ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲੇ ਵਧ ਗਏ ਹਨ। ਅਪ੍ਰੈਲ ਤੋਂ ਜੂਨ ਤੱਕ ਚਾਰ ਮਾਮਲੇ ਸਾਹਮਣੇ ਆਏ ਹਨ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਭਾਰਤ ਸਰਕਾਰ ਹਰਕਤ ਵਿੱਚ ਆ ਗਈ ਹੈ। ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਤਲਬ ਕੀਤਾ।
ਰਿਪੋਰਟ ਮੁਤਾਬਕ ਪਾਕਿਸਤਾਨ ਦੇ ਡਿਪਲੋਮੈਟ ਨੂੰ ਸਿੱਖਾਂ ‘ਤੇ ਹੋਏ ਹਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ ਅਤੇ ਇਹ ਜਾਂਚ ਰਿਪੋਰਟ ਭਾਰਤ ਨਾਲ ਸਾਂਝੀ ਕੀਤੀ ਜਾਵੇ।
ਇਸ ਤੋਂ ਇਲਾਵਾ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਵੀ ਪਾਕਿਸਤਾਨ ਨੂੰ ਠੋਸ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਭਾਰਤ ਦਾ ਕਹਿਣਾ ਹੈ ਕਿ ਹਾਲ ਹੀ ਦੇ ਹਮਲਿਆਂ ਤੋਂ ਸਾਫ਼ ਹੈ ਕਿ ਉਨ੍ਹਾਂ ਨਾਲ ਧਰਮ ਦੇ ਆਧਾਰ ‘ਤੇ ਵਿਤਕਰਾ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਦੇ ਇੱਕ ਅਖਬਾਰ ਦੀ ਰਿਪੋਰਟ ਮੁਤਾਬਕ- ਸ਼ਨੀਵਾਰ ਨੂੰ ਦੁਕਾਨ ਤੋਂ ਘਰ ਪਰਤ ਰਹੇ ਸਿੱਖ ਕਾਰੋਬਾਰੀ ‘ਤੇ ਬਾਈਕ ‘ਤੇ ਆਏ ਦੋ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਨਮੋਹਨ ਸਿੰਘ ਨਾਮ ਦਾ ਇਹ ਸਿੱਖ ਵਪਾਰੀ ਮਾਰਿਆ ਗਿਆ ਸੀ। ਇਹ ਹਮਲਾ ਪੇਸ਼ਾਵਰ ਦੇ ਕਕਸ਼ਾਲ ਇਲਾਕੇ ਵਿੱਚ ਹੋਇਆ।
ਮਨਮੋਹਨ (34) ਆਟੋ ਰਿਕਸ਼ਾ ਵਿੱਚ ਘਰ ਜਾ ਰਿਹਾ ਸੀ। ਆਟੋ ਨੂੰ ਇੱਕ ਚੌਰਾਹੇ ‘ਤੇ ਰੋਕਿਆ ਗਿਆ ਅਤੇ ਨੇੜੇ ਤੋਂ ਸਿੰਘ ‘ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਜਾਂਚ ਦੇ ਨਾਂ ‘ਤੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲਿਆ ਅਤੇ ਬਾਅਦ ‘ਚ ਛੱਡ ਦਿੱਤਾ।
ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਇਲਾਕੇ ਵਿੱਚ ਲੱਗੇ ਕੁਝ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਹੈ। ਇਨ੍ਹਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ- ਸ਼ੁੱਕਰਵਾਰ ਨੂੰ ਇਕ ਸਿੱਖ ਕਾਰੋਬਾਰੀ ‘ਤੇ ਵੀ ਹਮਲਾ ਹੋਇਆ ਸੀ। ਇਸ ਸਿੱਖ ਦਾ ਨਾਂ ਤਰਲੋਕ ਸਿੰਘ ਦੱਸਿਆ ਗਿਆ ਹੈ। ਉਥੇ ਹੀ ਮਈ ਵਿਚ ਸਰਦਾਰ ਸਿੰਘ ਨਾਂ ਦੇ ਸਿੱਖ ਨੂੰ ਲਾਹੌਰ ਵਿਚ ਅਣਪਛਾਤੇ ਹਮਲਾਵਰਾਂ ਨੇ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਪਿਸ਼ਾਵਰ ਵਿੱਚ ਦਿਆਲ ਸਿੰਘ ਨਾਂ ਦੇ ਸਿੱਖ ਦੀ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ‘ਪੁਲਿਸ ਸਕਿਓਰਿਟੀ ਲੈਣ ਲਈ ਧਮਕੀ ਭਰੀਆਂ ਕਾਲਾਂ ਬਦਲੇ ਦਿੰਦੇ ਨੇ ਪੈਸੇ’- ਗੈਂਗਸਟਰ ਲਾਰੈਂਸ ਦਾ ਵੱਡਾ ਦਾਅਵਾ
ਪਿਸ਼ਾਵਰ ਸ਼ਹਿਰ ਵਿੱਚ ਪਿਛਲੇ ਸਾਲ ਜੂਨ ਵਿੱਚ ਇੱਕ ਸਿੱਖ ਡਾਕਟਰ ਦਾ ਉਸ ਦੇ ਕਲੀਨਿਕ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸਤਨਾਮ ਸਿੰਘ ਨਾਂ ਦੇ ਇਸ ਡਾਕਟਰ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ। ਮਾਰਚ ਵਿੱਚ ਕਰਾਚੀ ਵਿੱਚ ਇੱਕ ਹਿੰਦੂ ਡਾਕਟਰ ਬੀਰਬਲ ਜੇਨਾਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਰਾਚੀ ਵਿੱਚ ਹੀ ਇੱਕ ਹੋਰ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। 60 ਸਾਲਾ ਡਾ: ਧਰਮ ਦੇਵ ਰਾਠੀ ਚਮੜੀ ਦੇ ਮਾਹਿਰ ਸਨ। ਉਸ ਦਾ ਉਸ ਦੇ ਡਰਾਈਵਰ ਹਨੀਫ ਲੇਘਾਰੀ ਨੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: