ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਅਮਰੀਕਾ ਫੇਰੀ ਦੀ ਸ਼ੁਰੂਆਤ ਵਿੱਚ ਟੇਸਲਾ ਦੇ ਸੀਈਓ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਐਲਨ ਮਸਕ ਕਾਫੀ ਖੁਸ਼ ਨਜ਼ਰ ਆਏ। ਮਸਕ ਨੇ ਕਿਹਾ, ”ਮੈਂ ਮੋਦੀ ਦਾ ਫੈਨ ਹਾਂ।” ਪ੍ਰਧਾਨ ਮੰਤਰੀ ਨਾਲ ਇਹ ਬਹੁਤ ਵਧੀਆ ਮੁਲਾਕਾਤ ਸੀ। ਮੈਂ ਉਨ੍ਹਾਂ ਬਹੁਤ ਪਸੰਦ ਕਰਦਾ ਹਾਂ। ਉਹ ਕੁਝ ਸਾਲ ਪਹਿਲਾਂ ਸਾਡੀ ਫੈਕਟਰੀ ਵਿਚ ਆਏ ਸਨ। ਇਸ ਲਈ ਅਸੀਂ ਇੱਕ-ਦੂਜੇ ਨੂੰ ਕੁਝ ਸਮੇਂ ਤੋਂ ਜਾਣਦੇ ਹਾਂ। ਮੈਂ ਭਾਰਤ ਦੇ ਭਵਿੱਖ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ। ਮੈਨੂੰ ਲੱਗਦਾ ਹੈ ਕਿ ਭਾਰਤ ਕੋਲ ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨਾਲੋਂ ਜ਼ਿਆਦਾ ਸਮਰੱਥਾ ਹੈ।”
ਟਵਿੱਟਰ ਮੁਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੱਚਮੁੱਚ ਭਾਰਤ ਦੀ ਪਰਵਾਹ ਕਰਦੇ ਹਨ। ਉਹ ਸਾਨੂੰ ਭਾਰਤ ਵਿੱਚ ਅਹਿਮ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਸਾਨੂੰ ਸਿਰਫ਼ ਸਹੀ ਸਮਾਂ ਲੱਭਣਾ ਹੋਵੇਗਾ। ਉਹ ਭਾਰਤ ਲਈ ਅਸਲ ਵਿੱਚ ਸਹੀ ਕੰਮ ਕਰਦੇ ਹਨ। ਉਹ ਕੰਪਨੀਆਂ ਲਈ ਮਦਦਗਾਰ ਬਣਨਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ 2015 ਵਿੱਚ ਕੈਲੀਫੋਰਨੀਆ ਵਿੱਚ ਐਲਨ ਮਸਕ ਦੀ ਟੇਸਲਾ ਮੋਟਰਜ਼ ਫੈਕਟਰੀ ਦਾ ਦੌਰਾ ਕੀਤਾ ਸੀ। ਉਸ ਸਮੇਂ ਉਹ ਟਵਿੱਟਰ ਦੇ ਮਾਲਕ ਨਹੀਂ ਬਣੇ ਸਨ। ਐਲਨ ਮਸਕ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਟੇਸਲਾ ਭਾਰਤ ‘ਚ ਆਪਣੀ ਫੈਕਟਰੀ ਲਗਾਉਣ ਲਈ ਜਗ੍ਹਾ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਖੰਨਾ : ਹੌਲਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 30 ਤੋਲੇ ਸੋਨਾ ਤੇ ਲੱਖਾਂ ਦਾ ਕੈਸ਼ ਚੋਰੀ, ਗੋਲਗੱਪੇ ਖਾ ਰਿਹਾ ਸੀ ਪਰਿਵਾਰ
ਪ੍ਰਧਾਨ ਮੰਤਰੀ ਮੰਗਲਵਾਰ ਰਾਤ ਨੂੰ ਨਿਊਯਾਰਕ ਉਤਰਨ ਤੋਂ ਬਾਅਦ ਵੱਖ-ਵੱਖ ਖੇਤਰਾਂ ਦੇ ਕਰੀਬ ਦੋ ਦਰਜਨ ਮਾਹਿਰਾਂ ਨਾਲ ਮੁਲਾਕਾਤ ਕਰ ਰਹੇ ਹਨ। ਇਨ੍ਹਾਂ ਵਿੱਚ ਨੋਬਲ ਪੁਰਸਕਾਰ ਜੇਤੂ, ਅਰਥ ਸ਼ਾਸਤਰੀ, ਕਲਾਕਾਰ, ਵਿਗਿਆਨੀ, ਵਿਦਵਾਨ, ਉੱਦਮੀ, ਸਿੱਖਿਆ ਸ਼ਾਸਤਰੀ ਅਤੇ ਸਿਹਤ ਮਾਹਿਰ ਸ਼ਾਮਲ ਹਨ। ਐਲਨ ਮਸਕ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਲੇਖਕ ਰਾਬਰਟ ਥੁਰਮਨ ਅਤੇ ਅੰਕੜਾ ਵਿਗਿਆਨੀ ਨਿਕੋਲਸ ਨਸੀਮ ਤਾਲੇਬ ਨੂੰ ਵੀ ਮਿਲੇ ਹਨ।
ਵੀਡੀਓ ਲਈ ਕਲਿੱਕ ਕਰੋ -: