉਣ ਦਿੰਦੀ। ਸਾਲ 2022 ਵਿਚ ਕੰਪਨੀ ਨੇ ਆਪਣੀਆਂ ਵੱਖ-ਵੱਖ ਸੇਵਾਵਾਂ ਤੋਂ ਕੁੱਲ 224.5 ਬਿਲੀਅਨ ਦਾ ਐਡ ਰੈਵੇਨਿਊ ਇਕੱਠਾ ਕੀਤਾ ਹੈ।
ਈਡੀ ਐਂਟੀਟ੍ਰਸਟ ਚੀਫ ਮਾਰਗਰੇਟ ਵੇਸਟਜਰ ਨੇ ਕਿਹਾ ਕਿ ਗੂਗਲ ਨੂੰ ਆਪਣੀ ਏਡਟੈਕ ਬਿਜ਼ਨੈੱਸ ਦਾ ਇਕ ਹਿੱਸਾ ਵੇਚਣਾ ਪੈ ਸਕਦਾ ਹੈ ਕਿਉਂਕਿ ਕੰਪਨੀ ਨੂੰ ਐਂਟੀ ਕੰਪੀਟੇਟਿਵ ਪ੍ਰੈਕਟਸੀਜ਼ ‘ਤੇ ਲਗਾਮ ਲਗਾਉਣ ਲਈ ਬਾਕੀ ਕੰਪਨੀਆਂ ਨੂੰ ਜਗ੍ਹਾ ਦੇਣੀ ਹੋਵੇਗੀ ਤੇ ਮੌਕਾ ਦੇਣਾ ਹੋਵੇਗਾ। ਈਯੂ ਨੇ ਪਿਛਲੇ ਲਗਭਗ ਦੋ ਸਾਲ ਤੋਂ ਚੱਲ ਰਹੀ ਜਾਂਚ ਦੇ ਬਾਅਦ ਗੂਗਲ ‘ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ‘ਪੰਜਾਬ ਤੇ ਸਰਕਾਰ ਖਿਲਾਫ ਸਾਜ਼ਿਸ਼ ਰਚ ਰਹੇ ਹਨ ਰਾਜਪਾਲ ਪੁਰੋਹਿਤ’ : ਮਾਲਵਿੰਦਰ ਕੰਗ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਗੂਗਲ ‘ਤੇ ਕਰੋੜਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਈਯੂ, ਦੱਖਣ ਕੋਰੀਆ ਤੇ ਭਾਰਤ ਦੀਆਂ ਏਜੰਸੀਆਂ ਵੀ ਕੰਪਨੀ ਖਿਲਾਫ ਕਾਰਵਾਈ ਕਰ ਚੁੱਕੀ ਹੈ। ਗੂਗਲ ਕੋਲ ਵੱਡਾ ਮਾਰਕੀਟ ਹੈ ਤੇ ਦੋਸ਼ ਲੱਗਦੇ ਹਨ ਕਿ ਕੰਪਨੀ ਏਕਾਧਿਕਾਰ ਚਾਹੁੰਦੀ ਹੈ। ਇਸ ਕੋਲ ਐਂਡ੍ਰਾਇਡ ਮੋਬਾਈਲ ਆਪ੍ਰੇਟਿੰਗ ਸਿਸਟਮ ਦੇ ਚੱਲਦੇ ਵੀ ਵੱਡਾ ਯੂਜਰਬੇਸ ਹੈ।
ਵੀਡੀਓ ਲਈ ਕਲਿੱਕ ਕਰੋ -: