ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੀ ਪਤਨੀ ਸਣੇ ਦੋ ਬੱਚਿਆਂ ਦੀ ਹੱਤਿਆ ਦੇ ਦੋਸ਼ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਕੇਰਲ ਦੇ ਰਹਿਣ ਵਾਲੇ ਸਾਜੂ ਚੇਲਾਵਾਲੇਲ ਨੂੰ ਪੂਰਵੀ ਇੰਗਲੈਂਡ ਦੇ ਨਾਰਥੰਪਟਨ ਕਰਾਊਨ ਕੋਰਟ ਵਿਚ ਪੇਸ਼ ਹੋਏ, ਇਥੇ ਕੋਰਟ ਨੇ ਉਸ ਦੇ ਕੰਮਾਂ ਲਈ ਸਜ਼ਾ ਸੁਣਾਈ।
ਮੁਲਜ਼ਮ ਸਾਜੂ ਚੇਲਾਵਾਲੇਲ ਨੇ ਪਹਿਲਾਂ ਆਪਣੀ ਪਤਨੀ ਅੰਜੂ ਅਸੋਕ ਤੇ ਬ4ਚਿਆਂ ਜੀਵਾ ਸਾਜੂ (6) ਤੇ ਜਾਨਵੀ ਸਾਜੂ (4) ਦੀ ਹੱਤਿਆ ਕਰਨਾ ਸਵੀਕਾਰ ਕੀਤਾ ਸੀ। ਇਸ ਦੇ ਬਾਅਦ ਉਸ ‘ਤੇ ਮੁਕੱਦਮਾ ਚੱਲਿਆ। ਜੱਜ ਐਡਵਰਡ ਪੇਪਰਾਲ ਨੇ ਅੰਜੂ ਦੀ ਮੌਤ ਦੇ ਸਮੇਂ ਲਈ ਗਈ ਇਕ ਆਡੀਓ ਰਿਕਾਰਡਿੰਗ ਅਦਾਲਤ ਨੂੰ ਸਜ਼ਾ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਚਲਾਇਆ ਗਿਆ ਜੋ ਕਿ ਇਕ ਸਬੂਤ ਵਜੋਂ ਸੀ। ਅੰਜੂ ਇਥੇ ਨਰਸ ਦਾ ਕੰਮ ਕਰਦੀ ਸੀ।
ਜੱਜ ਨੇ ਕਿਹਾ ਕਿ ਜਦੋਂ ਤੁਸੀਂ ਆਪਣੀ ਪਤਨੀ ਦੀ ਜਾਨ ਲੈ ਰਹੇ ਸੀ ਤਾਂ ਤੁਹਾਡੇ ਬੱਚਿਆਂ ਨੂੰ ਇਸ ਦੌਰਾਨ ਆਪਣੀ ਮਾਂ ਲਈ ਰੋਂਦੇ ਹੋਏ ਸੁਣਿਆ ਜਾ ਸਕਦਾ ਹੈ। ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਸੁਣਿਆ ਕਿ ਕੀ ਹੋ ਰਿਹਾ ਸੀ ਤੇ ਦੋਵੇਂ ਬੱਚੇ ਜਾਣਦੇ ਸੀ ਕਿ ਤੁਸੀਂ ਉਸ ਨੂੰ ਮਾਰ ਰਹੇ ਹੋ। ਇਹ ਕਾਫੀ ਖੌਫਨਾਕ ਹੈ।
15 ਦਸੰਬਰ 2022 ਨੂੰ ਨਾਰਥੰਪਟਨ ਵਿਚ ਇਕ ਭਾਰਤੀ ਪਰਿਵਾਰ ਵੱਲੋਂ ਐਮਰਜੈਂਸੀ ਸੇਵਾਵਾਂ ਲਈ ਕਾਲ ਆਈ ਸੀ ਤੇ ਦੱਸਿਆ ਸੀ ਕਿ ਇਕ ਮਹਿਲਾ ਤੇ ਦੋ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕਾਫੀ ਦੇਰ ਘਰ ਦੇ ਬਾਹਰ ਖੜ੍ਹੇ ਰਹਿਣ ਦੇ ਬਾਅਦ ਨਾਰਥੰਪਟਨਸ਼ਾਇਰ ਪੁਲਿਸ ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ ਅੰਦਰ ਜਾਣ ਲਈ ਦਰਵਾਜ਼ਾ ਤੋੜ ਦਿੱਤਾ। ਦੇਖਿਆ ਕਿ ਸਾਜੂ ਚੇਲਾਵਾਲੇਲ ਨੇ ਚਾਕੂ ਫੜਿਆ ਹੋਇਆ ਹੈ। ਪੁਲਿਸ ਨੇ ਉਸ ਨੂੰ ਚਾਕੂ ਸੁੱਟਣ ਲਈ ਕਿਹਾ ਕਿ ਉਹ ਚਿਲਾਉਂਦੇ ਹੋਏ ਚਾਕੂ ਹੱਥ ਨਾਲ ਲਹਿਰਾ ਰਿਹਾ ਸੀਤੇ ਕਹਿ ਰਿਹਾ ਸੀ ਕਿ ਮੈਨੂੰ ਗੋਲੀ ਮਾਰੋ। ਕਾਫੀ ਦੇਰ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਲੁੱਟ ਦੀ ਨੀਅਤ ਨਾਲ ਬਾਈਕ ਸਵਾਰਾਂ ਨੇ ਪੈਟਰੋਲ ਪੰਪ ਮੁਲਾਜ਼ਮ ‘ਤੇ ਚਲਾਈਆਂ ਗੋਲੀਆਂ, ਕੀਤਾ ਗੰਭੀਰ ਜ਼ਖਮੀ
ਅੰਜੂ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਸੀ ਤੇ ਕੁਝ ਦੇਰ ਬਾਅਦ ਦੋਵੇਂ ਬੱਚਿਆਂ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੀ ਮੌਤ ਦੇ ਬਾਅਦ ਲੀਸੇਸਟਰ ਰਾਇਲ ਇਨਫਰਮਰੀ ਵਿਚ ਹੋਈ ਫੋਰੈਂਸਿੰਕ ਪੋਸਟਮਾਰਟਮ ਤੋਂ ਪਤਾ ਲੱਗਾ ਕਿ ਤਿੰਨਾਂ ਦੀ ਮੌਤ ਦਮ ਘੁਟਣ ਨਾਲ ਹੋਈ ਹੈ।
ਭਾਰਤ ਵਿਚ ਅੰਜੂ ਤੇ ਮਾਤਾ-ਪਿਤਾ ਤੇ ਭਰਾ-ਭੈਣਾਂ ਦਾ ਜੀਵਨ ਉਸ ਦੇ ਬਿਨਾਂ ਕਦੇ ਵੀ ਪਹਿਲਾਂ ਵਰਗਾ ਨਹੀਂ ਹੋਵੇਗਾ। ਉਹ ਬਹੁਤ ਸਾਰੀਆਂ ਉਮੀਦਾਂ ਤੇ ਸੁਪਨਿਆਂ ਨਾਲ ਇਸ ਦੇਸ਼ ਵਿਚ ਆਈ ਸੀ। ਉਹ ਆਪਣੇ ਪਤੀ ਤੋਂ ਇੰਨੀ ਭਿਆਨਕ ਮੌਤ ਦੀ ਉਮੀਦ ਨਹੀਂ ਕਰ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: