ਅਫਰੀਕੀ ਸੂਡਾਨ ਵਿਚ ਦੇਰ ਰਾਤ ਵੱਡਾ ਪਲੇਨ ਹਾਦਸਾ ਹੋਇਆ। ਇਸ ਹਾਦਸੇ ਵਿਚ 4 ਸੈਨਿਕਾਂ ਸਣੇ 9 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਵਜ੍ਹਾ ਤਕਨੀਕੀ ਖਰਾਬੀ ਨੂੰ ਦੱਸਿਆ ਜਾ ਰਿਹਾ ਹੈ। ਹਾਦਸੇ ਵਿਚ ਇਕ ਬੱਚੀ ਬਚ ਗਈ ਹੈ, ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਸਿਵਲ ਏਅਰਕ੍ਰਾਫਟ ਸੂਡਾਨ ਦੇ ਪੋਰਟ ਸੂਡਾਨ ਏਅਰਪੋਰਟ ਤੋਂ ਉਡਾਣ ਭਰ ਰਿਹਾ ਸੀ। ਅਚਾਨਕ ਉਸ ਵਿਚ ਤਕਨੀਕੀ ਖਰਾਬੀ ਆ ਗਈ ਤੇ ਪਲੇਟ ਟੇਕਆਫ ਕਰਦੇ ਸਮੇਂ ਹੀ ਕ੍ਰੈਸ਼ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪਲੇਨ ਵਿਚ ਸਵਾਰ 9 ਲੋਕਾਂ ਦੀ ਮੌਕੇ ਹੀ ਮੌਤ ਹੋ ਗਈ ਜਿਸ ਵਿਚ ਫੌਜ ਦੇ 4 ਜਵਾਨ ਵੀ ਸ਼ਾਮਲ ਸਨ।
ਦੱਸ ਦੇਈਏ ਕਿ ਸੂਡਾਨ ਪਿਛਲੇ ਲਗਭਗ 100 ਦਿਨਾਂ ਤੋਂ ਗ੍ਰਹਿ ਯੁੱਧ ਦੀ ਅੱਗ ਵਿਚ ਝੁਲਸ ਰਿਹਾ ਹੈ। ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਵਿਰੋਧੀ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰਐਸਐਫ) ਵਿਚਕਾਰ 15 ਅਪ੍ਰੈਲ ਤੋਂ ਜੰਗ ਜਾਰੀ ਹੈ। ਇਸ ਯੁੱਧ ਦੇ ਵਿਚਕਾਰ, ਪੋਰਟ ਸੂਡਾਨ ਹਵਾਈ ਅੱਡੇ ਦੀ ਵਰਤੋਂ ਡਿਪਲੋਮੈਟਿਕ ਮਿਸ਼ਨਾਂ, ਪ੍ਰਵਾਸੀਆਂ ਅਤੇ ਦੇਸ਼ ਤੋਂ ਭੱਜ ਰਹੇ ਲੋਕਾਂ ਨੂੰ ਕੱਢਣ ਲਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅਗਲੇ 5 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਸੂਡਾਨ ਵਿਚ ਜਾਰੀ ਸਿਵਲ ਵਾਰ ਨੇ 23 ਜੁਲਾਈ ਨੂੰ ਆਪਣੇ 100 ਦਿਨ ਪੂਰੇ ਕਰ ਲਏ ਹਨ। ਅਫਰੀਕੀ ਦੇਸ਼ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਲੜਾਈ ਵਿਚ ਹੁਣ ਤੱਕ 1136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਖੇਤਰ ਦੌਰਾਨ ਕੰਮ ਕਰ ਰਹੇ ਵੱਖ- ਵੱਖ ਸੰਗਠਨਾਂ ਦਾ ਦਾਅਵਾ ਹੈ ਕਿ ਮੌਤ ਦਾ ਅਸਲੀ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: