ਨਵਾਂਸ਼ਹਿਰ ਦੇ ਪਿੰਡ ਝਿੰਗੜਾ ਵਿਚ ਡੇਢ ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਅਨਵਰ ਭਾਟੀਆ ਵਜੋਂ ਹੋਈ ਹੈ। ਦਾਦਾ ਨੇ ਦੱਸਿਆ ਕਿ ਉਹ ਲਗਭਗ 15 ਮਿੰਟ ਪਹਿਲਾਂ ਮੇਰੇ ਕੋਲ ਖੇਡ ਰਿਹਾ ਸੀ ਤੇ ਉਸ ਦੇ ਬਾਅਦ ਉਸ ਦੀ ਮਾਂ ਨੇ ਉਸ ਨੂੰ ਚਾਹ ਪੀਣ ਲਈ ਆਵਾਜ਼ ਲਗਾਈ ਤਾਂ ਉਥੇ ਮਾਂ ਕੋਲ ਚਲਾ ਗਿਆ ਪਰ ਉਸ ਦੌਰਾਨ ਬੱਚੇ ਦੇ ਪਿਤਾ ਦੇ ਨਾਲ ਮਾਂ ਦੀ ਵਿਦੇਸ਼ ਵਿਚ ਫੋਨ ‘ਤੇ ਗੱਲ ਚੱਲ ਰਹੀ ਸੀ।
ਜਿਸ ਵਿਚ ਬੱਚੇ ਨੇ ਪਿਤਾ ਦੇ ਨਾਲ ਵੀ ਗੱਲਬਾਤ ਕੀਤੀ ਤੇ ਖਿਡੌਣਾ ਕਾਰ ਮੰਗਣ ਦੀ ਗੱਲ ਕਹੀ। ਦਾਦਾ ਨੇ ਦੱਸਿਆ ਕਿ ਅਨਵਰ ਭਾਟੀਆ ਖਿਡੌਣਾ ਕਾਰ ਨਾਲ ਖੇਡਦਾ-ਖੇਡਦਾ ਮਾਂਕੋਲ ਕਦੋਂ ਪਾਣੀ ਵਾਲੀ ਬਾਲਟੀ ਕੋਲ ਪਹੁੰਚ ਗਿਆ ਪਤਾ ਹੀ ਨਹੀਂ ਲੱਗਾ। ਖਿਡੌਣਾ ਕਾਰ ਪਾਣੀ ਦੀ ਬਾਲਟੀ ਵਿਚ ਡਿੱਗ ਗਈ, ਖਿਡੌਣਾ ਕਾਰ ਨੂੰ ਬਾਹਰ ਕੱਢਦਿਾਂ ਸਮੇਂ ਬਾਲਟੀ ਵਿਚ ਥੋੜ੍ਹੇ ਜਿਹੇ ਪਾਣੀ ਵਿਚ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ : ਤਰਨਤਾਰਨ : ASI ਪਿਤਾ ਦੀ ਸਰਵਿਸ ਰਿਵਾਲਵਰ ‘ਚੋਂ ਅਚਾਨਕ ਚੱਲੀ ਗੋਲੀ, ਜਵਾਨ ਪੁੱਤ ਦੀ ਹੋਈ ਮੌ.ਤ
ਜਦੋਂ ਫੋਨ ਬੰਦ ਹੋਇਆ ਤਾਂ ਮਾਂ ਨੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਬੱਚਾ ਪਾਣੀ ਦੀ ਬਾਲਟੀ ਵਿਚ ਸਿਰ ਦੇ ਭਾਰ ਡਿੱਗਿਆ ਹੋਇਆ ਹੈ। ਜਦੋਂ ਤੱਕ ਉਸ ਨੂੰ ਸਿੱਧਾ ਕੀਤਾ ਉਸ ਦੀ ਮੌਤ ਹੋ ਚੁੱਕੀ ਸੀ। ਬਾਲਟੀ ਵਿਚ ਸਿਰਫ ਡੇਢ 2 ਲੀਟਰ ਪਾਣੀ ਸੀ ਜੋ ਬੱਚੇ ਦੇ ਮੂੰਹ ਵਿਚ ਚਲਾ ਗਿਆ ਤੇ ਉਹ ਸਿੱਧਾ ਨਹੀਂ ਹੋ ਸਕਿਆ। ਦਾਦੀ ਘਰ ਵਿਚ ਮੌਜੂਦ ਨਹੀਂ ਸੀ। ਦਾਦਾ ਨਾਲ ਵਾਲੇ ਕਮਰੇ ਵਿਚ ਮੌਜੂਦ ਸੀ। ਉੁਨ੍ਹਾਂ ਨੂੰ ਵੀ ਬੱਚੇ ਦੇ ਪਾਣੀ ਵਿਚ ਡਿਗਣ ਦਾ ਪਤਾ ਨਹੀਂ ਲੱਗਾ।
ਵੀਡੀਓ ਲਈ ਕਲਿੱਕ ਕਰੋ -: