ਪੰਜਾਬ ਦੇ ਪਟਿਆਲਾ ਦੇ ਸਰਹਿੰਦ ਰੋਡ ‘ਤੇ ਸਥਿਤ ਅਨਾਜ ਮੰਡੀ ਵਿੱਚ ਇਮਾਰਤ ਦਾ ਲੈਂਟਰ ਤੋੜਦੇ ਸਮੇਂ ਪਿੱਲਰ ਡਿੱਗ ਗਿਆ। ਪਿੱਲਰ ਹੇਠਾਂ ਦੱਬਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ। ਜਦਕਿ 2 ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੱਥੇ ਦੂਜੇ ਮਜਦੂਰ ਦੀ ਵੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰਿਆ, ਜਿਸ ਤੋਂ ਬਾਅਦ ਥਾਣਾ ਤ੍ਰਿਪੜੀ ਦੇ ASI ਜਤਿੰਦਰ ਅਤੇ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ।
ਮ੍ਰਿਤਕਾਂ ਦੀ ਪਛਾਣ 35 ਸਾਲਾ ਹਰਜੀਤ ਸਿੰਘ ਵਾਸੀ ਸਨੌਰਹੇੜੀ ਸਨੌਰ ਅਤੇ 34 ਸਾਲਾ ਹੈਪੀ ਵਜੋਂ ਹੋਈ ਹੈ। ਪੁਲਿਸ ਨੂੰ ਅਜੇ ਤੱਕ ਮ੍ਰਿਤਕ ਦੇ ਟਿਕਾਣੇ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਫ਼ੋਨ ਨੰਬਰ ਦੇ ਆਧਾਰ ‘ਤੇ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਕੇ ਬੁਲਾਇਆ ਹੈ, ਜਿਨ੍ਹਾਂ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖ਼ਮੀ ਹੋਏ ਤੀਜੇ ਮਜ਼ਦੂਰ 60 ਸਾਲਾ ਰਾਜਾ ਰਾਮ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁਕਤਸਰ ਪੁਲਿਸ-ਗੈਂਗ.ਸਟਰ ‘ਚ ਮੁਠਭੇੜ: ਹਥਿਆਰਾਂ ਸਣੇ 2 ਮੁਲਜ਼ਮਾਂ ਨੂੰ ਕੀਤਾ ਕਾਬੂ
ਜਾਣਕਾਰੀ ਅਨੁਸਾਰ ਉਕਤ ਇਮਾਰਤ ਇੱਕ ਪੁਰਾਣੇ ਢਾਬੇ ਦੀ ਹੈ, ਜਿਸ ਦੀ ਮੁਰੰਮਤ ਕੀਤੀ ਜਾਣੀ ਸੀ। ਮਾਲਕ ਨੇ ਇਮਾਰਤ ਦਾ ਠੇਕਾ ਠੇਕੇਦਾਰ ਨੂੰ ਦਿੱਤਾ ਸੀ। ਠੇਕੇਦਾਰ ਇੱਥੇ ਕਰੀਬ ਦਸ ਦਿਨਾਂ ਤੋਂ ਕੰਮ ਕਰ ਰਹੇ ਸਨ। ਸੋਮਵਾਰ ਸਵੇਰੇ ਲੇਬਰ ਵੀ ਇਸ ਨੂੰ ਤੋੜਨ ਲਈ ਪਹੁੰਚ ਗਏ ਸਨ। ਇਸ ਦੌਰਾਨ ਇੱਕ ਵੱਡਾ ਖੰਭਾ ਮਜ਼ਦੂਰਾਂ ‘ਤੇ ਡਿੱਗ ਪਿਆ। ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਮਦਦ ਕੀਤੀ ਅਤੇ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ।
ਵੀਡੀਓ ਲਈ ਕਲਿੱਕ ਕਰੋ -: