ਸਾਊਦੀ ਅਰਬ ਵਿਚ ਇਨ੍ਹੀਂ ਦਿਨੀਂ 110 ਸਾਲ ਦੀ ਉਮਰ ਵਾਲੀ ਬਜ਼ੁਰਗ ਸਟੂਡੈਂਟ ਦੀ ਚਰਚਾ ਹੈ।ਇਸ ਮਹਿਲਾ ਦਾ ਨਾਂ ਨਵਾਦ ਅਲ ਕਹਤਾਨੀ ਹੈ। ਨਵਾਦ ਸਾਊਦੀ ਸਰਕਾਰ ਦੇ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਦਾ ਹਿੱਸਾ ਹੈ।ਇਸ ਤਹਿਤ ਕਿਸੇ ਵੀ ਉਮਰ ਦੇ ਲੋਕ ਸਰਕਾਰੀ ਸਕੂਲ ਜਾ ਕੇ ਬੇਸਿਕ ਐਜੂਕੇਸ਼ਨ ਹਾਸਲ ਕਰ ਸਕਦੇ ਹਨ।
ਨਵਾਦ ਦੇ ਚਾਰ ਮੁੰਡੇ ਹਨ। ਸਭ ਤੋਂ ਵੱਡੇ ਬੇਟੇ ਦੀ ਉਮਰ 80 ਤੇ ਸਭ ਤੋਂ ਛੋਟੇ ਦੀ ਉਮਰ 50 ਸਾਲ ਹੈ। ਸਾਰੇ ਬੱਚਿਆਂ ਦੀ ਮਾਂ ਨੂੰ ਇਸ ਉਮਰ ਵਿਚ ਵੀ ਤਾਲੀਮ ਹਾਸਲ ਕਰਦੇ ਦੇਖ ਰਹੇ ਹਨ ਤੇ ਬੇਹੱਦ ਖੁਸ਼ ਹੈ। ਤੀਜੇ ਨੰਬਰ ਦਾ ਮੁੰਡਾ ਉਨ੍ਹਾਂ ਨੂੰ ਸਕੂਲ ਛੱਡਣ ਜਾਂਦਾ ਹੈ ਤੇ ਛੁੱਟੀ ਹੋਣ ਤੱਕ ਸਕੂਲ ਦੇ ਬਾਹਰ ਬੈਠਾ ਰਹਿੰਦਾ ਹੈ ਤਾਂ ਕਿ ਮਾਂ ਨੂੰ ਬਿਨਾਂ ਕਿਸੇ ਤਕਲੀਫ ਦੇ ਘਰ ਤੱਕ ਛੱਡ ਸਕੇ। ਸਾਊਦੀ ਸਰਕਾਰ ਨੇ ਦੇਸ਼ ਵਿਚ ਅਲ ਰਹਵਾ ਸੈਂਟਰ ਖੋਲ੍ਹੇ ਹਨ। ਦਰਅਸਲ ਇਹ ਇਕ ਬੇਸਿਕ ਐਜੂਕੇਸ਼ਨ ਚੇਨ ਹੈ ਜਿਸ ਨੂੰ ਖਾਸ ਤੌਰ ‘ਤੇ ਦੇਸ਼ ਦੇ ਪੱਛੜੇ ਹਿੱਸੇ ਦੱਖਣ-ਪੱਛਮ ਲਈ ਡਿਜ਼ਾਈਨ ਕੀਤਾ ਗਿਆ ਹੈ। ਹਾਲਾਂਕਿ ਕੁਝ ਹੋਰ ਹਿੱਸਿਆਂ ਵਿਚ ਇਹ ਐਜੂਕੇਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।
ਨਵਾਦ ਦੀ ਗੱਲ ਕਰੀਏ ਤਾਂ ਉਹ ਸਾਊਦੀ ਦੇ ਉਮਵਾਹ ਇਲਾਕੇ ਵਿਚ ਰਹਿੰਦੀ ਹੈ। ਬਜ਼ੁਰਗ ਮਹਿਲਾ ਦਾ ਮੰਨਣਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹੈ। ਉਹ ਕਹਿੰਦੀ ਹੈ ਜਿਥੋਂ ਤੱਕ ਮੇਰੇ ਤਾਲੀਮ ਹਾਸਲ ਕਰਨ ਦਾ ਸਵਾਲ ਹੈ ਤਾਂ ਬੱਸ ਇੰਨਾ ਸੱਚ ਹੈ ਕਿ ਦੇਰ ਆਯਦ, ਦਰੁਸਤ ਆਇਦ। ਸਾਊਦੀ ਸਰਕਾਰ ਦੇਸ਼ ਵਿਚ ਇਲਿਟਰੇਸੀ ਯਾਨੀ ਅਨਪੜ੍ਹਤਾ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ। ਨਵਾਦ ਐਜੂਕੇਸ਼ਨ ਹਾਸਲ ਕਰਨ ਲਈ ਕਿੰਨੀ ਉਤਸੁਕ ਹੈ, ਇਸ ਦਾ ਅੰਦਾਜ਼ਾ ਸਿਰਫ ਇਕ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਜਿਸ ਦਿਨ ਤੋਂ ਉਨ੍ਹਾਂ ਨੇ ਸਕੂਲ ਜੁਆਇਨ ਕੀਤਾ ਹੈ, ਉਸ ਦਿਨ ਤੋਂ ਹੁਣ ਤੱਕ ਇਕ ਵੀ ਦਿਨ ਗੈਰ-ਹਾਜ਼ਰ ਨਹੀਂ ਰਹੀ।
ਨਵਾਦ ਕਹਿੰਦੀ ਹੈ ਕਿ ਮੈਂ ਆਪਣੇ ਸਬਕ ਬਹੁਤ ਸਬਰ ਤੇ ਧਿਆਨ ਨਾਲ ਪੜ੍ਹਦੀ ਹਾਂ। ਮੈਨੂੰ ਇਸ ਵਿਚ ਬਹੁਤ ਮਜ਼ਾ ਆ ਰਿਹਾ ਹੈ। ਸਕੂਲ ਨਾਲ ਮੈਨੂੰ ਹੋਮਵਰਕ ਵੀ ਮਿਲਦਾ ਹੈ ਤੇ ਅਗਲੇ ਦਿਨ ਮੈਂ ਇਸ ਨੂੰ ਪੂਰਾ ਕਰਕੇ ਲਿਆਉਂਦੀ ਹਾਂ। ਮੇਰੇ ਟੀਚਰ ਇਸ ਨੂੰ ਚੈੱਕ ਵੀ ਕਰਦੇ ਹਨ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ 2030 ਤੱਕ ਦੇਸ਼ ਦੇ ਡਿਵੈਲਪਡ ਕੰਟਰੀ ਬਣਾਉਣ ਲਈ ਕੀ ਸੈਕਟਰ ਵਿਚ ਪ੍ਰੋਗਰਾਮ ਚਲਾ ਰਹੇ ਹਨ। ਐਜੂਕੇਸ਼ਨ ਵੀ ਇਸ ਵਿਚ ਸ਼ਾਮਲ ਹੈ। ਨਵਾਦ ਇਸ ਲਈ ਕਰਾਊਨ ਪ੍ਰਿੰਸ ਦੀ ਸ਼ੁਕਰਗੁਜ਼ਾਰ ਹੈ।
ਲਗਭਗ 100 ਸਾਲ ਬਾਅਦ ਸਕੂਲ ਪਰਤਣ ਵਾਲੀ ਨਵਾਦ ਕਹਿੰਦੀ ਹੈ ਉਮਰ ਦੇ ਇਸ ਮੁਕਾਮ ‘ਤੇ ਸਕੂਲ ਪਰਤਣਾ ਬੇਹੱਦ ਮੁਸ਼ਕਲ ਕੰਮ ਹੈ। ਮੈਂ ਪਹਿਲੀ ਵਾਰ ਜਦੋਂ ਇਸ ਐਜੂਕੇਸ਼ਨ ਪ੍ਰੋਗਰਾਮ ਬਾਰੇ ਸੁਣਿਆ ਤਾਂ ਬਹੁਤ ਚੰਗਾ ਲੱਗਾ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੀ ਪੜ੍ਹਾਈ ਕਈ ਸਾਲ ਪਹਿਲਾਂ ਹੀ ਸ਼ੁਰੂ ਕਰ ਦੇਣੀ ਸੀ। ਅੱਜ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਮੈਂ ਕਈ ਸਾਲ ਬਿਨਾਂ ਐਜੂਕੇਸ਼ਨ ਦੇ ਗੁਆ ਦਿੱਤੇ। ਹੁਣ ਨਾ ਸਿਰਫ ਮੇਰੀ ਜ਼ਿੰਦਗੀ ਬਦਲੇਗੀ ਸਗੋਂ ਮੈਂ ਦੂਜਿਆਂ ਦਾ ਜੀਵਨ ਵੀ ਸੰਵਾਰ ਸਕਦੀ ਹਾਂ।
ਇਹ ਵੀ ਪੜ੍ਹੋ : ਬੱਚੇ ਦੀ ਬਾਲਟੀ ‘ਚ ਡੁੱਬਣ ਨਾਲ ਹੋਈ ਮੌ.ਤ, ਵਿਦੇਸ਼ ਰਹਿ ਰਹੇ ਪਤੀ ਨਾਲ ਫੋਨ ‘ਤੇ ਗੱਲ ਕਰ ਰਹੀ ਸੀ ਮਾਂ
ਨਵਾਦ ਦੇ ਬੱਚੇ ਆਪਣੀ ਮਾਂ ਦੇ ਫਿਰ ਤੋਂ ਸਕੂਲ ਜਾਣ ‘ਤੇ ਬੇਹੱਦ ਖੁਸ਼ ਹਨ ਤੇ ਉਨ੍ਹਾਂ ਸਮਰਥਨ ਕਰਦੇ ਹਨ। ਇਕ ਬੇਟਾ ਕਹਿੰਦਾ ਹੈ-ਇਹ ਸਭ ਅੱਲ੍ਹਾ ਦੀ ਮਰਜ਼ੀ ਨਾਲ ਹੋ ਰਿਹਾ ਹੈ। ਮੈਂ ਰੋਜ਼ ਮਾਂ ਨੂੰ ਸਕੂਲ ਲੈ ਕੇ ਜਾਂਦਾ ਹਾਂ ਤੇ ਜਦੋਂ ਤੱਕ ਸਕੂਲ ਦੀ ਛੁੱਟੀ ਨਹੀਂ ਹੋ ਜਾਂਦੀ ਉਦੋਂ ਤੱਕ ਬਾਹਰ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰਦਾ ਹਾਂ।ਸਕੂਲ ਵਿਚ ਕੋ-ਐਜੂਕੇਸ਼ਨ ਦਾ ਇੰਤਜ਼ਾਮ ਨਹੀਂ ਹੈ ਤੇ ਲੜਕੀਆਂ ਲਈ ਇਸ ਇਲਾਕੇ ਵਿਚ ਸਿਰਫ ਇਕ ਸਕੂਲ ਹੈ। ਲਿਹਾਜ਼ਾ ਇਥੇ ਟੀਚਰਸ ‘ਤੇ ਕਾਫੀ ਦਬਾਅ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: