ਹਾਲਾਂਕਿ ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਖਤਮ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਰ ਇਸ ਦਾ ਖ਼ਤਰਾ ਅਜੇ ਵੀ ਕਈ ਦੇਸ਼ਾਂ ਵਿੱਚ ਬਰਕਰਾਰ ਹੈ। ਕੋਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਮੰਨੇ ਜਾਂਦੇ ਚੀਨ ਦੀ ਗੱਲ ਕਰੀਏ ਤਾਂ ਉੱਥੇ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਬੇਰੋਕ ਜਾਰੀ ਹੈ।
ਹਾਲਾਂਕਿ ਚੀਨ ਨੇ ਜ਼ਿਆਦਾਤਰ ਰੋਕਥਾਮ ਉਪਾਵਾਂ ਨੂੰ ਹਟਾ ਦਿੱਤਾ ਹੈ। ਇਸ ਤੋਂ ਬਾਅਦ ਜੂਨ ਮਹੀਨੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਚੀਨ ਦੇ ਰੋਗ jakt ਅਤੇ ਰੋਕਥਾਮ ਕੇਂਦਰ ਨੇ ਜੂਨ ਮਹੀਨੇ ਵਿੱਚ 239 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜੋ ਕਿ ਪਿਛਲੇ 3 ਮਹੀਨਿਆਂ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਮੌਤਾਂ ਵਾਲਾ ਮਹੀਨਾ ਬਣ ਗਿਆ ਹੈ।
ਚੀਨ ਨੇ ਵੀਰਵਾਰ ਨੂੰ ਦੱਸਿਆ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪਹਿਲਾਂ ਕਈ ਸਖਤ ਨਿਯਮ ਲਾਗੂ ਕੀਤੇ ਗਏ ਸਨ। ਪਰ ਅਤੀਤ ਵਿੱਚ ਜ਼ਿਆਦਾਤਰ ਰੋਕਥਾਮ ਉਪਾਵਾਂ ਨੂੰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੇ ਹਟਾਏ ਜਾਣ ਤੋਂ ਬਾਅਦ ਜੂਨ ਮਹੀਨੇ ਵਿੱਚ ਮੌਤਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 239 ਹੋ ਗਿਆ ਹੈ। ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਕਹਿਣਾ ਹੈ ਕਿ ਮਈ ਵਿਚ 164 ਮੌਤਾਂ ਹੋਈਆਂ ਅਤੇ ਅਪ੍ਰੈਲ ਅਤੇ ਮਾਰਚ ਵਿਚ ਕੋਈ ਮੌਤ ਨਹੀਂ ਹੋਈ।
ਦੱਸ ਦੇਈਏ ਕਿ 2020 ਦੀ ਸ਼ੁਰੂਆਤ ਵਿੱਚ ਚੀਨ ਨੇ ਜ਼ੀਰੋ ਕੋਵਿਡ ਰੋਕਥਾਮ ਰਣਨੀਤੀ ਅਪਣਾਉਣੀ ਸ਼ੁਰੂ ਕੀਤੀ ਸੀ। ਜਾਨਾਂ ਬਚਾਉਣ ਲਈ ਖਾਸ ਤੌਰ ‘ਤੇ ਸਖਤ ਲੌਕਡਾਊਨ, ਕੁਆਰੰਟੀਨ, ਬਾਰਡਰ ਬੰਦ ਅਤੇ ਲਾਜ਼ਮੀ ਮਾਸ ਟੈਸਟਿੰਗ ਅਹਿਮ ਰਹੇ ਹਨ। ਪਰ ਦਸੰਬਰ ਵਿੱਚ ਕੁਝ ਤਿਆਰੀਆਂ ਤੋਂ ਬਾਅਦ ਉਪਾਵਾਂ ਵਿੱਚ ਢਿੱਲ ਦਿੱਤੀ ਗਈ ਅਤੇ ਹਟਾ ਦਿੱਤਾ ਗਿਆ, ਜਿਸ ਕਾਰਨ ਕੋਰੋਨਾ ਸੰਕਰਮਿਤ ਮਾਮਲਿਆਂ ਵਿੱਚ ਆਖਰੀ ਵੱਡਾ ਉਛਾਲ ਆਇਆ, ਜਿਸ ਵਿੱਚ ਲਗਭਗ 60,000 ਲੋਕਾਂ ਦੀ ਮੌਤ ਹੋ ਗਈ।
ਚੀਨੀ ਸੀਡੀਸੀ ਮੁਤਾਬਕ ਇਸ ਸਾਲ ਜਨਵਰੀ ਅਤੇ ਫਰਵਰੀ ਵਿੱਚ ਮੌਤਾਂ ਸਿਖਰ ‘ਤੇ ਸਨ, ਜਨਵਰੀ ਨੂੰ 4,273 ਦੇ ਸਿਖਰ ‘ਤੇ ਪਹੁੰਚ ਗਈਆਂ, ਪਰ ਫਿਰ 23 ਫਰਵਰੀ ਨੂੰ ਹੌਲੀ-ਹੌਲੀ ਘਟ ਕੇ ਜ਼ੀਰੋ ਹੋ ਗਈਆਂ। ਚੀਨੀ ਸਿਹਤ ਅਧਿਕਾਰੀਆਂ ਨੇ ਇਹ ਨਹੀਂ ਕਿਹਾ ਕਿ ਕੀ ਉਨ੍ਹਾਂ ਨੂੰ ਰੁਝਾਨ ਜਾਰੀ ਰਹਿਣ ਦੀ ਉਮੀਦ ਹੈ ਜਾਂ ਕਿ ਉਹ ਰੋਕਥਾਮ ਉਪਾਵਾਂ ਨੂੰ ਬਹਾਲ ਕਰਨ ਦੀ ਸਿਫਾਰਸ਼ ਕਰਨਗੇ।
ਇਹ ਵੀ ਪੜ੍ਹੋ : ਕੇਦਾਰਨਾਥ ਧਾਮ ‘ਚ ਬਣ ਰਹੀਆਂ ਰੀਲਾਂ! ਹੁਣ ਔਰਤ ਦੀ ਮਾਂਗ ‘ਚ ਸਿੰਧੂਰ ਭਰਨ ਦਾ ਵੀਡੀਓ ਵਾਇਰਲ
ਜੂਨ ਵਿਚ ਦੋ ਮੌਤਾਂ ਲਾਗ ਕਰਕੇ ਸਾਹ ਰੁਕਣ ਨਲਾ ਹੋਈਆਂ ਸਨ ਜਦਕਿ ਸੀਡੀਸੀ ਨੇ ਕਿਹਾ ਕਿ ਹੋਰਨਾਂ ਵਿੱਚ ਸ਼ੂਗਰ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਸ਼ਾਮਲ ਹੋ ਸਕਦੀਾਂ ਹਨ। ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ 3 ਜਨਵਰੀ 2020 ਤੇ 5 ਜੁਲਾਈ, 2023 ਵਿਚਾਲੇ ਕੋਵਿਡ-19 ਦੇ 99,292,081 ਪੁਸ਼ਟ ਮਾਮਲਿਆਂ ਅਤੇ 121,490 ਮੌਤਾਂ ਦੀ ਸੂਚਨਾ ਦਿੱਤੀ ਹੈ। ਮਾਹਰਾਂ ਦਾ ਅੰਦਾਜ਼ਾ ਹੈ ਕਿ ਚੀਨ ਵਿੱਚ ਸ਼ਾਇਦ ਅਧਿਕਾਰਕ ਟੋਲ ਤੋਂ ਕਿਤੇ ਵੱਧ ਲੱਖਾਂ ਲੋਕ ਮਾਰੇ ਗਏ ਹੋਣਗੇ, ਪਰ ਫਿਰ ਵੀ ਸੰਯੁਕਤ ਰਾਜ ਅਮਰੀਕਾ ਤੇ ਯੂਰਪ ਦੇ ਮੁਕਾਬਲੇ ਮੌਤ ਦਰ ਕਾਫੀ ਘੱਟ ਹੈ।
ਵੀਡੀਓ ਲਈ ਕਲਿੱਕ ਕਰੋ -: