ਪੂਰੇ ਦੇਸ਼ ਵਿੱਚ ਅੱਜ ਬੁੱਧਵਾਰ ਨੂੰ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਦਾ ਯੋਗਾ ਹੁਣ ਦੁਨੀਆ ਵਿੱਚ ਇੱਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਭਾਰਤ ‘ਚ ਪਹਾੜ ਤੋਂ ਪਾਣੀ ਤੱਕ ਆਸਨ ਹੀ ਆਸਨ ਦੇਖਣ ਨੂੰ ਮਿਲ ਰਿਹਾ ਹੈ। ਅੱਜ ਵਿਸ਼ਵ ਵਿੱਚ ਕਰੋੜਾਂ ਲੋਕ ਵਸੁਧੈਵ ਕੁਟੁੰਬਕਮ ਲਈ ਯੋਗਾ ਦੀ ਥੀਮ ਉੱਤੇ ਇਕੱਠੇ ਯੋਗਾ ਕਰ ਰਹੇ ਹਨ। ਅੰਤਰਰਾਸ਼ਟਰੀ ਯੋਗਾ ਦਿਵਸ ਪਹਿਲੀ ਵਾਰ 2015 ਵਿੱਚ ਸ਼ੁਰੂ ਕੀਤਾ ਗਿਆ ਸੀ, ਉਦੋਂ ਤੋਂ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿੱਚ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਅੱਜ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਪੂਰਾ ਭਾਰਤ ਯੋਗੀ ਨਜ਼ਰ ਆਇਆ। ਭਾਰਤੀ ਫੌਜ ਦੇ ਜਵਾਨਾਂ ਨੇ ਬਰਫੀਲੀਆਂ ਚੋਟੀਆਂ ‘ਤੇ ਯੋਗਾ ਕੀਤਾ, ਉੱਥੇ ਹੀ ਤਾਮਿਲਨਾਡੂ ਦੇ ਰਾਮੇਸ਼ਵਰਮ ‘ਚ ਪਾਣੀ ਦੇ ਅੰਦਰ ਰਹਿ ਕੇ ਕਈ ਲੋਕਾਂ ਨੇ ਯੋਗਾ ਕੀਤਾ। ਇਹ ਸਭ ਯੋਗਾ ਪ੍ਰਤੀ ਲੋਕਾਂ ਦੇ ਡੂੰਘੇ ਲਗਾਵ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਯੋਗਾ ਕੀਤਾ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਨੋਇਡਾ ਵਿੱਚ ਯੋਗ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਕੋਚੀ ਵਿੱਚ INS ਵਿਕਰਾਂਤ ਵਿੱਚ ਸਵਾਰ ਹੋ ਕੇ ਯੋਗਾ ਕਰਦੇ ਹੋਏ। ਜਲ ਸੈਨਾ ਮੁਖੀ ਐਡਮਿਰਲ ਹਰੀ ਕੁਮਾਰ ਵੀ ਇੱਥੇ ਮੌਜੂਦ ਸਨ।
ਭਾਰਤੀ ਫੌਜ ਦੇ ਜਵਾਨਾਂ ਨੇ ਲੱਦਾਖ ਵਿੱਚ ਪੈਂਗੋਂਗ ਤਸੋ ਝੀਲ ਦੇ ਕੰਢੇ ਯੋਗਾ ਕੀਤਾ। ਸਿੱਕਮ ਵਿੱਚ ਬਰਫ਼ ਨਾਲ ਢਕੇ ਪਹਾੜਾਂ ਵਿੱਚ ਸਿਪਾਹੀ ਯੋਗਾ ਕਰਦੇ ਹੋਏ। ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸ਼ੈਤਾਨ ਸਿੰਘ ਟਾਪੂ ‘ਤੇ ਇੰਡੀਅਨ ਕੋਸਟ ਗਾਰਡ ਦੇ ਜਵਾਨ ਨੇ ਯੋਗਾ ਕੀਤਾ।
ਬੁੱਧਵਾਰ ਸਵੇਰੇ ਮੁੰਬਈ ਸੈਂਟਰਲ ਸਟੇਸ਼ਨ ‘ਤੇ ਲੋਕਾਂ ਅਤੇ ਰੇਲਵੇ ਸਟਾਫ ਨੇ ਯੋਗਾ ਕੀਤਾ। ਤਾਮਿਲਨਾਡੂ ਦੇ ਰਾਮੇਸ਼ਵਰਮ ਵਿੱਚ ਲੋਕਾਂ ਨੇ ਵਾਟਰ ਯੋਗਾ ਕਰਕੇ ਯੋਗ ਦਿਵਸ ਮਨਾਇਆ। ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਲੀ ਵਿੱਚ ਯੋਗਾ ਕੀਤਾ।
CJI ਜਸਟਿਸ ਡੀਵਾਈ ਚੰਦਰਚੂੜ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਯੋਗਾ ਕੀਤਾ। ਯੋਗਾ ਨੂੰ ਮਨੁੱਖੀ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਲੁਟੇਰਿਆਂ ਨੇ ਭਰਾ-ਭੈਣ ਤੇ ਕੀਤਾ ਹਮਲਾ, ਪਰਸ, ਵਾਲੀਆਂ ਤੇ ਮੋਬਾਈਲ ਖੋਹ ਹੋਏ ਫਰਾਰ
PM ਮੋਦੀ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਅਮਰੀਕਾ ‘ਚ ਮੌਜੂਦ ਹਨ, ਜਿੱਥੋਂ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਖਾਸ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਾ ਦੀ ਪਰਿਭਾਸ਼ਾ ਦਿੰਦੇ ਹੋਏ ਸਾਡੇ ਰਿਸ਼ੀ-ਮੁਨੀਆਂ ਨੇ ਕਿਹਾ ਹੈ ਕਿ ਜੋ ਜੋੜਦਾ ਹੈ ਉਹ ਯੋਗ ਹੈ। ਇਸ ਲਈ ਯੋਗ ਦਾ ਇਹ ਫੈਲਾਅ ਇਸ ਵਿਚਾਰ ਦਾ ਵਿਸਤਾਰ ਹੈ ਕਿ ਸਾਰਾ ਸੰਸਾਰ ਇੱਕ ਪਰਿਵਾਰ ਦੇ ਰੂਪ ਵਿੱਚ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: