ਕ੍ਰਿਕਟ ਦਾ ਮਹਾਕੁੰਭ ਕਹੇ ਜਾਣ ਵਾਲੇ ਵਨਡੇ ਵਰਲਡ ਕੱਪ ਨੂੰ ਸ਼ੁਰੂ ਹੋਣ ਵਿਚ ਹੁਣ ਜ਼ਿਆਦਾ ਦੇਰ ਨਹੀਂ ਹੈ। ਇਹ ਟੂਰਨਾਮੈਂਟ ਇਸੇ ਸਾਲ ਅਕਤੂਬਰ-ਨਵੰਬਰ ਵਿਚ ਭਾਰਤ ਦੀ ਮੇਜ਼ਬਾਨੀ ਵਿਚ ਹੀ ਖੇਡਿਆ ਜਾਵੇਗਾ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਜਲਦ ਹੀ ਵਰਲਡ ਕੱਪ ਦਾ ਫੁੱਲ ਸ਼ੈਡਿਊਲ ਜਾਰੀ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਲੱਗਾ ਹੈ। ਪੀਸੀਬੀ ਨੇ ICC ਤੇ BCCI ਤੋਂ ਇਕ ਮੰਗ ਕੀਤੀ ਸੀ। ਉਸ ਨੇ ਆਸਟ੍ਰੇਲੀਆ ਤੇ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਆਪਣੇ ਮੈਚਾਂ ਦੇ ਵੈਨਿਊ ਨੂੰ ਆਪਸ ਵਿਚ ਬਦਲਣ ਦੀ ਅਪੀਲ ਕੀਤੀ ਸੀ।
ਪਾਕਿਸਤਾਨ ਨੂੰ ਆਸਟ੍ਰੇਲੀਆ ਖਿਲਾਫ ਬੰਗਲੌਰ ਵਿਚ ਮੈਚ ਖੇਡਣਾ ਹੈ। ਉਸ ਦੇ ਠੀਕ ਬਾਅਦ ਅਫਗਾਨਿਸਤਾਨ ਖਿਲਾਫ ਚੇਨਈ ਵਿਚ ਮੁਕਾਬਲਾ ਖੇਡਿਆ ਜਾਵੇਗਾ। ਰਿਪੋਰਟ ਮੁਤਾਬਕ ਪਾਕਿਸਤਾਨੀ ਬੋਰਡ ਨੇ ਦੋਵੇਂ ਵੈਨਿਊ ਨੂੰ ਆਪਸ ਵਿਚ ਬਦਲਣ ਦੀ ਮੰਗ ਕੀਤੀ ਸੀ। ਪੀਸੀਬੀ ਆਸਟ੍ਰੇਲੀਆ ਖਿਲਾਫ ਚੇਨਈ ਵਿਚ ਤੇ ਅਫਗਾਨਿਸਤਾਨ ਖਿਲਾਫ ਬੰਗਲੌਰ ਵਿਚ ਮੈਚ ਖੇਡਣਾ ਚਾਹੁੰਦਾ ਹੈ। ਮਗਰ ਕ੍ਰਿਕਬਜ ਦੀ ਮੰਨੀਏ ਤਾਂ ਆਈਸੀਸੀ ਤੇ ਬੀਸੀਸੀਆਈ ਨੇ ਪਾਕਿਸਤਾਨੀ ਬੋਰਡ ਦੀ ਇਹ ਮੰਗ ਠੁਕਰਾ ਦਿੱਤੀ ਹੈ।ਆਈਸੀਸੀ ਤੇ ਬੀਸੀਸੀਆਈ ਨੇ ਕੱਲ੍ਹ ਇਕ ਬੈਠਕ ਕੀਤੀ ਸੀ। ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਫੈਸਲੇ ਬਾਰੇ ਅਧਿਕਾਰਕ ਤੌਰ ‘ਤੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਦੱਸ ਦੇਈਏ ਕਿ ਇਸ ਵਾਰ ਵਰਲਡ ਕੱਪ ਦਾ ਆਗਾਜ਼ 5 ਅਕਤੂਬਰ ਨੂੰ ਅਹਿਮਦਾਬਾਦ ਵਿਚ ਡਿਫੈਂਡਿੰਗ ਚੈਂਪੀਅਨ ਇੰਗਲੈਂਡ ਤੇ ਪਿਛਲੇ ਵਾਰ ਦੀ ਰਨਰਅੱਪ ਨਿਊਜ਼ੀਲੈਂਡ ਵਿਚ ਮੁਕਾਬਲਾ ਹੋਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਚੇਨਈ ਵਿਚ ਖੇਡੇਗੀ। ਪਾਕਿਸਤਾਨ ਟੀਮ ਆਪਣਾ ਪਹਿਲਾ ਮੈਚ 6 ਅਕਤੂਬਰ ਨੂੰ ਹੈਦਰਾਬਾਦ ਵਿਚ ਕੁਆਲੀਫਾਇਰ ਟੀਮ ਖਿਲਾਫ ਖੇਡੇਗੀ।
ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੂੰ ਕੋਲਕਾਤਾ HC ਦਾ ਝਟਕਾ! ਪੰਚਾਇਤ ਚੋਣਾਂ ‘ਚ ਹਿੰਸਾ ਸੂਬੇ ਲਈ ਦਿੱਤੇ CBI ਜਾਂਚ ਦੇ ਹੁਕਮ
ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਆਪਣੇ ਇਨ੍ਹਾਂ ਦੋਵੇਂ ਵੈਨਿਊ ਨੂੰ ਕਿਉਂ ਬਦਲਣਾ ਚਾਹੁੰਦਾ ਹੈ। ਇਸ ਦਾ ਜਵਾਬ ਉਸ ਨੇ ਨਹੀਂ ਦਿੱਤਾ ਹੈ। ਅਜਿਹੇ ਵਿਚ ਆਈਸੀਸੀ ਤੇ ਬੀਸੀਸੀਆਈ ਨੇ ਇਸ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਉੁਨ੍ਹਾਂ ਕਿਹਾ ਕਿ ਟੂਰਨਾਮੈਂਟ ਬੇਹੱਦ ਕਰੀਬ ਹੈ। ਅਜਿਹੇ ਵਿਚ ਵੈਨਿਊ ਬਦਲਿਆ ਨਹੀਂ ਜਾ ਸਕਦਾ। ਵੈਨਿਊ ਬਦਲਣ ਦਾ ਅਧਿਕਾਰ ਭਾਰਤ ਕੋਲ ਹੈ ਪਰ ਇਸ ਵਿਚ ਆਈਸੀਸੀ ਦੀ ਇਜਾਜ਼ਤ ਚਾਹੀਦੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: