ਟੇਸਲਾ ਤੇ ਸਪੈਸਐਕਸ ਦੇ ਸੀਈਓ ਏਲਨ ਮਸਕ ਵੱਲੋਂ ਟਵਿੱਟਰ ਨੂੰ ਖਰੀਦੇ ਜਾਣ ਦੇ ਬਾਅਦ ਤੋਂ ਇਸ ਕੰਪਨੀ ਵਿਚ ਕਈ ਬਦਲਾਅ ਕੀਤੇ ਗਏ ਹਨ। ਇਸ ਵਿਚ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕੰਪਨੀ ਤੋਂ ਕੱਢੇ ਜਾਣ ਤੋਂ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਟਵਿੱਟਰ ਦੇ ਦਫਤਰ ਬੰਦ ਕੀਤੇ ਜਾਣ ਤੋਂ ਘੱਟ ਸ਼ਾਮਲ ਹੈ। ਹਾਲਾਂਕਿ ਇਸ ਦੇ ਬਾਵਜੂਦ ਟਵਿੱਟਰ ਦਾ ਬਿਜ਼ਨੈੱਸ ਮਾਡਲ ਮਸਕ ਲਈ ਲਾਭ ਦੀ ਸਥਿਤੀ ਵਿਚ ਨਹੀਂ ਪਹੁੰਚ ਸਕਿਆ ਹੈ। ਇਸ ਦਰਮਿਆਨ ਖਬਰ ਹੈ ਕਿ ਟਵਿੱਟਰ ਨੂੰ ਜਦੋਂ ਅਮਰੀਕਾ ਦੇ ਕੋਲੋਰਾਡੋ ਵਿਚ ਸਥਿਤ ਆਪਣਾ ਦਫਤਰ ਵੀ ਖਾਲੀ ਕਰਨਾ ਹੋਵੇਗਾ।
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਵਿੱਟਰ ਨੇ ਕਈ ਮਹੀਨਿਆਂ ਤੋਂ ਇਥੇ ਸਥਿਤ ਆਪਣੇ ਦਫਤਰ ਦਾ ਕਿਰਾਇਆ ਨਹੀਂ ਚੁਕਾਇਆ, ਇਸ ਦੀ ਵਜ੍ਹਾ ਨਾਲ ਕੋਰਟ ਨੇ ਟਵਿੱਟਰ ਨੂੰ ਆਫਿਸ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਹੈ। ਕੋਲੋਰਾਡੋ ਵਿਚ ਟਵਿੱਟਰ ਦੇ ਕਿਰਾਇਆ ਨਾ ਦੇ ਸਕਣ ਕਾਰਨ ਇਕ ਜੱਜ ਨੇ ਬੋਲਡਰ ਸ਼ਹਿਰ ਦੇ ਪੁਲਿਸ ਅਫਸਰ ਨੂੰ ਨਿਰਦੇਸ਼ ਦਿੱਤੇ ਹਨ ਕਿ ਦਫਤਰ ਖਾਲੀ ਕਰਾ ਕੇ ਇਸ ਨੂੰ ਮਕਾਨ ਮਾਲਕ ਨੂੰ ਵਾਪਸ ਸੌਂਪੇ। ਕੋਰਟ ਨੇ ਟਵਿੱਟਰ ਨੂੰ ਹਟਾਉਣ ਲਈ 31 ਮਈ ਤੱਕ ਦਾ ਸਮਾਂ ਦਿੱਤਾ ਸੀ।
ਰਿਪੋਰਟ ਮੁਤਾਬਕ ਟਵਿੱਟਰ ਨੇ ਕੋਲੋਰਾਡੋ ਵਿਚ ਆਪਣੇ ਦਫਤਰ ਲਈ ਫਰਵਰੀ 2020 ਵਿਚ ਚਾਰ ਬਿਲਡਿੰਗ ਕਿਰਾਏ ‘ਤੇ ਲਈਆਂ ਸਨ। ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਟਵਿੱਟਰ ਨੇ ਇਸ ਲਈ ਕਿਰਾਇਆ ਵੀ ਨਹੀਂ ਚੁਕਾਇਆ। ਇਸ ਦੇ ਬਾਅਦ ਆਪਣੀ ਇਮਾਰਤ ਦੀ ਕਿਰਾਇਆ ਵਸੂਲੀ ਲਈ ਮਕਾਨ ਮਾਲਕ ਨੇ ਟਵਿੱਟਰ ਨੂੰ ਨੋਟਿਸ ਵੀ ਭੇਜਿਆ ਪਰ ਕੰਪਨੀ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਇਸ ਸਾਲ ਮਾਰਚ ਦੇ ਅਖੀਰ ਤੱਕ ਮਕਾਨ ਮਾਲਕ ਨੇ ਟਵਿੱਟਰ ਵੱਲੋਂ ਜਮ੍ਹਾ ਕੀਤੇ ਗਏ 9 ਲੱਖ 69 ਹਜ਼ਾਰ ਡਾਲਰ ਦੇ ਲੈਟਰ ਆਫ ਕ੍ਰੈਡਿਟ ਨੂੰ ਹੀ ਕਿਰਾਇਆ ਮੰਨ ਕੇ ਕੰਪਨੀ ਦੀ ਲੀਜ ਜਾਰੀ ਰੱਖੀ। ਇਸ ਵੈਟਰ ਆਫ ਕ੍ਰੈਡਿਟ ਨੂੰ ਲੀਜ ਲਈ ਸਕਿਓਰਿਟੀ ਡਿਪਾਜਿਟ ਵੀ ਮੰਨਿਆ ਜਾਂਦਾ ਹੈ। ਹਾਲਾਂਕਿ ਲੈਟਰ ਆਫ ਕ੍ਰੈਡਿਟ ਖਤਮ ਹੋਣ ਦੇ ਬਾਅਦ ਵੀ ਜਦੋਂ ਟਵਿੱਟਰ ਨੇ ਕਿਰਾਇਆ ਨਹੀਂ ਚੁਕਾਇਆ ਤਾਂ ਮਕਾਨ ਮਾਲਕ ਨੇ ਕੰਪਨੀ ਤੋਂ ਫਿਰ ਤੋਂ ਸਕਿਓਰਿਟੀ ਡਿਪਾਜਿਟ ਭਰਨ ਨੂੰ ਕਿਹਾ। ਇਸ ਮੰਗ ਨੂੰ ਟਵਿੱਟਰ ਵੱਲੋਂ ਠੁਕਰਾ ਦਿੱਤਾ ਗਿਆ। ਬਾਅਦ ਵਿਚ ਮਕਾਨ ਮਾਲਕ ਨੇ ਟਵਿੱਟਰ ਖਿਲਾਫ ਕੇਸ ਕੀਤਾ ਤੇ ਕਿਰਾਏ ਵਜੋਂ 93 ਹਜ਼ਾਰ 500 ਡਾਲਰ ਨਾ ਚੁਕਾਉਣ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ : ਯੂਗਾਂਡਾ ‘ਚ ਸਕੂਲ ਦੇ ਹੋਸਟਲ ਨੂੰ ਅੱਤ.ਵਾਦੀਆਂ ਨੇ ਲਗਾਈ ਅੱਗ, 26 ਵਿਦਿਆਰਥੀਆਂ ਦੀ ਮੌ.ਤ
ਇਸ ਸਾਲ ਦੀ ਸ਼ੁਰੂਆਤ ਵਿਚ ਦਾਅਵਾ ਕੀਤਾ ਗਿਆ ਸੀ ਕਿ ਟਵਿੱਟਰ ਨੇ ਆਪਣੇ ਸੈਨ ਫਰਾਂਸਿਸਕੋ ਆਫਿਸ ਦਾ 136250 ਡਾਲਰ ਦਾ ਕਿਰਾਇਆ ਨਹੀਂ ਚੁਕਾਇਆ ਹੈ। ਲੀਜ ‘ਤੇ ਦੇਣ ਵਾਲੀ ਕੰਪਨੀ ਦਾ ਕਹਿਣਾ ਸੀ ਕਿ ਉਸ ਨੇ ਦਸੰਬਰ ਨੂੰ ਹੀ ਕੰਪਨੀ ਨੂੰ ਇਸ ਬਾਰੇ ਚੇਤਾਵਨੀ ਦੇ ਦਿੱਤੀ ਸੀ ਕਿ ਹਾਰਟਫੋਰਡ ਬਿਲਡਿੰਗ ਦੀ 30ਵੀਂ ਮੰਜ਼ਿਲ ਦੀ ਲੀਜ਼ 5 ਦਿਨਾਂ ਵਿਚ ਖਤਮ ਹੋ ਰਹੀ ਹੈ। ਕਿਰਾਇਆ ਨਾ ਚੁਕਾ ਸਕਣ ਕਾਰਨ ਉਨ੍ਹਾਂ ਨੇ ਟਵਿੱਟਰ ‘ਤੇ ਮੁਕੱਦਮਾ ਦਰਜ ਕਰਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: