ਜਾਪਾਨ ਨੇ ਟੈਕਨਾਲੋਜੀ ਦੇ ਮਾਮਲੇ ਵਿਚ ਇੰਨੀ ਤਰੱਕੀ ਕਰ ਲਈ ਹੈ ਕਿ ਇਹ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਕਿਵੇਂ ਇਨਸਾਨਾਂ ਨੂੰ ਵੱਧ ਤੋਂ ਵੱਧ ਆਰਾਮ ਦਿੱਤਾ ਜਾ ਸਕੇ। ਹਾਲ ਹੀ ‘ਚ ਜਾਪਾਨ ਦੀ ਇਕ ਕੰਪਨੀ ਦਫਤਰ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਹੂਲਤ ਲਈ ਇਕ ਨਵਾਂ ਆਈਡੀਆ ਲੈ ਕੇ ਆਈ ਹੈ। ਕੰਪਨੀ ਨੇ ਦਫਤਰ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ‘ਪਾਵਰ-ਨੈਪ’ (ਝਪਕੀ) ਦੀ ਸਹੂਲਤ ਮੁਹੱਈਆ ਕਰਵਾਈ ਹੈ।
ਜਾਪਾਨ ਦੀ ਇਕ ਕੰਪਨੀ ITOKI ਨੇ ਆਪਣੇ ਦਫਤਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕੁਰਸੀ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਇਸ ਨੂੰ ਝੁਕ ਕੇ ਬਿਸਤਰੇ ਵਿਚ ਬਦਲਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਇਸ ਦੇ ਕਰਮਚਾਰੀ ਆਰਾਮ ਨਾਲ ਕੰਮ ਦੌਰਾਨ ਜ਼ਰੂਰੀ ‘ਪਾਵਰ ਨੈਪ’ ਲੈ ਸਕਦੇ ਹਨ। ਇੰਸਟਾਗ੍ਰਾਮ ‘ਤੇ ਦੌਲਤ ਆਈਡੀ ਵੱਲੋਂ ਸ਼ੇਅਰ ਕੀਤੀ ਗਈ ਇੱਕ ਫੋਟੋ ਅਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਰਮਚਾਰੀ ਦਫਤਰ ਵਿੱਚ ਕੁਰਸੀ ਨੂੰ ਬਿਸਤਰੇ ਵਿੱਚ ਬਦਲ ਕੇ ਦਿਨ ਵਿੱਚ ਅੱਧੇ ਘੰਟੇ ਦੀ ਨੀਂਦ ਲੈ ਰਿਹਾ ਹੈ।
ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ, ਉਸਨੇ ਲਿਖਿਆ, ‘ਇੱਕ ਜਾਪਾਨੀ ਕੰਪਨੀ ਦਫਤਰ ਵਿੱਚ ਬਹੁਤ ਜ਼ਰੂਰੀ ਪਾਵਰ ਨੈਪ ਲਈ ਇੱਕ ਹੱਲ ਲੈ ਕੇ ਆਈ ਹੈ। ਉਹਨਾਂ ਨੇ ਇੱਕ ਦਫਤਰ ਦੀ ਕੁਰਸੀ ਬਣਾਈ ਹੈ ਜੋ ਪੂਰੀ ਤਰ੍ਹਾਂ ਨਾਲ ਸਮਤਲ ਹੋ ਸਕਦੀ ਹੈ, ਜਿਸ ਨਾਲ ਤੁਸੀਂ ਜਦੋਂ ਵੀ ਲੋੜ ਹੋਵੇ ਆਰਾਮ ਨਾਲ ਝਪਕੀ ਲੈ ਸਕਦੇ ਹੋ। ਸਿੱਧੇ ਬੈਠਣ ਅਤੇ ਕੰਮ ਕਰਨ ਤੋਂ ਲੈ ਕੇ ਜਲਦੀ ਝਪਕੀ ਲਈ ਲੇਟਣਾ ਇੱਕ ਬਟਨ ਦਬਾਉਣ ਜਿੰਨਾ ਆਸਾਨ ਹੈ!
ਇਹ ਵੀ ਪੜ੍ਹੋ ; ਪਾਕਿਸਤਾਨੀ ਨੂੰਹ ਸੀਮਾ ਨੇ ਬਦਲੀ ਸਚਿਨ ਦੇ ਘਰ ਦੀ ਕਿਸਮਤ, ਧੜਾਧੜ ਮਿਲੇ ਗਿਫਟ, ਕੈਸ਼ ਦੀ ਵੀ ਭਰਮਾਰ
ਹਾਲ ਹੀ ‘ਚ ਜਾਪਾਨ ਦੀ ਇਕ ਕੰਪਨੀ ਨੇ ਦਫਤਰ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਦੁਪਹਿਰ ਵੇਲੇ ਪਾਵਰ ਨੈਪ ਲਈ ‘ਨੈਪ ਬਾਕਸ’ ਤਿਆਰ ਕੀਤਾ ਸੀ ਅਤੇ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਲੋਕਾਂ ਲਈ ਦੁਪਹਿਰ 2:00 ਤੋਂ 2:30 ਵਜੇ ਤੱਕ ਪਾਵਰ-ਨੈਪ ਲੈਣਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -: