ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਦੋ ਫਰਜ਼ੀ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ASP ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਨਾਲ ਠੱਗੀ ਮਾਰਦੇ ਸਨ। ਦੋਵਾਂ ਮੁਲਜ਼ਮਾਂ ਨੇ ਲੋਨ ਦਿਵਾਉਣ ਦੇ ਬਦਲੇ 11 ਲੱਖ 45 ਹਜ਼ਾਰ ਦੀ ਠੱਗੀ ਮਾਰੀ ਹੈ। ਪੁਲਿਸ ਨੇ ਸ਼ਿਕਾਇਤਕਰਤਾ ਭਾਨੂ ਪ੍ਰਤਾਪ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਦੋਨਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਲੜਕੀਆਂ ਬਣ ਕੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਸਨ। ਇਸ ਤੋਂ ਬਾਅਦ ਨੌਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾ ਕੇ ਉਨ੍ਹਾਂ ਦੇ ਖਾਤਿਆਂ ‘ਚੋਂ ਪੈਸੇ ਕੱਢਵਾ ਕੇ ਉਨ੍ਹਾਂ ਨੂੰ ਬਲਾਕ ਕਰ ਦਿੰਦੇ ਸਨ। ਮੁਲਜ਼ਮਾਂ ਦੀ ਪਛਾਣ ਗੋਪੀਚੰਦ ਉਰਫ ਮਾਨਵ ਵਾਸੀ ਜਨਤਾ ਨਗਰ ਅਤੇ ਅਮਰੀਕ ਸਿੰਘ ਵਾਸੀ ਕੋਟ ਮੰਗਲ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਬਾਈਲ ਬਰਾਮਦ ਕੀਤੇ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਭਾਨੂ ਪ੍ਰਤਾਪ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।
ਸ਼ਿਕਾਇਤਕਰਤਾ ਭਾਨੂ ਪ੍ਰਤਾਪ ਅਨੁਸਾਰ ਮੁਲਜ਼ਮਾਂ ਨੇ ਕਿਹਾ ਸੀ ਕਿ ਉਹ ਉਸ ਨੂੰ ਲੋਨ ਦਿਵਾਉਣਗੇ, ਉਨ੍ਹਾਂ ਦੀ ਪਹੁੰਚ ਕਾਫੀ ਅੱਗੇ ਤੱਕ ਹੈ। ਭਾਨੂ ਪ੍ਰਤਾਪ ਨੂੰ ਉਨ੍ਹਾਂ ਦੀਆਂ ਗੱਲਾਂ ‘ਤੇ ਭਰੋਸਾ ਹੋ ਗਿਆ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ 11.45 ਲੱਖ ਦੀ ਠੱਗੀ ਮਾਰ ਲਈ। ਦੋਵਾਂ ਮੁਲਜ਼ਮਾਂ ਨੇ ਖਾਤੇ ਵਿੱਚ 5 ਤੋਂ 6 ਲੱਖ ਰੁਪਏ ਜਮ੍ਹਾ ਕਰਵਾ ਲਏ ਅਤੇ ਬਾਕੀ ਰਕਮ ਨਕਦੀ ਵਿੱਚ ਲੈ ਲਈ।
ਇਹ ਵੀ ਪੜ੍ਹੋ : ਬਟਾਲਾ ‘ਚ ਸ਼ਿਵ ਸੈਨਾ ਆਗੂ ਤੇ ਫਾਇਰਿੰਗ, ਗਾਹਕ ਬਣ ਦੁਕਾਨ ‘ਚ ਆਏ ਬਦਮਾਸ਼, 3 ਜ਼ਖਮੀ
ਭਾਨੂ ਪ੍ਰਤਾਪ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਕਿਹਾ ਸੀ ਕਿ 97 ਲੱਖ ਰੁਪਏ ਪਾਸ ਹੋ ਗਿਆ ਹੈ। ਜਿਹੜੀ ਰਕਮ ਉਸ ਨੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਈ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਰਜ਼ਾ ਕਿਸੇ ਕਾਰਨ ਗਲਤ ਤਰੀਕੇ ਨਾਲ ਪਾਸ ਕੀਤਾ ਗਿਆ ਹੈ। ਹੁਣ ਇਨਕਮ ਟੈਕਸ ਵਿਭਾਗ ਅਤੇ ਹੋਰ ਅਧਿਕਾਰੀ ਇਸ ‘ਤੇ ਕਾਰਵਾਈ ਕਰ ਸਕਦੇ ਹਨ। ਇਸ ਗੱਲ ਦਾ ਡਰਾਵਾ ਦੇ ਕੇ ਅਤੇ ਫਰਜ਼ੀ ਮਹਿਕਮੇ ਦੇ ਮੈਸੇਜ ਭੇਜ ਕੇ ਦੋਵੇਂ ਉਸ ਤੋਂ ਪੈਸੇ ਠੱਗਦੇ ਰਹੇ।
ਸੰਯੁਕਤ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਸ ਗਿਰੋਹ ਦਾ ਮਾਸਟਰਮਾਈਂਡ ਗੋਪੀ ਚੰਦ ਹੈ। ਉਹ ਆਮਦਨ ਕਰ ਵਿਭਾਗ ਦੀ ID ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ID ਬਣਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਦੋਵੇਂ ਮੁਲਜ਼ਮਾਂ ਨੇ ਠੱਗੀ ਲਈ IT ਤਕਨੀਕ ਦੀ ਦੁਰਵਰਤੋਂ ਕੀਤੀ ਹੈ। ਆਨਲਾਈਨ ਟਰਾਂਸਲੇਸ਼ਨ ਦੀ ਮਦਦ ਨਾਲ ਬਦਮਾਸ਼ ਠੱਗਾਂ ਨੇ ਅਧਿਕਾਰੀਆਂ ਦੇ ਨਾਂ ਤੇ ਚਿੱਠੀਆਂ ਅਤੇ ਸੰਦੇਸ਼ ਵੀ ਬਣਾਏ। ਪੁਲਿਸ ਅਨੁਸਾਰ ਮੁਲਜ਼ਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: