ਬ੍ਰਿਟੇਨ ਵਿਚ ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਹੈ। ਲੀਸੈਸਟਰ ਵਿਚ ਬਣਿਆ ਇਕ ਨਵਾਂ ਗੁਰਦੁਆਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਹੁਣ ਸ਼ਰਧਾਲੂ ਆਪਣੀ ਮੰਡਲੀ ਨਾਲ ਆ ਰਹੇ ਹਨ ਤੇ ਰੋਜ਼ਾਨਾ ਅਰਦਾਸ ਤੇ ਕੀਰਤਨ ਕਰ ਰਹੇ ਹਨ। ਪੂਰਬੀ ਇੰਗਲੈਂਡ ਵਿਚ ਸਥਿਤ ਰਾਮਗੜ੍ਹੀਆ ਗੁਰਦੁਆਰੇ ਵਿਚ ਪਹਿਲੇ ਵਿਆਹ ਦਾ ਆਯੋਜਨ ਵੀ ਕੀਤਾ ਗਿਆ।
ਪਹਿਲਾਂ ਇਹ ਗੁਰਦੁਆਰਾ ਮੂਲ ਤੌਰ ਤੋਂ ਮੇਨੇਲ ਰੋਡ ‘ਤੇ ਸਥਿਤ ਸੀ, ਜਿਸ ਦੇ ਬਾਅਦ ਸ਼ਰਧਾਲੂਆਂ ਦੀ ਵਧਦੀ ਗਿਣਤੀ ਲਈ ਜਗ੍ਹਾ ਬਣਾਉਣ ਲਈ ਹੈਮਿਲਟਨ, ਲੀਸੈਸਟਰ ਵਿਚ 2.8 ਏਕੜ ਸਾਈਟ ‘ਤੇ ਬਣਾਇਆ ਗਿਆ ਹੈ ਜਿਸ ਦੀ ਲਾਗਤ ਲਗਭਗ 4.2 ਮਿਲੀਅਨ ਪੌਂਡ ਤੱਕ ਆਈ ਹੈ। ਨਿਰਮਾਣ ਰਾਮਗੜ੍ਹੀਆ ਬੋਰਡ ਲੀਸੈਸਟਰ ਦੇ ਟਰੱਸਟੀਆਂ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਨੇ ਨਵੀਂ ਇਮਾਰਤ ਬਣਾਉਣ ਲਈ 2.1 ਮਿਲੀਅਨ ਪੌਂਡ ਉਧਾਰ ਵੀ ਲਏ ਸਨ।
ਰਾਮਗੜ੍ਹੀਆ ਬੋਰਡ ਲੀਸੈਸਟਰ ਨੇ ਕਿਹਾ ਕਿ ਸਿੱਖਾਂ ਤੇ ਹੋਰ ਭਾਈਚਾਰਿਆਂ ਲਈ ਵੀ ਇਹ ਗੁਰਦੁਆਰਾ ਹੈ, ਇਸ ਦੀ ਡਿਜ਼ਾਈਨ ਬ੍ਰਿਟਿਸ਼ ਸਿੱਖ ਭਾਈਚਾਰੇ ਦੇ ਦ੍ਰਿਸ਼ਟੀਕੋਣ ‘ਤੇ ਆਧਾਰਿਤ ਹੈ। ਇਸ ਵਿਚ ਸੁੰਦਰ ਪੱਥਰ ਲਗਾਇਆ ਗਿਆ ਹੈ ਜੋ ਆਧੁਨਿਕ ਡਿਜ਼ਾਈਨ ਦਾ ਹੈ। ਨਾਲ ਹੀ ਇਸ ਵਿਚ ਕੱਚ ਦਾ ਗੁਬੰਦ ਹੈ ਜਿਸ ਵਿਚੋਂ ਸੂਰਜ ਦੀ ਰੌਸ਼ਨੀ ਆਉਂਦੀ ਰਹਿੰਦੀ ਹੈ ਤੇ ਜਿਸ ਨਾਲ ਖੁੱਲ੍ਹੇਪਣ ਦਾ ਅਹਿਸਾਸ ਹੁੰਦਾ ਹੈ ਤੇ ਗੁਰਦੁਆਰੇ ਵਿਚ ਨਿਸ਼ਾਨ ਸਾਹਿਬ ਦੇ ਨਾਲ ਕੁਝ ਰਵਾਇਤੀ ਤੱਤਾਂ ਨਾਲ ਵੀ ਜੋੜਿਆ ਗਿਆ ਹੈ।
ਗੁਰਦੁਆਰਾ 2.8 ਏਕੜ ਦੀ ਜ਼ਮੀਨ ‘ਤੇ ਬਣਿਆ ਹੋਇਆ ਹੈ ਜੋ ਕਾਫੀ ਦੂਰ ਤੋਂ ਹੀ ਨਜ਼ਰ ਆਉਂਦਾ ਹੈ। ਇਸ ਵਿਚ ਵੱਡਾ ਲੰਗਰ ਹਾਲ ਹੈ। ਇਸ ਵਿਚ ਗੁਰਦੁਆਰੇ ਦੇ ਕੰਮ ਤੋਂ ਇਲਾਵਾ ਕੋਈ ਵੀ ਇਸ ਜਗ੍ਹਾ ਨੂੰ ਪ੍ਰੋਗਰਾਮ ਵਜੋਂ ਵੀ ਵਰਤ ਸਕਦਾ ਹੈ। ਮੁੱਖ ਪ੍ਰਾਰਥਨਾ ਹਾਲ ਪਹਿਲੀ ਮੰਜ਼ਿਲ ‘ਤੇ ਹੈ ਜਿਸ ‘ਤੇ ਪਹੁੰਚਣ ਲਈ ਦੋ ਘੁਮਾਅਦਾਰ ਪੌੜੀਆਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਵਿਗਿਆਨਕਾਂ ਦਾ ਕਾਰਨਾਮਾ, ਦੱਖਣੀ ਅਫਰੀਕਾ ‘ਚ ਦੁਨੀਆ ਦੇ ਸਭ ਤੋਂ ਪੁਰਾਣੇ ਗਲੇਸ਼ੀਅਰ ਦੀ ਕੀਤੀ ਖੋਜ
ਸਭ ਤੋਂ ਉਪਰੀ ਮੰਜ਼ਿਲ ਇਕ ਇਕ ਛੋਟਾ ਜਿਹਾ ਪ੍ਰਾਰਥਨਾ ਹਾਲ ਹੈ ਤੇ ਗੁਰਦੁਆਰੇ ਦੇ ਸਾਹਮਣੇ ਸਿੱਖ ਪਵਿੱਤਰ ਝੰਡਾ ਬਣਿਆ ਹੈ ਜੋ ਇਕ ਸਿੱਖ ਮੰਦਰ ਦੀ ਹਾਜ਼ਰੀ ਦਾ ਪ੍ਰਤੀਕ ਹੈ। ਇਹ ਗੁਰਦੁਆਰਾ ਲੋਕਾਂ ਦੀ ਧਾਰਮਿਕ, ਅਧਿਆਤਮਕ ਤੇ ਸਿੱਖਿਅਕ ਜ਼ਰੂਰਤਾਂ ਨੂੰ ਪੂਰਾ ਕਰੇਗੀ। ਪ੍ਰਾਰਥਨਾ ਹਾਲ ਵਿਚ ਬਜ਼ੁਰਗਾਂ ਨੂੰ ਸਹਾਰਾ ਦੇਣ ਲਈ ਸੀਟਾਂ ਦੇ ਨਾਲ-ਨਾਲ ਲਿਫਟ ਵੀ ਹੈ। ਗੁਰਦੁਆਰੇ ਵਿਚ ਕਾਰ ਪਾਰਕਿੰਗ , ਜੋ ਮੌਜੂਦਾ ਸਮੇਂ ਨਿਰਮਾਣ ਅਧੀਨ ਹੈ, ਇਸ ਵਿਚ 150 ਕਾਰ ਪਾਰਕ ਸਥਾਨ, ਕੋਚ ਪਾਰਕਿੰਗ ਤੇ ਸਾਈਕਲ ਰੈਕ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: