ਅਮਰੀਕਾ ਦੇ ਟੈਕਸਾਸ ਸੂਬੇ ਵਿਚ ਦਰਦਨਾਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਯਾਤਰੀ ਜਹਾਜ਼ ਦੇ ਇੰਜਣ ਵਿਚ ਫਸਣ ਨਾਲ ਇਕ ਮੁਲਾਜ਼ਮ ਦੀ ਜਾਨ ਚਲੀ ਗਈ। ਘਟਨਾ ਟੈਕਸਾਸ ਦੇ ਸੇਨ ਐਂਟੋਨੀਓ ਏਅਰਪੋਰਟ ਦੀ ਹੈ। 23 ਜੂਨ ਨੂੰ ਲਗਭਗ 10.25 ਵਜੇ ਇਹ ਹਾਦਸਾ ਵਾਪਰਿਆ। ਫਿਲਹਾਲ ਏਅਰਪੋਰਟ ਅਥਾਰਟੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ।
ਡੇਲਟਾ ਏਅਰਲਾਈਨਸ ਦੀ ਫਲਾਈਟ ਬੀਤੀ 23 ਜੂਨ ਨੂੰ ਲਾਂਸ ਏਂਜਲੇਸ ਤੋਂ ਟੈਕਸਾਸ ਦੇ ਸੇਨ ਐਂਟਾਨੀਓ ਏਅਰਪੋਰਟ ਪਹੁੰਚੀ ਸੀ। ਯਾਤਰੀ ਜਹਾਜ਼ ਦਾ ਇੱਕ ਇੰਜਣ ਚਾਲੂ ਸੀ। ਉਸੇ ਦੌਰਾਨ ਗਰਾਊਂਡ ਸਟਾਫ ਦਾ ਇਕ ਵਿਅਕਤੀ ਇੰਜਣ ਕੋਲ ਪੁਹੰਚਿਆ ਤਾਂ ਤਾਕਤਵਰ ਇੰਜਣ ਦੇ ਦਬਾਅ ਨਾਲ ਇੰਜਣ ਵਿਚ ਫਸ ਗਿਆ ਤੇ ਉਸ ਦੀ ਮੌਤ ਹੋ ਗਈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਹ ਅਟਲਾਂਟਾ ਬੇਸਡ ਏਅਰਲਾਈਨਸ ਡੇਲਟਾ ਏਅਰਲਾਈਨਸ ਨਾਲ ਸੰਪਰਕ ਵਿਚ ਹੈ।
ਡੇਲਟਾ ਏਅਰਲਾਈਨਸ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਯੂਨੀਫਾਈ ਏਵੀਏਸ਼ਨ ਦਾ ਕਰਮਚਾਰੀ ਸੀ। ਯੂਨੀਫਾਈ ਏਵੀਏਸ਼ਨ ਦਾ ਕਈ ਏਅਰਲਾਈਨਸ ਨਾਲ ਕਾਂਟ੍ਰੈਕਟ ਹੈ ਤੇ ਇਹ ਕੰਪਨੀ ਵੱਖ-ਵੱਖ ਏਅਰਲਾਈਨਸ ਨੂੰ ਗਰਾਊਂਡ ਆਪ੍ਰੇਸ਼ਨ ਹੈਂਡਲ ਕਰਨ ਵਿਚ ਮਦਦ ਕਰਦੀ ਹੈ। ਕੰਪਨੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਤੇ ਕਿਹਾ ਹੈ ਕਿ ਉਹ ਮੁਲਾਜ਼ਮਾਂ ਦੀ ਸੁਰੱਖਿਆ ‘ਤੇ ਜ਼ਿਆਦਾ ਫੋਕਸ ਕਰੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ ! ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ IAS ਅਨੁਰਾਗ ਵਰਮਾ
ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਹੜੇ ਹਾਲਾਤਾਂ ਵਿਚ ਇਹ ਦਰਦਨਾਕ ਹਾਦਸਾ ਹੋਇਆ। ਦੱਸ ਦੇਈਏ ਕਿ ਏਅਰਪੋਰਟ ‘ਤੇ ਮੁਲਾਜ਼ਮਾਂ ਦੇ ਮਰਨ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: