ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਬਿਹਾਰ ਤੇ ਤੇਲੰਗਾਨਾ ਨੂੰ ਛੱਡ ਕੇ ਸਾਰੇ ਸੂਬਿਆਂ ਵਿਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜੰਮੂ-ਕਸ਼ਮੀਰ ਵਿਚ ਭਾਰੀ ਮੀਂਹ ਤੇ ਖਰਾਬ ਮੌਸਮ ਦੇ ਚੱਲਦਿਆਂ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਉਤਰਾਖੰਡ ਦੇ ਚਮੋਲੀ ਵਿਚ ਪਹਾੜੀਆਂ ਤੋਂ ਪੱਥਰ ਡਿਗਣ ਨਾਲ ਬਦਰੀਨਾਥ ਹਾਈਵੇ ਵੀ ਬੰਦ ਹੈ। ਪਿਛਲੇ 10 ਦਿਨਾਂ ਵਿਚ ਇਹ ਹਾਈਵੇ ਚੌਥੀ ਵਾਰ ਬੰਦ ਹੋਇਆ ਹੈ।
ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੂਲਾ ਵਿਚ ਬੱਦਲ ਫਟਣ ਨਾਲ ਪੁਲ ਵਹਿ ਗਿਆ। ਇਥੇ ਪਿੰਡ ਵਿਚ 200 ਲੋਕ ਫਸ ਗਏ ਹਨ। ਰੈਸਕਿਊ ਕਰਨ ਜਾ ਰਹੀ SDRF ਦੀ ਟੀਮ ਵੀ ਫਸ ਗਈ ਹੈ। ਉੱਤਰ ਪ੍ਰਦੇਸ਼, ਮੱਧਪ੍ਰਦੇਸ਼ ਵਿਚ ਬਿਜਲੀ ਡਿਗਣ ਨਾਲ 13 ਲੋਕਾਂ ਦੀ ਜਾਨ ਚਲੀ ਗਈ।
ਕੇਰਲ ਦੇ ਕਈ ਜ਼ਿਲ੍ਹਿਆਂ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ। ਕਨੂੰਰ ਤੇ ਕਾਸਰਗੋਡ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਲਪਪੁਝਾ ਦੇ ਹੇਠਲੇ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ। ਇਥੇ ਸੜਕਾਂ ‘ਤੇ ਕਿਸ਼ਤੀ ਚਲਾਉਣੀ ਪਈ। ਇਕ ਹਜ਼ਾਰ ਤੋਂ ਵਧ ਲੋਕਾਂ ਨੂੰ ਰਿਲੀਫ ਕੈਂਪਾਂ ਵਿਚ ਸ਼ਿਫਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਕੱਚੇ ਟੀਚਰ ਸੰਗਠਨ ਨਾਲ ਕਰਨਗੇ ਮੀਟਿੰਗ, ਰੈਗੂਲਰ ਕਰਨ ਸਣੇ ਹੋਰ ਮੁੱਦਿਆਂ ‘ਤੇ ਹੋਵੇਗੀ ਚਰਚਾ
ਜੰਮੂ-ਕਸ਼ਮੀਰ ਵਿਚ ਖਰਾਬ ਮੌਸਮ ਕਾਰਨ ਪਹਿਲਗਾਮ ਤੇ ਬਾਲਟਾਲ ਦੋਵੇਂ ਰੂਟ ‘ਤੇ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਤੀਰਥ ਯਾਤਰੀਆਂ ਨੂੰ ਬਾਲਟਾਲ ਤੇ ਨਨਵਾਨ ਬੇਸ ਕੈਂਪ ‘ਤੇ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਠੀਕ ਹੁੰਦੇ ਹੀ ਯਾਤਰਾ ਫਿਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਹੁਣ ਤੱਕ 80,000 ਤੋਂ ਵੱਧ ਲੋਕ ਅਮਰਨਾਥ ਦਰਸ਼ਨ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: