ਭਾਰਤ ‘ਚ ਹੋਣ ਵਾਲੇ ਆਈਸੀਸੀ ਵਨਡੇ ਵਰਲਡ ਕੱਪ ਨੂੰ ਲੈ ਕੇ ਹੁਣ ਤੱਕ ਬਵਾਲ ਜਾਰੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਵਨਡੇ ਵਿਸ਼ਵ ਕੱਪ ਲਈ ਭਾਰਤ ਵਿਚ ਆਪਣੀ ਟੀਮ ਭੇਜਣ ਨੂੰ ਲੈ ਕੇ ਅਜੇ ਵੀ ਖਦਸ਼ਾ ਹੈ ਪਰ ਆਈਸੀਸੀ ਨੂੰ ਯਕੀਨ ਹੈ ਕਿ ਬਾਬਰ ਆਜਮ ਦੀ ਕਪਤਾਨੀ ਵਾਲੀ ਟੀਮ ਭਾਰਤ ਵਿਚ 50 ਓਵਰਾਂ ਦਾ ਵਿਸ਼ਵ ਕੱਪ ਖੇਡੇਗੀ।
ਆਈਸੀਸੀ ਨੇ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣ ਵਾਲੇ ਵਨਡੇ ਵਿਸ਼ਵ ਕੱਪ ਦਾ ਪ੍ਰੋਗਰਾਮ ਜਾਰੀ ਕੀਤਾ। ਇਸ ਦੇ ਨਾਲ ਹੀ ਕੁਝ ਟੀਮਾਂ ਖਿਲਾਫ ਪਾਕਿਸਤਾਨ ਦੇ ਮੈਚ ਚੇਨਈ ਤੇ ਬੰਗਲੌਰ ਵਿਚ ਕਰਾਉਣ ਦਾ ਪੀਸੀਬੀ ਦੀ ਅਪੀਲ ਨੂੰ ਠੁਕਰਾ ਦਿੱਤਾ ਸੀ। ਪੀਸੀਬੀ ਚੇਨਈ ਦੀ ਟਰਨਿੰਗ ਪਿਚ ‘ਤੇ ਅਫਗਾਨਿਸਤਾਨ ਨਾਲ ਅਤੇ ਬੰਗਲੌਰ ਵਿਚ ਆਸਟ੍ਰੇਲੀਆ ਨਾਲ ਨਹੀਂ ਖੇਡਣਾ ਚਾਹੁੰਦਾ।
ਵਿਸ਼ਵ ਕੱਪ ਪ੍ਰੋਗਰਾਮ ਦੇ ਐਲਾਨ ਦੇ ਬਾਅਦ ਪੀਸੀਬੀ ਨੇ ਸਾਫ ਤੌਰ ‘ਤੇ ਕਿਹਾ ਕਿ ਉਸ ਦਾ ਖੇਡਣਾ ਸਰਕਾਰ ਤੋਂ ਮਨਜ਼ੂਰੀ ਮਿਲਣ ‘ਤੇ ਨਿਰਭਰ ਕਰਦਾ ਹੈ। ਪੀਸੀਬੀ ਦੇ ਅਧਿਕਾਰੀ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਸਾਡਾ ਖੇਡਣਾ ਅਤੇ 15 ਅਕਤੂਬਰ ਨੂੰ ਅਹਿਮਦਾਬਾਦ ਵਿਚ ਜਾਂ ਸੈਮੀਫਾਈਨਲ ਵਿਚ ਪਹੁੰਚਣ ‘ਤੇ ਮੁੰਬਈ ਵਿਚ ਖੇਡਣਾ ਸਰਕਾਰ ਤੋਂ ਮਨਜ਼ੂਰੀ ਮਿਲਣ ‘ਤੇ ਨਿਰਭਰ ਕਰਦਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਖੁਦ ਆਪਣੀ ਟੀਮ ਦੇ ਵਰਲਡ ਕੱਪ ਖੇਡਣ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਪਰ ਆਈਸੀਸੀ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਆਪਣੇ ਦੇਸ਼ ਦੇ ਕਾਨੂੰਨ ਦਾ ਪਾਲਣ ਕਰਨਾ ਹੈ ਤੇ ਅਸੀਂ ਉਸ ਦਾ ਸਨਮਾਨ ਕਰਦੇ ਹਾਂ ਪਰ ਸਾਨੂੰ ਯਕੀਨ ਹੈ ਕਿ ਪਾਕਿਸਤਾਨੀ ਟੀਮ ਵਨਡੇ ਵਿਸ਼ਵ ਕੱਪ ਖੇਡਣ ਭਾਰਤ ਆਏਗੀ।
ਇਹ ਵੀ ਪੜ੍ਹੋ : ‘ਰੋਡ ਨੈਟਵਰਕ ‘ਚ ਚੀਨ ਤੋਂ ਅੱਗੇ ਨਿਕਲਿਆ ਭਾਰਤ, 9 ਸਾਲਾਂ ‘ਚ ਵਿਛਾ ਦਿੱਤੀ 91,000 ਕਿਲੋਮੀਟਰ ਸੜਕ’ : ਗਡਕਰੀ
ਪਾਕਿਸਤਾਨ ਨੇ ਆਖਰੀ ਵਾਰ 2016 ਟੀ-20 ਵਿਸ਼ਵ ਕੱਪ ਵਿਚ ਭਾਰਤ ਵਿਚ ਖੇਡਿਆ ਸੀ। ਦੋਵੇਂ ਦੇਸ਼ਾਂ ਵਿਚ ਆਪਸੀ ਸਬੰਧਾਂ ਵਿਚ ਤਣਾਅ ਕਾਰਨ ਦੋਵੇਂ ਟੀਮਾਂ ਆਈਸੀਸੀ ਟੂਰਨਾਮੈਂਟ ਜਾਂ ਏਸ਼ੀਆ ਕੱਪ ਵਿਚ ਹੀ ਇਕ-ਦੂਜੇ ਨਾਲ ਖੇਡਦੀਆਂ ਹਨ। ਇਹ ਲਗਭਗ ਤੈਅ ਹੀ ਸੀ ਕਿ ਦੋ ਮੈਚ ਕਰਾਉਣ ਦੀ ਪਾਕਿਸਤਾਨ ਦੀ ਅਪੀਲ ਬੀਸੀਸੀਆਈ ਠੁਕਰਾ ਦੇਵੇਗਾ ਕਿਉਂਕਿ ਆਮ ਤੌਰ ‘ਤੇ ਸੁਰੱਖਿਆ ਨੂੰ ਲੈ ਕੇ ਖਤਰੇ ਦੀ ਦਸ਼ਾ ਵਿਚ ਉੁਹ ਅਜਿਹੀਆਂ ਬੇਨਤੀਆਂ ਨੂੰ ਸਵੀਕਾਰ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: