ਸਾਡੇ ਵਿਚੋਂ ਜ਼ਿਆਦਾਤਰ ਲੋਕ ਪੁਰਾਣੀਆਂ ਅਖਬਾਰਾਂ ਨੂੰ ਕੁਝ ਸਮੇਂ ਬਾਅਦ ਰੱਦੀ ਵਿਚ ਵੇਚ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ ਪੁਰਾਣੀਆਂ ਅਖਬਾਰਾਂ ਦਾ ਇਸਤੇਮਾਲ ਕਰਕੇ ਵੱਖ-ਵੱਖ ਤਰੀਕਿਆਂ ਨਾਲ ਹੋਮ ਡੈਕੋਰੇਸ਼ਨ ਕੀਤੀ ਜਾ ਸਕਦੀ ਹੈ ਤੇ ਗਾਰਡਨਿੰਗ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਹੈ ਪੁਰਾਣੇ ਅਖਬਾਰ। ਜੇਕਰ ਨਹੀਂ ਪਤਾ ਇਨ੍ਹਾਂ ਬਾਰੇ ਤਾਂ ਆਓ ਜਾਣਦੇ ਹਾਂ ਜਿਸ ਨਾਲ ਅਗਲੀ ਵਾਰ ਇਨ੍ਹਾਂ ਨੂੰ ਸੁੱਟਣ ਤੇ ਵੇਚਣ ਦੀ ਜਗ੍ਹਾ ਤੁਸੀਂ ਇਨ੍ਹਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕੀਏ।
ਪੁਰਾਣੇ ਤੇ ਖਰਾਬ ਅਖਬਾਰਾਂ ਦਾ ਇਸਤੇਮਾਲ ਖਾਦ ਬਣਾਉਣ ਲਈ ਵੀ ਕੀਤਾ ਜਾ ਸਕਦਾ ਹੈ।ਇਸ ਲਈ ਤੁਹਾਨੂੰ ਅਖਬਾਰਾਂ ਦੇ ਛੋਟੇ-ਛੋਟੇ ਟੁਕੜੇ ਕਰ ਲੈਣੇ ਹਨ ਤੇ ਕਿਸੇ ਵੀ ਦੂਜੇ ਕੰਪੋਸਟ ਦੇ ਨਾਲ ਮਿਕਸ ਕਰ ਦੇਣਾ ਹੈ। ਅਖਬਾਰ ਦੇ ਇਸਤੇਮਾਲ ਦੇ ਬਾਅਦ ਬੇਹਤਰ ਦੀ ਕੁਆਲਟੀ ਬੇਹਤਰ ਹੁੰਦੀ ਹੈ ਤੇ ਨਾਲ ਹੀ ਉਸ ਵਿਚੋਂ ਆਉਣ ਵਾਲੀ ਬਦਬੂ ਵੀ ਘੱਟ ਹੋ ਜਾਂਦੀ ਹੈ।
ਜ਼ਰੂਰਤ ਤੋਂ ਜ਼ਿਆਦਾ ਪਾਣੀ ਸੁੱਟਣ ਨਾਲ ਪੌਦੇ ਖਰਾਬ ਹੋਣ ਲੱਗਦੇ ਹਨ, ਉਨ੍ਹਾਂ ਦੀਆਂ ਜੜ੍ਹਾਂ ਗਲਨ ਲੱਗਦੀਆਂ ਹਨ। ਅਜਿਹੇ ਵਿਚ ਜਦੋਂ ਓਵਰ ਵਾਟਰਿੰਗ ਹੋ ਜਾਵੇ ਤਾਂ ਤੁਸੀਂ ਕੁਝ ਪੁਰਾਣੇ ਨਿਊਜ਼ਪੇਪਰ ਲੈ ਕੇ ਉਨ੍ਹਾਂ ਨੂੰ ਪੌਦਿਆਂ ਵਿਚ ਪਾ ਸਕਦੇ ਹੋ। ਇਸ ਨਾਲ ਐਕਟਰਾ ਪਾਣੀ ਐਬਜਾਰਬ ਹੋ ਜਾਵੇਗਾ ਤੇ ਪੌਦੇ ਖਰਾਬ ਨਹੀਂ ਹੋਣਗੇ।
ਸਰਦੀਆਂ ਵਿਚ ਜ਼ਿਆਦਾ ਠੰਡ ਦੀ ਵਜ੍ਹਾ ਨਾਲ ਪੌਦੇ ਖਰਾਬ ਹੋਣ ਲੱਗਦੇ ਹਨ ਅਜਿਹੇ ਵਿਚ ਪੌਦਿਆਂ ਨੂੰ ਤੁਸੀਂ ਅਖਬਾਰ ਨਾਲ ਕਵਰ ਕਰ ਸਕਦੇ ਹੋ। ਇਸ ਨਾਲ ਠੰਡ ਤੋਂ ਵੀ ਬਚਾਅ ਹੋਵੇਗਾ ਤੇ ਛਾਂ ਵੀ ਮਿਲੇਗੀ।
ਇਹ ਵੀ ਪੜ੍ਹੋ : ਬਿਨਾਂ ਹਵਾਈ ਜਹਾਜ਼ ਪੂਰੀ ਦੁਨੀਆ ਘੁੰਮ ਆਇਆ ਸ਼ਖਸ, 8 ਸਾਲ ਬਿਨਾਂ ਰੁਕੇ ਚੱਲਦਾ ਰਿਹਾ
ਕੋਈ ਨਵਾਂ ਪੌਦਾ ਲਗਾਉਣ ਲਈ ਜਦੋਂ ਗਮਲੇ ਵਿਚ ਬੀਜਾਂ ਨੂੰ ਪਾਉਂਦੇ ਹਨ ਤਾਂ ਕਈ ਵਾਰ ਪੰਛੀ ਆ ਕੇ ਉਨ੍ਹਾਂ ਨੂੰ ਖਰਾਬ ਕਰ ਦਿੰਦੇ ਹਨ। ਅਜਿਹੇ ਵਿਚ ਬੀਜਾਂ ਨੂੰ ਪੰਛੀਆਂ ਤੋਂ ਬਚਾਉਣ ਲਈ ਗਮਲੇ ਵਿਚ ਇਨ੍ਹਾਂ ਨੂੰ ਪਾਉਣ ਦੇ ਬਾਅਦ ਉਪਰ ਤੋਂ ਅਖਬਾਰ ਵਿਛਾ ਦਿਓ।ਇਸ ਨਾਲ ਬੀਜ ਬਚੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: