ਮੈਨਪੁਰੀ ਵਿਚ ਦਿਨ-ਦਿਹਾੜੇ ਫਾਇਰਿੰਗ ਕਰਦੇ ਹੋਏ 3 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਆਪਸੀ ਰੰਜਿਸ਼ ਤੇ ਰਸਤੇ ਦੇ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ਵਿਚ ਇਕ ਮਹਿਲਾ ਤੇ ਦੋ ਪੁਰਸ਼ਤਾਂ ਦੀ ਮੌਤ ਹੋਈ ਹੈ। ਇਕ ਮਹਿਲਾ ਗੰਭੀਰ ਤੌਰ ‘ਤੇ ਜ਼ਖਮੀ ਹੈ। ਟ੍ਰਿਪਲ ਮਰਡਰ ਦੀ ਇਸ ਵਾਰਦਾਤ ਦੇ ਬਾਅਦ ਇਲਾਕੇ ਵਿਚ ਕਈ ਥਾਣਿਆਂ ਦੀ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਮਾਮਲਾ ਕਹਲ ਥਾਣਾ ਇਲਾਕੇ ਦੇ ਨਗਲਾ ਅਤਿਰਾਮ ਦਾ ਹੈ।
ਰਾਹੁਲ ਯਾਦਵ ਦਾ ਆਪਣਾ ਤਾਏ ਦੇ ਪੁੱਤਰ ਕਾਇਮ ਸਿੰਘ ਨਾਲ ਰਸਤੇ ‘ਤੇ ਕੂੜਾ ਸੁੱਟਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੇ ਬਾਅਦ ਰਾਹੁਲ ਨੇ ਪਿੰਡ ਦੇ ਬਾਹਰ ਕਾਇਮ ਸਿੰਘ ਨੂੰ ਰੋਕ ਕੇ ਗੋਲੀ ਮਾਰ ਦਿੱਤੀ। ਇਸ ਦੇ ਬਾਅਦ ਉਹ ਸਿੱਧੇ ਤਾਊ ਦੇ ਘਰ ਪਹੁੰਚਿਆ। ਉਥੇ ਉਸ ਨੇ ਆਪਣੇ ਤਾਇਆ ਰਾਮੇਸ਼ਵਰ ਦਿਆਲ, ਕਾਇਮ ਸਿੰਘ ਦੇ ਬੇਟੇ ਦੀ ਪਤਨੀ ਮਮਤਾ ਦੇਵੀ ਤੇ ਪਰਿਵਾਰ ਦੀਆਂ ਹੋਰ ਮਹਿਲਾ ਸਰੋਜਾ ਦੇਵੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਰਾਮੇਸ਼ਵਰ ਦਿਆਲ ਤੇ ਮਮਤਾ ਦੇਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਸਰੋਜਾ ਦੇਵੀ ਵੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਸੈਫਈ ਮੈਡੀਕਲ ਕਾਲਜ ਭੇਜਿਆ ਗਿਆ ਹੈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਇਮ ਸਿੰਘ, ਰਾਮੇਸ਼ਵਰ ਦਿਆਲ ਤੇ ਮਮਤਾ ਦੇਵੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁਲਜ਼ਮ ਰਾਹੁਲ ਯਾਦਵ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਰਿਵਾਰ ਵਿਚ ਪਹਿਲਾਂ ਵੀ ਝਗੜਾ ਹੋਇਆ ਸੀ। ਉਸ ਦੀ ਸੂਚਨਾ ਵੀ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਅਬੋਹਰ ‘ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌ.ਤ, 2 ਦਿਨ ਬਾਅਦ ਜਾਣਾ ਸੀ ਆਸਟ੍ਰੇਲੀਆ
ਟ੍ਰਿਪਲ ਮਰਡਰ ਕੇਸ ਦੇ ਬਾਅਦ ਪੁਲਿਸ ਇੰਚਾਰਜ ਵਿਨੋਦ ਕੁਮਾਰ ਮੌਕੇ ਵਾਰਦਾਤ ‘ਤੇ ਪਹੁੰਚੇ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਲੋਕਾਂ ਤੋਂ ਪੁੱਛਗਿਛ ਕੀਤੀ। ਫੋਰੈਂਸਿਕ ਟੀਮ ਨੇ ਵੀ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਸਨ।
ਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਹੱਤਿਆ ਦੇ ਦੋਸ਼ੀ ਦੀ ਗ੍ਰਿਫਤਾਰੀ ਲਈ ਸਰਵਿਸਲਾਂਸ, ਸਵਾਟ ਤੇ ਕਈ ਥਾਣਿਆਂ ਦੀ ਪੁਲਿਸ ਨੂੰ ਲਗਾਇਆ ਗਿਆ ਹੈ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: