ਮੋਗਾ ਜ਼ਿਲ੍ਹੇ ਵਿੱਚ ਗੂੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਦੋ ਧੜਿਆਂ ਵਿੱਚ ਗਲਤਫਹਿਮੀ ਨੇ ਲੜਾਈ ਦਾ ਰੂਪ ਧਾਰ ਲਿਆ ਤੇ ਇੱਕ-ਦੂਜੇ ਨੂੰ ਖੂਬ ਕੁੱਟਿਆ। ਇਸ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਇਹ ਗੁੰਡਾਗਰਦੀ ਮੋਗਾ ਸਿਟੀ ਥਾਣਾ ਇੱਕ ਤੋਂ 100 ਮੀਟਰ ਦੂਰ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ 9 ਲੋਕ ਫੱਟੜ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਕਲ ਕਰਵਾਇਆ ਗਿਆ।
ਥਾਣਾ ਇੰਚਾਰਜ ਤੋਂ ਲੈ ਕੇ ਐਸਐਸਪੀ ਤੱਕ ਐਤਵਾਰ ਸਵੇਰੇ ਹੋਈ ਗੁੰਡਾਗਰਦੀ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਧੜੇ ਦੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੇ ਦੋਸਤਾਂ ਨਾਲ ਪਿੰਡ ਇੰਦਰਗੜ੍ਹ ਸਥਿਤ ਝਿੜੀ ਵਾਲੇ ਬਾਬਾ ਦੀ ਸਮਾਧ ‘ਤੇ ਮੱਥਾ ਟੇਕਣ ਗਿਆ ਸੀ।
ਸੁਖਪਾਲ ਅਨੁਸਾਰ ਪਰਮਿੰਦਰ ਸਿੰਘ ਅਤੇ ਵਰਿੰਦਰ ਸਿੰਘ ਵੀ ਉਸ ਦੇ ਨਾਲ ਸਨ। ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ ਤਾਂ ਰਸਤੇ ਵਿਚ ਉਸ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ। ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਅਤੇ 3 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਦੱਸਿਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ।
ਸੁਖਪਾਲ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਹਮਲਾਵਰਾਂ ਨੂੰ ਲੱਭਣ ਲੱਗਾ। ਇਸੇ ਵਿਚਾਲੇ ਜਦੋਂ ਜੋਗਿੰਦਰ ਸਿੰਘ ਚੌਂਕ ‘ਤੇ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ‘ਤੇ ਲੱਕੜ ਦੇ ਬਿੰਡੇ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ‘ਵਾਧੂ ਪੈਸਾ ਹੋਣ ਨਾਲ ਹੰਕਾਰ…’ ਭਾਰਤੀ ਖਿਡਾਰੀਆਂ ‘ਤੇ ਭੜਕੇ ਕਪਿਲ ਦੇਵ, ਸੁਣਾਈਆਂ ਖਰੀਆਂ-ਖਰੀਆਂ
ਵਾਪਸ ਪਰਤਦੇ ਸਮੇਂ ਰਸਤੇ ਵਿੱਚ ਉਸਦਾ ਇੱਕ ਮੋਟਰਸਾਈਕਲ ਪੰਕਚਰ ਹੋ ਗਿਆ। ਇਸ ਦੌਰਾਨ ਉੱਥੋਂ ਲੰਘ ਰਹੇ ਨੌਜਵਾਨਾਂ ਨੇ ਉਸ ਨੂੰ ਗਾਲ੍ਹਾਂ ਕੱਢਿਆਂ, ਜਿਸ ਦਾ ਵਿਰੋਧ ਕਰਨ ‘ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਇਸ ਮਗਰੋਂ ਦੋਵੇਂ ਧਿਰਾਂ ਦੇ ਲੋਕ ਇਕੱਠੇ ਹੋ ਗਏ। ਫਿਰ ਸਾਰਿਆਂ ਵਿੱਚ ਖੂਬ ਮਾਰਕੁੱਟ ਹੋਈ।4
ਵੀਡੀਓ ਲਈ ਕਲਿੱਕ ਕਰੋ -: