ਡੈਨਮਾਰਕ ਦੇ ਟੋਰਬਾਰਨ ਪੇਡਰਸਨ ਨੇ ਇਕ ਅਜਿਹੀ ਉਪਲਬਧੀ ਹਾਸਲ ਕੀਤੀ ਹੈ ਜਿਸ ਦਾ ਜ਼ਿਆਦਾਤਰ ਲੋਕ ਸਿਰਫ ਸੁਪਨਾ ਦੇਖਦੇ ਹਨ। ਉਹ ਦੁਨੀਆ ਦੇ ਸਾਰੇ 195 ਦੇਸ਼ਾਂ ਦੀ ਯਾਤਰਾ ਕਰਨ ਵਿਚ ਕਾਮਯਾਬ ਰਹੇ ਤੇ ਬਿਨਾਂ ਇਕ ਵੀ ਉਡਾਣ ਲਏ। ਟੋਰਬਾਰਨ ਨੇ 2013 ਵਿਚ ਆਪਣੀ ਯਾਤਰਾ ਸ਼ੁਰੂ ਕੀਤੀ। ਉਹ ਨਵਾਂ ਰਿਕਾਰਡ ਬਣਾਉਣਾ ਚਾਹੁੰਦੇ ਸਨ। ਇਸ ਲਈ ਜ਼ਰੂਰੀ ਸਾਮਾਨ ਜਿਵੇਂ ਸ਼ਰਟ, ਜੈਕੇਟ, ਜੁੱਤੇ ਤੇ ਫਸਟ ਏਡ ਕਿਟ ਲੈ ਕੇ ਘਰ ਤੋਂ ਨਿਕਲ ਗਏ। ਹਾਲਾਂਕਿ ਕਿਸਮਤ ਵਿਚ ਉਨ੍ਹਾਂ ਦੇ ਕੁਝ ਹੋਰ ਹੀ ਲਿਖਿਆ ਸੀ। ਬਿਨਾਂ ਰੁਕੇ ਬਿਨਾਂ ਥੱਕੇ ਚੱਲਦੇ ਰਹੇ ਤੇ ਸਫਲ ਯਾਤਰਾ ਦੇ ਬਾਅਦ ਜਦੋਂ ਡੈਨਮਾਰਕ ਵਿਚ ਇਕ ਕਿਸ਼ਤੀ ਤੋਂ ਉਤਰੇ ਤਾਂ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ।
ਪੇਡਰਸਨ ਨੇ ਕੁੱਲ 4.18 ਲੱਖ ਕਿਲੋਮੀਟਰ ਦਾ ਸਫਰ ਕੀਤਾ। ਇਸ ਦੌਰਾਨ ਉਸਨੇ ਕਾਰਾਂ, ਬੱਸਾਂ, ਟੈਕਸੀਆਂ, ਕਿਸ਼ਤੀਆਂ, ਸ਼ਿਪਿੰਗ ਕੰਟੇਨਰਾਂ ਅਤੇ ਰੇਲ ਗੱਡੀਆਂ ਰਾਹੀਂ ਸਫ਼ਰ ਕੀਤਾ। ਹਜ਼ਾਰਾਂ ਕਿਲੋਮੀਟਰ ਪੈਦਲ ਵੀ ਚੱਲੇ। ਕਈ ਵਾਰ ਉਨ੍ਹਾਂ ਨੂੰ ਮੌਤ ਦਾ ਸਾਹਮਣਾ ਵੀ ਹੋਇਆ। ਵੀਜ਼ਾ ਫਸਿਆ ਤੇ ਲੱਗਿਆ ਕਿ ਹੁਣ ਜੇਲ੍ਹ ਵਿਚ ਸੁੱਟ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਪੇਡਰਸਨ ਦ੍ਰਿੜ੍ਹ ਰਹੇ ਤੇ ਅਸੰਭਵ ਲੱਗਣ ਵਾਲੇ ਕੰਮ ਨੂੰ ਪੂਰਾ ਕੀਤਾ। ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ ਇਸ ਸ਼ਖਸ ਨੂੰ ਇਹ ਇੱਛਾ ਉਦੋਂ ਹੋਈ ਜਦੋਂ ਉਹ ਇਕ ਸੈਲਾਨੀ ਬਾਰੇ ਪੜ੍ਹ ਰਹੇ ਸਨ। ਇਹ ਸੋਚ ਕੇ ਅਕਤੂਬਰ 2013 ਵਿਚ ਡੈਨਮਾਰਕ ਤੋਂ ਜਰਮਨੀ ਤੱਕ ਜਾਣ ਵਾਲੀ ਟ੍ਰੇਨ ਫੜ ਲਈ।
ਪੇਡਰਸਨ ਨੇ ਰੋਜ਼ਾਨਾ ਸਿਰਫ 20 ਡਾਲਰ ਯਾਨੀ ਲਗਭਗ 1600 ਰੁਪਏ ਖਰਚ ਕੀਤੇ। ਜਿਥੇ ਵੀ ਗਏ ਜ਼ਿਆਦਾਤਰ ਜਗ੍ਹਾ ਸਟੂਡੈਂਟ ਹੋਸਟਲ ਵਿਚ ਕਮਰਾ ਲਿਆ। ਕਈ ਥਾਵਾਂ ‘ਤੇ ਲੋਕਾਂ ਨੇ ਉਨ੍ਹਾਂ ਨੂੰ ਖੁਦ ਲਿਫਟ ਦਿੱਤੀ। ਪੇਡਰਸਨ ਨੇਹਰ ਦੇਸ਼ ਵਿਚ ਘੱਟ ਤੋਂ ਘੱਟ 24 ਘੰਟੇ ਬਿਤਾਏ। ਉਨ੍ਹਾਂ ਦੱਸਿਆ ਕਿ ਯੂਰਪ ਵਿਚ ਯਾਤਰਾ ਕਰਨਾ ਬੇਹੱਦ ਆਸਾਨ ਸੀ। ਪਹਿਲੀ ਚੁਣੌਤੀ ਉਨ੍ਹਾਂ ਨੂੰ ਦਸੰਬਰ 2013 ਵਿਚ ਝੇਲਣੀ ਪਈ ਜਦੋਂ ਉਹ ਨਾਰਵੇ ਤੋਂ ਫਰੀ ਆਈਲੈਂਡ ਤੱਕ ਸਮੁੰਦਰ ਤੋਂ ਜਾਣਾ ਚਾਹੁੰਦੇ ਸਨ ਪਰ ਕਿਸ਼ਤੀ ਨਹੀਂ ਮਿਲੀ। ਤਿੰਨ ਦਿਨ ਤੱਕ ਉਥੇ ਫਸੇ ਰਹੇ, ਇਥੋਂ ਤੱਕ ਕਿ ਸ਼ਿਪਿੰਗ ਕੰਪਨੀ ਦੇ ਜਹਾਜ਼ ‘ਤੇ ਵੀ ਚੜ੍ਹਨ ਦੀ ਇਜਾਜ਼ਤ ਨਹੀਂ ਮਿਲੀ। ਇਸ ਦੇ ਬਾਵਜੂਦ ਉਹ ਥੱਕੇ ਨਹੀਂ ਅਤੇ ਆਪਣੀ ਯਾਤਰਾ ਜਾਰੀ ਰੱਖੀ। ਪੇਡਰਸਨ ਨੇਕਿਹਾ ਕਿ ਉਸ ਸਮੇਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੁਸ਼ਕਲ ਲੱਗਦੀਆਂ ਸਨ ਪਰ ਹੁਣ ਇਹ ਬੱਚਿਆਂ ਦੇ ਖੇਡ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ : ਵਕੀਲਾਂ ਤੋਂ ਇਮਰਾਨ ਦੀ ਅਪੀਲ-‘ਕੀੜੇ-ਮਕੌੜਿਆਂ ਨਾਲ ਭਰੀ ਹੈ ਜੇਲ੍ਹ ਦੀ ਕੋਠੜੀ, ਮੈਨੂੰ ਬਾਹਰ ਕੱਢੋ’
ਮਈ2014 ਵਿਚ ਭਿਆਨਕ ਤੂਫਾਨ ਦੌਰਾਨ ਖਤਰਨਾਕ ਹਾਲਾਤਾਂ ਤੇ ਭਿਆਨਕ ਹਿੰਮਖੰਡਾਂ ਤੋਂ ਲੰਘਦੇ ਹੋਏ ਪੇਡਰਸਨ ਨੇ ਆਈਸਲੈਂਡ ਤੋਂ ਕਿਸ਼ਤੀ ਦੀ ਸਵਾਰੀ ਕੀਤੀ ਪਰ ਜਦੋ ਕਿਸ਼ਤੀ ਕੈਨੇਡਾ ਵੱਲ ਵਧੀ ਤਾਂ ਪੇਡਰਸਨ ਗਏ। ਉਨ੍ਹਾਂ ਨੂੰ ਲੱਗਾ ਕਿ ਹੁਣ ਤਾਂ ਡੁੱਬ ਹੀ ਜਾਣਾ ਹੈ ਕਿਉਂਕਿ ਤੂਫਾਨ ਬਹੁਤ ਵੱਡਾ ਸੀ। ਮੁਸ਼ਕਲ ਉਦੋਂ ਹੋਈ ਜਦੋਂ 2015 ਵਿਚ ਘਾਣਾ ਦੇ ਇਕ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਰੇਬ੍ਰਲ ਮਲੇਰੀਆ ਹੋ ਗਿਆ ਹੈ। ਇਸ ਦੇ ਬਾਵਜੂਦ ਉਹ ਡਰੇ ਨਹੀਂ। 2016 ਵਿਚ ਅਫਰੀਕੀ ਜੰਗਲ ਵਿਚ ਯਾਤਰਾ ਦੌਰਾਨ ਉਨ੍ਹਾਂ ਦਾ ਮੌਤ ਨਾਲ ਸਾਹਮਣਾ ਹੋਇਆ। ਸ਼ਰਾਬ ਦੇ ਨਸ਼ੇ ਵਿਚ ਨੱਚ ਰਹੇ ਲੋਕਾਂ ਨੇ ਉਨ੍ਹਾਂ ‘ਤੇ ਬੰਦੂਕ ਤਾਣ ਦਿੱਤੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਬਿਨਾਂ ਕਿਸੇ ਨੁਕਸਾਨ ਦੇ ਜਾਣ ਦਿੱਤਾ। ਕਈ ਵਾਰ ਵੀਜ਼ੇ ਵੀ ਅਸਵੀਕਾਰ ਕਰ ਦਿੱਤੇ ਗਏ।
ਵੀਡੀਓ ਲਈ ਕਲਿੱਕ ਕਰੋ -: