ਕਈ ਵਾਰ ਤੁਹਾਡੇ ਸ਼ੌਕ ਹੀ ਤੁਹਾਨੂੰ ਮੁਸੀਬਤ ਵਿਚ ਪਾ ਦਿੰਦੇ ਹਨ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ 21 ਸਾਲ ਦੀ ਇਕ ਇੰਫਲੂਏਂਸਰ ਕੇਰੋਲੇ ਚਾਵੇਸ ਨੂੰ ਬ੍ਰਾਜ਼ੀਲ ਦੇ ਸ਼ਾਪਿੰਗ ਮਾਲਸ ਨੇ ਬੈਨ ਕਰ ਦਿੱਤਾ ਹੈ ਕਿਉਂਕਿ ਉਹ ਅਜੀਬ ਜਿਹੇ ਕੱਪੜੇ ਪਹਿਨਦੀ ਸੀ। ਹੁਣ ਬ੍ਰਿਟੇਨ ਦੀ ਰਹਿਣ ਵਾਲੀ ਇਕ ਮਹਿਲਾ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਹ 2 ਬੱਚਿਆਂ ਦੀ ਮਾਂ ਹੈ ਪਰ ਉਸ ਨੂੰ ਸਕੂਲ ਵਾਲੇ ਅੰਦਰ ਨਹੀਂ ਜਾਣ ਦਿੰਦੇ। ਪਬ ਵਾਲਿਆਂ ਨੇ ਉਸ ‘ਤੇ ਲਾਈਫਟਾਈਮ ਬੈਨ ਲਗਾ ਦਿੱਤਾ ਹੈ।
ਵੇਲਸ ਦੀ ਰਹਿਣ ਵਾਲੀ ਮੇਲਿਸਾ ਸਲੋਅਨ ਟੈਟੂ ਦੀ ਦੀਵਾਨੀ ਹੈ। ਉਸ ਨੇ ਆਪਣ ਸਿਰ ਤੋਂ ਪੈਰ ਤੱਕ ਟੈਟੂ ਬਣਵਾਏ ਹੋਏ ਹਨ। ਉਸ ਦਾ ਮੰਨਣਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਜ਼ਿਆਦਾ ਟੈਟੂ ਗੁਦਵਾਉਣ ਵਾਲੀ ਮਹਿਲਾ ਹੈ।ਇਸ ਨੂੰ ਸਾਬਤ ਕਰਨ ਲਈ ਜਲਦ ਹੀ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਾਉਣਾ ਚਾਹੁੰਦੀ ਹੈ। ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੂੰ ਕੋਈ ਵੀ ਕੰਮ ਦੇਣ ਨੂੰ ਤਿਆਰ ਨਹੀਂ ਹੈ। ਇਥੋਂ ਤੱਕ ਕਿ ਟੈਟੂ ਪਾਰਲਰ ਵਿਚ ਵੀ ਉਹ ਨਹੀਂ ਜਾ ਸਕਦੀ।
46 ਸਾਲਾ ਮੇਲਿਸਾ ਨੇ ਦੱਸਿਆ ਕਿ ਮੈਨੂੰ ਨੌਕਰੀ ਨਹੀਂ ਮਿਲ ਸਕਦੀ। ਕਈ ਜਗ੍ਹਾ ਕੋਸ਼ਿਸ਼ ਕੀਤੀ ਪਰ ਕਿਤੇ ਮੌਕਾ ਨਹੀਂ ਮਿਲਿਆ। ਥੱਕ ਕੇ ਮੈਂ ਟਾਇਲਟ ਸਾਫ ਕਰਨ ਵਾਲੀ ਨੌਕਰੀ ਦਾ ਫਾਰਮ ਭਰਿਆ ਪਰ ਉਥੋਂ ਵੀ ਮਨ੍ਹਾ ਹੋ ਗਿਆ। ਮੇਰੇ ਟੈਟੂ ਕਾਰਨ ਮੈਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ। ਮੈਂ ਆਪਣੇ ਬੱਚਿਆਂ ਦੇ ਸਕੂਲ ਵੀ ਨਹੀਂ ਜਾ ਸਕਦੀ ਕਿਉਂਕਿ ਉਹ ਅੰਦਰ ਨਹੀਂ ਜਾਣ ਦਿੰਦੇ। ਇੰਝ ਲੱਗਦਾ ਹੈ ਕਿ ਮੈਨੂੰ ਆਪਣੇ ਬੱਚਿਆਂ ਨੂੰ ਸਿਰਫ ਖਿੜਕੀ ਤੋਂ ਖੇਡਦੇ ਹੋਏ ਦੇਖਣ ਲਈ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ 2023: ਪੰਜਾਬ ਪੁਲਿਸ ਨੇ ਸ਼ਰਧਾਲੂਆਂ ਲਈ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਕੀਤੇ ਪੁਖਤਾ ਪ੍ਰਬੰਧ
ਮੇਲਿਸਾ ਦੇ ਚੇਹਰੇ ਦਾ ਹਰ ਇੰਚ ਸਿਆਹੀ ਨਾਲ ਢੱਕਿਆ ਹੋਇਆ ਹੈ। ਉਸ ਦੇ ਗਲ਼, ਠੁੱਡੀ ਤੇ ਮੱਥੇ ‘ਤੇ ਫੁੱਲਾਂ ਤੇ ਕਰੂਸ ਦੇ ਡਿਜ਼ਾਈਨ ਬਣੇ ਹੋਏ ਹਨ। ਪਹਿਲੇ ਉਸ ਨੇ ਚਿਹਰੇ ‘ਤੇ ਇਕ ਵਾਰ ਡਿਜ਼ਾਈਨ ਬਣਵਾਈ ਪਰ ਫਿਰ ਉਸ ਨੂੰ ਲੱਗਾ ਕਿ ਠੀਕ ਨਹੀਂ ਲੱਗ ਰਿਹਾ ਤਾਂ ਉਸ ਨੇ ਤਿੰਨ ਵਾਰ ਟੈਟੂ ਖੁਦਵਾਇਆ। ਮੇਲਿਸਾ ਨੇ ਕਿਹਾ ਕਿ ਮੇਰੇ ਚਿਹਰੇ ‘ਤੇ ਟੈਟੂ ਦੀਆਂ ਤਿੰਨ ਪਰਤਾਂ ਹਨ। ਸ਼ਾਇਦ ਮੇਰੇ ਕੋਲ ਦੁਨੀਆ ਦੇ ਸਭ ਤੋਂ ਵੱਧ ਟੈਟੂ ਹਨ ਤੇ ਜੇਕਰ ਨਹੀਂ ਤਾਂ ਜਿਸ ਤਰ੍ਹਾਂ ਤੋਂ ਮੈਂ ਲਗਾਤਾਰ ਬਣਵਾਉਂਦੀ ਜਾ ਰਹੀ ਹਾਂ, ਉਹ ਦਿਨ ਦੂਰ ਨਹੀਂ ਜਦੋਂ ਸਭ ਤੋਂ ਵੱਧ ਟੈਟੂ ਮੇਰੇ ਕੋਲ ਹੋਣਗੇ। ਉਹ ਟੈਟੂ ਦੀ ਆਦੀ ਹੈ ਤੇ ਹਰ ਹਫਤੇ ਤਿੰਨ ਨਵੇਂ ਡਿਜ਼ਾਈਨ ਬਣਵਾਉਂਦੀ ਹੈ। ਕਈ ਵਾਰ ਲਾਗਤ ਘੱਟ ਰੱਖਣ ਲਈ ਅਕਸਰ ਆਪਣੇ ਸਾਥੀ ਨੂੰ ਖੁਦ ਅਜਿਹਾ ਕਰਨ ਦਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: