ਮਲੇਸ਼ੀਆ ਦੇ ਉੱਤਰੀ ਦੀਪ ਸੂਬੇ ਪੇਨਾਂਗ ਤੋਂ ਸਿੰਗਾਪੁਰ ਜਲਡਮਰੂਮੱਧ ਤੋਂ ਲੰਘਦੇ ਸਮੇਂ ਇਕ ਜਹਾਜ਼ ਤੋਂ ਡਿੱਗ ਕੇ ਲਾਪਤਾ ਹੋਈ ਭਾਰਤੀ ਮਹਿਲਾ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਉਸ ਦੇ ਪੁੱਤਰ ਨੇ ਇੰਸਟਾਗ੍ਰਾਮ ‘ਤੇ ਦਿੱਤੀ। ਮਹਿਲਾ ਦੇ ਬੇਟੇ ਵਿਵੇਕ ਸਾਹਨੀ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਦੁਖਦ ਖਬਰ ਹੈ ਕਿ ਮੇਰੀ ਮਾਂ ਦਾ ਦੇਹਾਂਤ ਹੋ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਸਾਨੂੰ ਇਕੱਲਾ ਛੱਡ ਦਿਓ, ਅਸੀਂ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਮਨਾ ਰਹੇ ਹਾਂ।
ਉਨ੍ਹਾਂ ਲਿਖਿਆ ਕਿ ਸਾਡੀ ਮਦਦ ਕਰਨ ਲਈ ਵਿਦੇਸ਼ ਮੰਤਰਾਲੇ, ਮੰਤਰੀ ਐੱਸ ਜੈਸ਼ੰਕਰ ਤੇ ਇਥੇ ਭਾਰਤੀ ਉੱਚ ਕਮਿਸ਼ਨ ਦਾ ਧੰਨਵਾਦ। ਵਿਵੇਕ ਨੇ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਇਸ ਦਿਨ ਉਨ੍ਹਾਂ ਦਾ ਜਨਮਦਿਨ ਵੀ ਹੈ।
ਮਲੇਸ਼ੀਆ-ਸਿੰਗਾਪੁਰ ਘੁੰਮਣ ਗਏ ਇੰਦੌਰ ਦੀ ਇਕ 64 ਸਾਲਾ ਮਹਿਲਾ ਅਚਾਨਕ ਕਰੂਜ਼ ਤੋਂ ਲਾਪਤਾ ਹੋ ਗਈ ਸੀ। ਉਨ੍ਹਾ ਦੇ ਕਰੂਜ਼ ਤੋਂ ਸਮੁੰਦਰ ਵਿਚ ਡਿਗਣ ਦੀ ਸ਼ੰਕਾ ਪ੍ਰਗਟਾਈ ਸੀ। ਮਹਿਲਾ ਦੇ ਬੇਟੇ ਨੇ ਟਵੀਟ ਕਰਕੇ ਪੀਐੱਮਓ ਤੋਂ ਮਦਦ ਮੰਗੀ ਸੀ। ਬੇਟਾ ਆਸਟ੍ਰੇਲੀਆ ਵਿਚ ਰਹਿੰਦਾ ਹੈ। ਸਾਂਸਦ ਸ਼ੰਕਰ ਲਾਲਵਾਨੀ ਨੇ ਵਿਦੇਸ਼ ਮੰਤਰਾਲੇ ਤੋਂ ਇਸ ਘਟਨਾ ਨੂੰ ਜਾਣੂ ਕਰਾ ਕੇ ਪੀੜਤ ਪਰਿਵਾਰ ਨੂੰ ਮਦਦ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : ਅਬੋਹਰ ਦੇ ਹਸਪਤਾਲ ‘ਚ ਜੇਬ ਕਤਰਿਆਂ ਦਾ ਆ.ਤੰਕ, 14,000 ਦੀ ਨਕਦੀ ਤੇ ਅਸਲਾ ਲਾਇਸੈਂਸ ਕੀਤਾ ਚੋਰੀ
ਇੰਦੌਰ ਵਿਚ ਰਹਿਣ ਵਾਲੀ ਮਹਿਲਾ ਰੀਤਾ ਸਾਹਨੀ ਆਪਣੇ ਪਤੀ ਜਾਕੇਸ਼ ਸਾਹਨੀ ਪੇਗਾਂਗ ਤੋਂ ਸਿੰਗਾਪੁਰ ਸਮੁੰਦਰ ਦੇ ਰਸਤੇ ਸਪੈਕਟ੍ਰਮ ਆਫਦ ਸੀਜ ਨਾਂ ਦੇ ਕਰੂਜ਼ ਤੋਂ ਪਰਤ ਰਹੇ ਸਨ। ਜਾਕੇਸ਼ ਨੇ ਕਰੂਜ਼ ‘ਤੇ ਹੀ ਆਪਣੀ ਪਤਨੀ ਦਾ ਜਨਮ ਦਿਨ ਮਨਾਇਆ ਸੀ। ਇਸ ਦੇ ਬਾਅਦ ਉਹ ਕਮਰੇ ਵਿਚ ਸੌਣ ਚਲੇ ਗਏ ਪਰ ਜਾਕੇਸ਼ ਜਦੋਂ ਸੌਂ ਕੇ ਉਠੇ ਤਾਂ ਉਨ੍ਹਾਂ ਨੂੰ ਪਤਨੀ ਨਜ਼ਰ ਨਹੀਂ ਆਈ। ਉਨ੍ਹਾਂ ਨੇ ਪਤਨੀ ਨੂੰ ਕਰੂਜ਼ ‘ਤੇ ਲੱਭਿਆ ਪਰ ਕੁਝ ਪਤਾ ਨਹੀਂ ਲੱਗਾ। ਕਰੂਜ਼ ਸਟਾਫ ਨੇ ਵੀ ਰੀਤਾ ਨੂੰ ਲੱਭਿਆ ਪਰ ਕੁਝ ਪਤਾ ਨਹੀਂ ਲੱਗਾ। ਇਸ ਦਰਮਿਆਨ ਪਤਾ ਲੱਗਾ ਕਿ ਰਾਤ ਨੂੰ ਕਰੂਜ਼ ਤੋਂ ਸਮੁੰਦਰ ਵਿਚ ਕੁਝ ਡਿੱਗਿਆ ਸੀ ਪਰ ਕਿਸੇ ਨੇ ਰੀਤਾ ਦੇ ਡਿਗਣ ਦੀ ਪੁਸ਼ਟੀ ਨਹੀਂ ਕੀਤੀ, ਨਾ ਹੀ ਫੁਟੇਜ ਦਿਖਾਏ ਗਏ।
ਵੀਡੀਓ ਲਈ ਕਲਿੱਕ ਕਰੋ -: