ਪੰਜਾਬ ਵਿਚ ਮੀਂਹ ਕਹਿਰ ਢਾਹ ਰਿਹਾ ਹੈ। ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ। ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਲਈ ਚੰਡੀਗੜ੍ਹ, ਪਟਿਆਲਾ ਤੇ ਐੱਸਬੀਐੱਸ ਨਗਰ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਪੂਰਬੀ ਮਾਲਵਾ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ ਦੁਆਬਾ ਲਈ ਯੈਲੋ ਅਲਰਟ ਹਨ। ਪੰਜਾਬ ਵਿਚ ਹੜ੍ਹ ਜਾਨਲੇਵਾ ਸਾਬਤ ਹੋ ਰਹੀ ਹੈ। ਨਵਾਂਸ਼ਹਿਰ ਵਿਚ ਹਰ੍ਹ ਦੇ ਪਾਣੀ ਨੇ ਇਕ ਨਾਬਾਲਗ ਸਣੇ 2 ਲੋਕਾਂ ਦੀ ਜਾਨ ਲੈ ਲਈ।
ਇਲਾਕੇ ਵਿਚ ਪਾਣੀ ਭਰ ਜਾਣ ਕਾਰਨ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋ ਗਿਆ ਤੇ ਦੋ ਲੋਕ ਪਾਣੀ ਨਾਲ ਰੁੜ੍ਹ ਗਏ ਤੇ ਮੌਤ ਹੋ ਗਈ। ਦੱਸ ਦੇਈਏ ਕਿ ਮੋਗਾ ਵਿਚ ਵੀ ਇਕ ਵਿਅਕਤੀ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਸੰਘੇੜਾ ਦੇ 65 ਸਾਲਾ ਵਿਅਕਤੀ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਸੰਘੇੜਾ ਪਿੰਡ ਵੱਲ ਪੈਦਲ ਜਾ ਰਿਹਾ ਸੀ। ਇਹ ਵਿਅਕਤੀ ਲੋਕਾਂ ਦੇ ਸਾਹਮਣੇ ਪਾਣੀ ਦੇ ਕਰੰਟ ‘ਚ ਰੁੜ੍ਹ ਗਿਆ। ਲੋਕਾਂ ਨੇ ਵਿਅਕਤੀ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਵੀ ਦੱਸਿਆ ਗਿਆ ਹੈ ਕਿ ਮ੍ਰਿਤਕ ਵਿਅਕਤੀ ਬੋਲਣ ਜਾਂ ਸੁਣਨ ਤੋਂ ਅਸਮਰੱਥ ਸੀ।
ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਕਿਹਾ ਕਿ ਹੜ੍ਹ ਕਾਰਨ ਹੋਏ ਨੁਕਸਾਨ ਦਾ ਖਰਚ ਪੰਜਾਬ ਸਰਕਾਰ ਚੁੱਕੇਗੀ। ਰਾਜਪੁਰਾ ਵਿਚ 1200 ਏਕੜ ਵਿਚ ਫੈਲੇ ਨਾਭਾ ਪਾਵਰ ਪਲਾਂਟ ਵਿਚ ਪਾਣੀ ਆ ਜਾਣ ਕਾਰਨ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਬਿਜਲੀ ਸਪਲਾਈ ‘ਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਯੂਨਿਟ ਬੰਦ ਹੋਣ ਕਾਰਨ ਪਾਵਰ ਪਲਾਂਟ ਆਪਣੀ ਸਮਰੱਥਾ ਤੋਂ ਅੱਧੀ ਬਿਜਲੀ ਪੈਦਾ ਕਰ ਪਾ ਰਿਹਾ ਹੈ।
ਇਹ ਵੀ ਪੜ੍ਹੋ : ‘ਪੰਜਾਬ ਸਰਕਾਰ ਨੇ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ 33.50 ਕਰੋੜ ਰੁਪਏ ਕੀਤੇ ਜਾਰੀ’ : ਮੰਤਰੀ ਜਿੰਪਾ
ਸਤਲੁਜ ਦਰਿਆ ਵਿਚ ਦਰਾਰ ਆਉਣ ਨਾਲ ਸਥਿਤੀ ਚਿੰਤਾਜਨਕ ਹੋ ਗਈ ਹੈ। ਦੂਜੇ ਪਾਸੇ ਸ਼ਨੀਵਾਰ ਤੋਂ ਜ਼ੀਰਕਪੁਰ ਵਿਚ ਭਾਰੀ ਮੀਂਹ ਦਾ ਦੌਰ ਜਾਰੀ ਹੈ। ਕਈ ਇਲਾਕਿਆਂ ਵਿਚ ਬੀਤੇ 24 ਘੰਟਿਆਂ ਤੋਂ ਬਿਜਲੀ ਨਹੀਂ ਹੈ। ਬਿਜਲੀ ਨਾ ਹੋਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁੱਖ ਮੰਤਰੀ ਦੇ ਹੁਕਮਾਂ ‘ਤੇ ਚੀਫ ਸੈਕ੍ਰੇਟਰੀ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੈਠਕ ਬੁਲਾਈ। ਸੀਐੱਮ ਨੇ ਵੀ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: