ਅਮਰੀਕਾ ਵਿਚ ਭਾਰਤੀਆਂ ਖਿਲਾਫ ਨਸਲੀ ਹਿੰਸਾ ਦੇ ਮਾਮਲੇ ਵਧਣ ਦੇ ਬਾਅਦ 2 ਸਾਲ ਵਿਚ 80,000 ਭਾਰਤੀਆਂ ਨੇ ਗੰਨ ਲਾਇਸੈਂਸ ਲਏ ਹਨ। ਅਮਰੀਕਾ ਵਿਚ ਰਹਿਣ ਵਾਲੇ ਲਗਭਗ 40 ਲੱਖ ਭਾਰਤੀਆਂ ਵਿਚ ਪਹਿਲਾਂ ਬੰਦੂਕਾਂ ਰੱਖਣ ਦਾ ਟ੍ਰੈਂਡ ਨਹੀਂ ਸੀ। ਦੋ ਸਾਲ ਪਹਿਲਾਂ ਸਿਰਫ 40,000 ਭਾਰਤੀਆਂ ਕੋਲ ਹੀ ਬੰਦੂਕਾਂ ਸਨ।
ਅਮਰੀਕਾ ਦੇ ਨੈਸ਼ਨਲ ਫਾਇਰ ਆਰਮਸ ਦੀ ਰਿਪੋਰਟ ਮੁਤਾਬਕ ਹੁਣ ਗੰਨ ਲਾਇਸੈਂਸ ਵਾਲੇ ਭਾਰਤੀਆਂ ਦੀ ਗਿਣਤੀ ਵੱਧ ਕੇ ਇਕ ਲੱਖ 20 ਹਜ਼ਾਰ ਹੋ ਗਈ ਹੈ। ਸਰਵੇ ਮੁਤਾਬਕ 80 ਹਜ਼ਾਰ ਭਾਰਤੀਆਂ ਨੇ ਗੰਨ ਲਾਇਸੈਂਸ ਲਈ ਅਪਲਾਈ ਕਰਨ ਦਾ ਮਨ ਬਣਾਇਆ ਹੈ। ਅਮਰੀਕਾ ਵਿਚ ਭਾਰਤੀ ਭਾਈਚਾਰਾ ਸਭ ਤੋਂ ਸ਼ਾਂਤੀਪ੍ਰਿਯ ਸਮਝਿਆ ਜਾਂਦਾ ਹੈ। ਇਥੇ ਹਰ 100 ਅਮਰੀਕੀਆਂ ‘ਤੇ 120 ਬੰਦੂਕਾਂ ਹਨ।
ਅਮਰੀਕੀ ਜਾਂਚ ਏਜੰਸੀ ਮੁਤਾਬਕ ਅਮਰੀਕਾ ਵਿਚ 2020 ਵਿਚ ਭਾਰਤੀਆਂ ‘ਤੇ ਅਮਰੀਕੀਆਂ ਦੇ ਹਮਲੇ 500 ਫੀਸਦੀ ਵਧੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਹਿੰਦੂ ਧਰਮ ਮੰਨਣ ਵਾਲੇ ਹਨ। ਦੂਜੇ ਪਾਸੇ ਉੱਤਰੀ ਅਮਰੀਕਾ ਵਿਚ ਹਿੰਦੂਆਂ ਦੇ ਸੰਗਠਨ COHNA ਦੇ ਨਿਕੁੰਜ ਤ੍ਰਿਵੇਦੀ ਦਾ ਕਹਿਣਾ ਹੈ ਕਿ ਜਿਸ ਵੀ ਦੇਸ਼ ਵਿਚ ਹਿੰਦੂ ਜਾ ਸਕੇ ਵਸਦੇ ਹਨ, ਉਹ ਉਥੋਂ ਦੇ ਵਿਕਾਸ ਵਿਚ ਯੋਗਦਾਨ ਦਿੰਦੇਹਨ।
ਪਿਛਲੇ 5 ਸਾਲ ਦੌਰਾਨ ਹਿੰਦੂਆਂ ‘ਤੇ ਹਮਲਿਆਂ ਦੀਆਂ ਘਟਨਾਵਾਂ ਵਿਚ ਤੇਜ਼ੀ ਆਈ ਹੈ। ਫਿੰਕੇਲਸਟਾਈਨ ਮੁਤਾਬਕ ਅਮਰੀਕਾ, ਕੈਨੇਡਾ ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਵਿਚ ਹਿੰਦੂਆਂ ‘ਤੇ ਹਿੰਸਾ ਵਧੀ ਹੈ। ਹਿੰਦੂਫੋਬੀਆ ਨੂੰ ਇਕ ਸਾਜਿਸ਼ ਤਹਿਤ ਵਧਾਇਆ ਜਾ ਰਿਹਾ ਹੈ।
ਭਾਰਤੀਆਂ ‘ਤੇ ਪਿਛਲੇ ਦੋ ਸਾਲਾਂ ਵਿਚ ਨਸਲੀ ਹਮਲਿਆਂ ਦੇ ਮਾਮਲੇ 27 ਤੋਂ ਵਧ ਕੇ 470 ਹੋ ਗਏ। ਅਮਰੀਕਾ ‘ਚ ਸਟੋਰ ਚਲਾਉਣ ਵਾਲੇ ਭਾਰਤੀਆਂ ਨੂੰ ਆਸਾਨ ਸ਼ਿਕਾਰ ਮੰਨ ਕੇ ਅਕਸਰ ਹਮਲੇ ਹੁੰਦੇ ਹਨ ਕਿਉਂਕਿ ਲੁਟੇਰੇ ਇਹ ਮੰਨ ਕੇ ਵਾਰਦਾਤ ਕਰਦੇ ਹਨ ਕਿ ਇਥੇ ਕਿਸੇ ਕੋਲ ਹਥਿਆਰ ਨਹੀਂ ਹੋਣਗੇ।
ਇਹ ਵੀ ਪੜ੍ਹੋ : ਟਮਾਟਰ ਵੇਚ ਕੇ ਇੱਕ ਮਹੀਨੇ ‘ਚ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ 1.5 ਕਰੋੜ ਰੁਪਏ
6 ਮਹੀਨਿਆਂ ਵਿਚ 12 ਭਾਰਤੀ ਮੂਲ ਦੇ ਲੋਕਾਂ ‘ਤੇ ਹਮਲੇ ਹੋ ਚੁੱਕੇ ਹਨ। ਕੈਲੀਫੋਰਨੀਆ ਤੇ ਜਾਰਜੀਆ ਵਿਚ ਸਟੋਰ ‘ਚ ਪਾਰਟ ਟਾਈਮ ਜੌਬ ਕਰਨ ਵਾਲੇ 2 ਭਾਰਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਓਹਾਓ ਵਿਚ ਪਿਛਲੇ ਮਹੀਨੇ ਭਾਰਤੀ ਵਿਦਿਆਰਥੀ ਦੀ ਹੱਤਿਆ ਹੋਈ ਸੀ। ਇਨ੍ਹਾਂ ਘਟਨਾਵਾਂ ਨਾਲ ਭਾਰਤੀਆਂ ਵਿਚ ਦਹਿਸ਼ਤ ਵਧ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: