ਦਿੱਲੀ ਸਥਿਤ ਨਹਿਰੂ ਮੈਮੋਰੀਅਲ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਨਹਿਰੂ ਮੈਮੋਰੀਅਲ ਨੂੰ ਪੀਐੱਮ ਮੈਮੋਰੀਅਲ ਦੇ ਨਾਂ ਤੋਂ ਜਾਣਿਆ ਜਾਵੇਗਾ। ਨਾਂ ਬਦਲਣ ‘ਤੇ ਕਾਂਗਰਸ ਨੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਨਾਂ ਦੀ ਤਬਦੀਲੀ ਬਦਲਾਖੋਰੀ ਅਤੇ ਸੌੜੀ ਸੋਚ ਦਾ ਨਤੀਜਾ ਹੈ। ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਨੂੰ ਹੁਣ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਸੁਸਾਇਟੀ ਵਜੋਂ ਜਾਣਿਆ ਜਾਵੇਗਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਬੀਤੇ ਦਿਨੀਂ ਇਕ ਬੈਠਕ ਹੋਈ ਸੀ ਜਿਸ ਵਿਚ ਨਹਿਰੂ ਮੈਮੋਰੀਅਲ ਦਾ ਨਾਂ ਬਦਲਣ ਦੇ ਫੈਸਲੇ ‘ਤੇ ਮੋਹਰ ਲੱਗ ਗਈ। ਰਾਜਨਾਥ ਸਿੰਘ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦੇ ਉਪ ਪ੍ਰਧਾਨ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਇਸ ਦੇ ਪ੍ਰਧਾਨ ਹਨ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਧਰਮਿੰਦਰ ਪ੍ਰਧਾਨ, ਜੀ ਕਿਸ਼ਨ ਰੈੱਡੀ, ਅਨੁਰਾਗ ਠਾਕੁਰ ਸਣੇ 29 ਮੈਂਬਰ ਇਸ ਸੁਸਾਇਟੀ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ : ਮੀਕਾ ਸਿੰਘ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਰਾਖੀ ਸਾਵੰਤ ਨੂੰ ਜਬਰੀ ਚੁੰਮਣ ਦਾ ਮਾਮਲਾ ਕੀਤਾ ਰੱਦ
ਐਡਵਿਨ ਲੁਟੀਅੰਸ ਦੀ ਇੰਪੀਰੀਅਲ ਕੈਪੀਟਲ ਦਾ ਹਿੱਸਾ ਰਿਹਾ ਤਿੰਨ ਮੂਰਤੀ ਭਵਨ ਅੰਗਰੇਜ਼ੀ ਸ਼ਾਸਨ ਵਿਚ ਭਾਰਤ ਦੇ ਕਮਾਂਡਰ ਇਨ ਚੀਫ ਦੀ ਅਧਿਕਾਰਕ ਰਿਹਾਇਸ਼ ਸੀ। ਸਾਲ 1948 ਵਿਚ ਜਦੋਂ ਪੰਡਿਤ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਤਿੰਨ ਮੂਰਤੀ ਭਵਨ ਉਨ੍ਹਾਂ ਦੀ ਰਿਹਾਇਸ਼ ਬਣ ਗਿਆ। ਪੰਡਿਤ ਨਹਿਰੂ 16 ਸਾਲ ਤੱਕ ਇਸ ਘਰ ਵਿਚ ਰਹੇ ਤੇ ਇਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਏ। ਇਸ ਦੇ ਬਾਅਦ ਤਿੰਨ ਮੂਰਤੀ ਭਵਨ ਨੂੰ ਪੰਡਿਤ ਨਹਿਰੂ ਦੀ ਯਾਦ ਵਿਚ ਉਨ੍ਹਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਤੇ ਇਸ ਨੂੰ ਪੰਡਿਤ ਨਹਿਰੂ ਮਿਊਜ਼ੀਅਮ ਐਂਡ ਮੈਮੋਰੀਅਲ ਦੇ ਨਾਂ ਤੋਂ ਜਾਣਿਆ ਜਾਣ ਲੱਗਾ। ਹੁਣ ਕੇਂਦਰ ਸਰਕਾਰ ਵੱਲੋਂ ਇਸ ਦਾ ਨਾਂ ਨਹਿਰੂ ਮੈਮੋਰੀਅਲ ਤੋਂ ਬਦਲ ਕੇ ਪੀਐੱਮ ਮਿਊਜ਼ੀਅਮ ਐਂਡ ਸੁਸਾਇਟੀ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: