ਅਮਰੀਕਾ ਦੇ ਕੈਲੀਫੋਰਨੀਆ ਵਿਚ ਫ੍ਰੈਂਚ ਵੈਲੀ ਹਵਾਈ ਅੱਡੇ ਕੋਲ ਇਕ ਬਿਜ਼ਨੈੱਸ ਜੈੱਟ ਦੁਰਘਟਨਾਗ੍ਰਸਤ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 6 ਯਾਤਰੀਆਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਸੇਸਨਾ ਕੰਪਨੀ ਦੇ ਬਿਜ਼ਨੈੱਸ ਜੈੱਟ ਨੇ ਸਵੇਰੇ ਲਗਭਗ 4.15 ਵਜੇ ਲਾਸ ਵੇਗਾਸ ਦੇ ਹੈਰੀ ਰੀਡ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਪਰ ਸੈਨ ਡਿਏਗੋ ਤੋਂ ਲਗਭਗ 65 ਮੀਲ ਉੱਤਰ ਵਿਚ ਜਹਾਜ਼ ਕ੍ਰੈਸ਼ ਹੋ ਗਿਆ।
ਫਾਇਰ ਫੌਜ ਨੇ ਟਵੀਟ ਕੀਤਾ ਕਿ ਜਹਾਜ਼ ਇਕ ਖੇਤ ਵਿਚ ਦੁਰਘਟਨਾਗ੍ਰਸਤ ਹੋਇਆ। ਇਸ ਦੇ ਬਾਅਦ ਖੇਤ ਵਿਚ ਖੜ੍ਹੀ ਫਸਲ ਵਿਚ ਅੱਗ ਲੱਗ ਗਈ। ਅੱਗ ਬੁਝਾਉਣ ਤੋਂ ਪਹਿਲਾਂ ਇਕ ਏਕੜ ਫਸਲ ਨਸ਼ਟ ਹੋ ਗਈ। ਜਹਾਜ਼ ਹਾਦਸੇ ਵਿਚ ਮਾਰੇ ਗਏ ਯਾਤਰੀਆਂ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਐਫਏ ਨੂੰ ਘਟਨਾ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਲਕੇ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ
ਇਸੇ ਤਰ੍ਹਾਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਕੂਟਰ ਸਵਾਰ ਬੰਦੂਕਧਾਰੀ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਜਿਸ ਵਿਚ 87 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਨੇ ਕਿਹਾ ਕਿ 25 ਸਾਲਾ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੇ ਉਸ ਦੀ ਪਛਾਣ ਉਜਾਗਰ ਨਹੀਂ ਕੀਤੀ। ਉਸ ਕੋਲੋਂ ਮੈਗਜ਼ੀਨ ਦੇ ਨਾਲ 9 ਮਿਮੀ ਹੈਂਡਗਨ ਬਰਾਮਦ ਕੀਤੀ ਹੈ। ਗੋਲੀਬਾਰੇ ਦੇ ਪਿੱਛੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇੰਝ ਲੱਗਦਾ ਹੈ ਕਿ ਉਸ ਨੇ ਅਚਾਨਕ ਗੋਲੀਬਾਰੀ ਕੀਤੀ।
ਵੀਡੀਓ ਲਈ ਕਲਿੱਕ ਕਰੋ -: