ਜਲੰਧਰ ਵਿਚ ਨਵੇਂ ਡੀਸੀ ਵਿਸ਼ੇਸ਼ ਸਾਰੰਗਲ ਨੇ ਆਉਂਦੇ ਹੀ ਸਟਾਫ ਨੂੰ ਬਦਲਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਦਫਤਰ ਦਾ ਸਾਰਾ ਸਟਾਫ ਜੋ ਇਕ ਹੀ ਕੁਰਸੀ ‘ਤੇ ਸਾਲਾਂ ਤੋਂ ਬਿਰਾਜਮਾਨ ਸੀ, ਨੂੰ ਹਿਲਾ ਦਿੱਤਾ ਹੈ। ਡੀਸੀ ਵਿਸ਼ੇਸ਼ ਸਾਰੰਗਲ ਨੇ ਕਲੈਰੀਕਲ ਸਟਾਫ ਤੋਂ ਲੈ ਕੇ ਜੂਨੀਅਰ ਸੀਨੀਅਰ ਅਸਿਸਟੈਂਟ ਸਾਰਿਆਂ ਦੀਆਂ ਕੁਰਸੀਆਂ ਬਦਲ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਜਾਣਗੀਆਂ।
ਟਰਾਂਸਫਰ ਕੀਤੇ ਗਏ ਅਧਿਕਾਰੀਆਂ ਵਿਚ ਮਹੇਸ਼ ਕੁਮਾਰ ਸੀਨੀ. ਸਹਾਇਕ ਤਹਿਸੀਲ ਜਲੰਧਰ-2 ਤੋਂ ਐੱਮ. ਏ.-1 ਸ਼ਾਖਾ, ਅਸ਼ੋਕ ਕੁਮਾਰ ਨੂੰ ਸੀਨੀ. ਸਹਾਇਕ ਨੂੰ ਨਜਾਰਤ ਸ਼ਾਖਾ, ਨਰੇਸ਼ ਕੁਮਾਰ ਨੂੰ ਨਜਾਰਤ ਸ਼ਾਖਾ ਤੋਂ ਤਹਿਸੀਲ ਜਲੰਧਰ-2, ਰਾਕੇਸ਼ ਕੁਮਾਰ ਨੂੰ ਸੀਨੀ. ਸਹਾਇਕ ਨੂੰ ਨਕਲ ਸ਼ਾਖਾ ਤੋਂ ਰੀਡਰ ਐੱਸ. ਡੀ. ਐੱਮ. ਫਿਲੌਰ, ਤਜਿੰਦਰ ਸਿੰਘ ਸੀਨੀ. ਸਹਾਇਕ ਨੂੰ ਵਿਕਾਸ ਸ਼ਾਖਾ ਤੋਂ ਨਕਲ ਸ਼ਾਖਾ, ਸ਼ਿਸ਼ਬ ਅਰੋੜਾ ਜੂਨੀਅਰ ਸਹਾਇਕ ਨੂੰ ਅਹਿਲਮਦ ਟੂ ਏ. ਡੀ. ਸੀ. (ਜਨਰਲ) ਤੋਂ ਅਮਲਾ ਸ਼ਾਖਾ।
ਗੁਰਰਾਜ ਸਿੰਘ ਜੂਨੀਅਰ ਸਹਾਇਕ ਅਮਲਾ ਬ੍ਰਾਂਚ ਤੋਂ ਅਹਿਲਮਦ ਟੂ ਏ. ਡੀ. ਸੀ., ਜਤਿੰਦਰ ਕੁਮਾਰ ਕਲਰਕ ਨੂੰ ਅਹਿਲਮਦ ਟੂ ਏ. ਡੀ. ਸੀ. ਨਜਾਰਤ ਸ਼ਾਖਾ, ਨੀਲਕਮਲ ਅਗਰਵਾਲ ਕਲਰਕ ਨੂੰ ਨਜਾਰਤ ਸ਼ਾਖਾ ਤੋਂ ਅਹਿਲਮਦ ਟੂ ਏ. ਡੀ. ਸੀ., ਮਨੀਸ਼ ਸ਼ਰਮਾ ਜੂਨੀਅਰ ਸਹਾਇਕ ਨੂੰ ਪੀ. ਜੀ. ਏ. ਸ਼ਾਖਾ ਵਿਕਾਸ ਸ਼ਾਖਾ, ਜਸਦੀਪ ਕੌਰ ਕਲਰਕ ਨੂੰ ਅਮਲਾ ਸ਼ਾਖਾ ਤੋਂ ਪੀ. ਜੀ. ਏ. ਬ੍ਰਾਂਚ, ਪ੍ਰਵੀਨ ਕੁਮਾਰ ਜੂਨੀਅਰ ਸਹਾਇਕ ਨੂੰ ਵਿਕਾਸ ਸ਼ਾਖਾ, ਡੀ. ਡੀ. ਪੀ. ਓ. ਬ੍ਰਾਂਚ ਤੋਂ ਐੱਸ. ਡੀ. ਐੱਮ. ਜਲੰਧਰ-1 ਤਾਇਨਾਤ ਕੀਤਾ ਗਿਆ ਹੈ ।
ਵੀਡੀਓ ਲਈ ਕਲਿੱਕ ਕਰੋ -: