ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੀ ਕੇਂਦਰੀ ਜੇਲ੍ਹ ‘ਚ ਸ਼ੀਲੇ ਪਦਾਰਥ ਅਤੇ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਨੂੰ ਚੈਕਿੰਗ ਦੌਰਾਨ 55 ਯੋਕ ਪੋਡ, 16 ਬੀੜੀਆਂ ਦੇ ਬੰਡਲ, 28 ਕੈਪਸੂਲ ਅਤੇ 2 ਫੋਨ ਮਿਲੇ ਹਨ। ਜੇਲ ‘ਚ ਪਾਬੰਦੀਸ਼ੁਦਾ ਵਸਤੂਆਂ ਦੀ ਬਰਾਮਦਗੀ ‘ਤੇ ਕਾਰਵਾਈ ਲਈ ਫਿਰੋਜ਼ਪੁਰ ਸਿਟੀ ਪੁਲਿਸ ਨੂੰ ਸ਼ਿਕਾਇਤ ਭੇਜੀ ਗਈ ਹੈ। ਇਸ ਮਾਮਲੇ ਦੀ ਪੁਸ਼ਟੀ ਫ਼ਿਰੋਜ਼ਪੁਰ ਸਿਟੀ ਥਾਣੇ ਦੇ ASI ਗੁਰਮੇਲ ਸਿੰਘ ਨੇ ਕੀਤੀ।
ਸਹਾਇਕ ਜੇਲ੍ਹ ਸੁਪਰਡੈਂਟ ਜਸਵੀਰ ਸਿੰਘ ਅਤੇ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਟਾਵਰ ਨੰਬਰ 3 ਅਤੇ 4 ਵਿਚਕਾਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇੱਕ ਪੈਕਟ ਸੁੱਟਿਆ ਗਿਆ ਸੀ, ਜਿਸ ਨੂੰ ਖੋਲ੍ਹਣ ਅਤੇ ਚੈਕਿੰਗ ਕਰਨ ‘ਤੇ 55 ਯੋਕ ਬਾਲ, 16 ਬੀੜੀਆਂ ਦੇ ਬੰਡਲ, 28 ਕੈਪਸੂਲ ਅਤੇ 2 ਮੋਬਾਈਲ ਬਰਾਮਦ ਹੋਏ। ਪੈਕਟ ਬਰਾਮਦ ਹੋਣ ਤੋਂ ਬਾਅਦ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ : ਟਾਈਟੈਨਿਕ ਦਿਖਾਉਣ ਗਈ ਪਣਡੁੱਬੀ 2 ਦਿਨਾਂ ਤੋਂ ਲਾਪਤਾ, ਬ੍ਰਿਟੇਨ ਦੇ ਅਰਬਪਤੀ ਸਣੇ 5 ਦੀ ਜਾਨ ਖ਼ਤਰੇ ‘ਚ
ਇਸੇ ਦੌਰਾਨ ਬੈਰਕ ਨੰਬਰ-11 ਦੀ ਚੈਕਿੰਗ ਦੌਰਾਨ ਅੰਡਰ ਟਰਾਇਲ ਕੁਲਦੀਪ ਸਿੰਘ ਪਾਸੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਅਤੇ ਇਸ ਤੋਂ ਇਲਾਵਾ ਬੈਰਕ ਦੇ ਬਾਥਰੂਮ ਵਿੱਚ ਛੁਪਾ ਕੇ ਰੱਖਿਆ ਗਿਆ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਹਵਾਲਾਤੀ ਕੁਲਦੀਪ ਸਿੰਘ ‘ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: