ਪੰਜਾਬ ਦੇ ਫਾਜ਼ਿਲਕਾ ਵਿੱਚ ਭਾਰਤ-ਪਾਕਿ ਸਰਹੱਦ ਤੇ ਪਾਕਿਸਤਾਨ ਤਸਕਰਾਂ ਦੀ ਨਾਪਾਕ ਹਰਕਤ ਇਕ ਵਾਰ ਫਿਰ ਸਾਹਮਣੇ ਆਈ, ਜਿਸ ਨੂੰ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ। ਇੱਥੇ ਪਿੰਡ ਜੋਧਾ ਭੈਣੀ ਵਿੱਚ BSF ਨੇ ਇੱਕ ਡਰੋਨ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ BSF ਦੇ ਜਵਾਨਾਂ ਨੇ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਵੀ ਫੜ ਲਈ ਹੈ। ਜਵਾਨਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ BSF ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੋਧਾ ਭੈਣੀ ਵਿੱਚ ਇੱਕ ਡਰੋਨ ਡਿੱਗਿਆ ਹੈ, ਜਿਸ ’ਤੇ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਡਰੋਨ ਨਾਲ ਹੈਰੋਇਨ ਦੇ ਦੋ ਪੈਕੇਟ ਬੰਨ੍ਹੇ ਹੋਏ ਸਨ। ਹੈਰੋਇਨ ਦਾ ਵਜਨ 2 ਕਿਲੋ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਨੀਲੇ ਲਿਫਾਫੇ ਵਰਗੀ ਵਸਤੂ ਵੀ ਮਿਲੀ ਹੈ।
ਇਹ ਵੀ ਪੜ੍ਹੋ : ਉੱਤਰਾਖੰਡ ‘ਚ 500 ਮੀਟਰ ਡੂੰਘੀ ਖਾਈ ‘ਚ ਡਿੱਗੀ ਜੀਪ, 9 ਲੋਕਾਂ ਦੀ ਮੌ.ਤ, ਦੋ ਜ਼ਖਮੀ
BSF 52 ਬਟਾਲੀਅਨ ਦੇ ਜਵਾਨਾਂ ਨੇ ਡੀਜੀਆਈ ਮੈਟ੍ਰਿਕਸ 300 ਆਰਟੀਕੇ ਡਰੋਨ ਬਰਾਮਦ ਕੀਤਾ। ਜਵਾਨਾਂ ਨੇ ਤੁਰੰਤ ਇਸ ਦੀ ਜਾਣਕਾਰੀ BSF ਦੇ ਡੀਆਈਜੀ ਵੀਪੀ ਬਡੋਲਾ ਦਿੱਤੀ। ਸੂਚਨਾ ਮਿਲਦੇ ਹੀ BSF ਦੇ ਡੀਆਈਜੀ ਮੌਕੇ ’ਤੇ ਪੁੱਜੇ ਅਤੇ ਪੂਰੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਫਿਲਹਾਲ BSF ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚ ਚੈਕਿੰਗ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: