ਕਪੂਰਥਲਾ ਪੁਲਿਸ ਨੇ ਭਗੌੜੇ ਠੱਗ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਮੁਤਾਬਕ ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਥਾਣਾ ਕੋਤਵਾਲੀ ਵਿਚ 18 ਸਾਲ ਪਹਿਲਾਂ ਦਰਜ ਧੋਖਾਦੇਹੀ ਦੇ ਮਾਮਲੇ ਵਿਚ ਮੁਲਜ਼ਮ ਭਗੌੜਾ ਚੱਲ ਰਿਹਾ ਸੀ। ਮੁਲਜ਼ਮ ਨੂੰ 9 ਮਹੀਨੇ ਪਹਿਲਾਂ ਹੀ ਅਦਾਲਤ ਨੇ ਭਗੌੜਾ ਐਲਾਨਿਆ ਸੀ। ਮੁਲਜ਼ਮ ਦਾ ਨਾਂ ਰਾਜਿੰਦਰ ਕੁਮਾਰ ਪੁੱਤਰ ਸ਼ੰਕ ਦਾਸ ਵਾਸੀ ਢਿੱਲਵਾਂ ਹੈ।
ਇਹ ਵੀ ਪੜ੍ਹੋ : ਅਬੋਹਰ ‘ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌ.ਤ, 2 ਦਿਨ ਬਾਅਦ ਜਾਣਾ ਸੀ ਆਸਟ੍ਰੇਲੀਆ
ਜਾਣਕਾਰੀ ਮੁਤਾਬਕ ਸਾਲ 2005 ਵਿਚ ਥਾਣਾ ਕੋਤਵਾਲੀ ਵਿਚ ਰਾਜਿੰਦਰ ਖਿਲਾਫ ਠੱਗੀ ਦਾ ਕੇਸ ਦਰਜ ਹੋਇਆ। ਜੱਜ ਸ਼ਿਵਾਨੀ ਗਰਗ JMIC ਅਦਾਲਤ ਨੇ ਸੀਆਰਪੀਸੀ ਦੀ ਧਾਰਾ 299 ਤਹਿਤ 2 ਸਤੰਬਰ 2022 ਨੂੰ ਰਾਜਿੰਦਰ ਨੂੰ ਭਗੌੜਾ ਕਰਾ ਦਿੱਤਾ ਸੀ।
ਜੱਜ ਨੇ ਪੁਲਿਸ ਨੂੰ ਭਗੌੜੇ ਮੁਲਜ਼ਮ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ ਸਨ। ਹੁਕਮਾਂ ਦੀ ਪਾਲਣਾ ਕਰਦੇ ਹੋਏ ਪੀਓ ਸਟਾਫ ਤੇ ਕੋਤਵਾਲੀ ਦੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦੀ ਟੀਮ ਨੇ ਭਗੌੜੇ ਰਾਜਿੰਦਰ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: